Htv Punjabi
Uncategorized

ਡਿੱਗੀ ਹੋਈ ਇਨਸਾਨੀਅਤ ਦੀ ਘਟਨਾ,ਗੂੰਗੇ ਬੋਲੇ ਗੁਰਸਿੱਖ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ,

ਪੰਜਾਬ ਵਿੱਚ ਦਿਨੋਂ-ਦਿਨ ਵਧ ਰਹੀ ਆਪਸੀ ਰੰਜਿਸ਼ ਦੇ ਚਲਦਿਆਂ ਕੁੱਟਮਾਰ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਗੱਲ ਨਾਭਾ ਬਲਾਕ ਦੇ ਪਿੰਡ ਦੁਲੱਦੀ ਦੀ ਕੀਤੀ ਜਾਵੇ ਤਾਂ ਇਕ ਗੂੰਗੇ ਬਹਿਰੇ ਵਿਅਕਤੀ ਦੀ ਉਸ ਦੇ ਗਵਾਂਢੀਆਂ ਦੇ ਵੱਲੋਂ ਹੱਥਾਂ ਵਿੱਚ ਡੰਡੇ ਸੋਟੇ ਫੜਕੇ ਸੜਕ ਤੇ ਵਿਚਕਾਰ ਲਟਾਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਿਸ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ , ਸੁਣਨ ਅਤੇ ਬੋਲਣ ਤੋਂ ਅਸਮਰੱਥ ਗੁਰਚਰਨ ਸਿੰਘ ਨਾਭਾ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ ਅਤੇ ਦੂਜੇ ਪਾਸੇ ਨਾਭਾ ਸਦਰ ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖ ਰਹੀ ਹੈ।

ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਆਪਸੀ ਰੰਜਿਸ਼ ਦੇ ਚੱਲਦਿਆਂ ਗੁਆਂਢੀਆ ਨੇ ਆਪਣੇ ਗੁਆਂਢੀ ਗੁਰਚਰਨ ਸਿੰਘ ਜੋ ਸੁਣਨ ਅਤੇ ਬੋਲਣ ਤੋਂ ਅਸਮਰੱਥ ਹੈ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਹ ਲੜਾਈ ਦੇਖ ਕੇ ਤੁਹਾਡੇ ਲੂੰ ਕੰਡੇ ਖੜ੍ਹੇ ਹੋ ਜਾਣਗੇ ਇੱਕ ਨਹੀਂ, ਦੋ ਨਹੀਂ, ਕੁੱਲ ਪੰਜ-ਛੇ ਦੇ ਕਰੀਬ ਵਿਅਕਤੀਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਰ ਉਥੋਂ ਲੰਘ ਰਹੇ ਕਿਸੇ ਵੀ ਵਿਅਕਤੀ ਨੇ ਇਸ ਲੜਾਈ ਨੂੰ ਰੋਕਣ ਦੀ ਹਿੰਮਤ ਨਹੀਂ ਕੀਤੀ।

ਇਸ ਮੌਕੇ ਪੀਡ਼ਤ ਗੁਰਚਰਨ ਸਿੰਘ ਦੀ ਮਾਤਾ ਮੁਖਤਿਆਰ ਕੌਰ ਨੇ ਕਿਹਾ ਕਿ ਜਦੋਂ ਇਹ ਲੜਾਈ ਦੀ ਘਟਨਾ ਵਾਪਰੀ ਉਸ ਸਮੇਂ ਮੈਂ ਆਪਣੇ ਘਰ ਚਾਹ ਬਣਾਉਣ ਗਈ ਹੋਈ ਸੀ। ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰੇ ਗੁਆਂਢੀਆਂ ਦੇ ਵੱਲੋਂ ਮੇਰੇ ਲਡ਼ਕੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਸੀ। ਮੇਰੇ ਲੜਕੇ ਦੀ ਪਹਿਲਾਂ ਵੀ ਗੁਆਂਢੀਆਂ ਦੇ ਨਾਲ ਲੜਾਈ ਹੋਈ ਸੀ ਜਿਸ ਦਾ ਸਮਝੌਤਾ ਹੋ ਗਿਆ ਸੀ ਪਰ ਅੱਜ ਫਿਰ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਮੇਰਾ ਬੇਟਾ ਗੁਰਚਰਨ ਸਿੰਘ ਸੁਣਨ ਅਤੇ ਬੋਲਣ ਤੋਂ ਅਸਮਰੱਥ ਹੈ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ।

ਇਸ ਮੌਕੇ ਪੁਲੀਸ ਦੇ ਜਾਂਚ ਅਧਿਕਾਰੀ ਮੋਹਨ ਸਿੰਘ ਨੇ ਕਿਹਾ ਕਿ ਸਾਡੇ ਕੋਲ ਹੁਣੇ ਇਤਲਾਹ ਮਿਲੀ ਸੀ ਕਿ ਗੁਰਚਰਨ ਸਿੰਘ ਪਿੰਡ ਦੁਲੱਦੀ ਦੀ ਗੁਆਂਢੀਆਂ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਅਸੀਂ ਵੀਡੀਓ ਦੇ ਆਧਾਰ ਤੇ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਕਰ ਰਹੇ ਹਾਂ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇਗੀ।

Related posts

ਦਰਸ਼ਨ ਕਰੋ ਦੁਨੀਆਂ ਦੇ ਸਭ ਤੋਂ ਮਹਿੰਗੇ ਦਰਖਤ ਦੇ ਮਹਿੰਗੇ ਮਸਲੇ ਦੀ, ਇੱਕ ਕਿਲੋਂ ਤਾਂ ਸ਼ਾਇਦ ਕੋਈ ਅੰਬਾਨੀ ਵਰਗੇ ਈ ਖਰੀਦ ਸਕਦਾ ਹੋਣ!

Htv Punjabi

ਸ਼ਰਧਾ ਕਪੂਰ ਅਤੇ ਸਾਰਾ ਅਲੀ ਖਾਨ ਦੇ ਡਰੱਗ ਕੇਸ ‘ਚ ਰੌਲੇ ਤੋਂ ਬਾਅਦ ਬਾਲੀਵੁੱਡ ‘ਚ ਸਨਸਨੀ ਸ਼ੁਰੂ

htvteam

ਸੁਸ਼ਾਂਤ ਦੇ ਪਿਤਾ ਨੇ ਵਕੀਲ ਨੂੰ ਕਿਹਾ- ਸੁਸਾਈਡ ਨਹੀਂ ਬਲਕਿ ਕਤਲ ਹੈ

htvteam