Htv Punjabi
Punjab

ਡੀਜ਼ਲ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ!

ਪੰਜਾਬ ਵਿੱਚ ਝੋਨੇ ਦੀ ਬਿਜਾਈ ਨੂੰ ਲੈ ਕੇ ਜਿੱਥੇ ਕਿਸਾਨ ਪੱਬਾਂ ਭਾਰ ਹਨ। ਪਰ ਦੂਜੇ ਪਾਸੇ ਵਧਦੀ ਮਹਿੰਗਾਈ ਨੇ ਕਿਸਾਨਾਂ ਦੀਆਂ ਚਿੰਤਾ ਨੂੰ ਵਧਾ ਦਿੱਤਾ ਹੈ, ਇਕ ਪਾਸੇ ਜਿੱਥੇ ਮਹਿੰਗੇ ਭਾਅ ਦੀ ਲੇਬਰ ਦੂਜੇ ਪਾਸੇ ਡੀਜ਼ਲ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਨਾਭਾ ਬਲਾਕ ਦੇ ਪਿੰਡ ਥੂਹੀ ਦੇ ਕਿਸਾਨ ਵੱਲੋਂ ਸਿਰਫ਼ 8 ਹਜ਼ਾਰ ਰੁਪਏ ਦੀ ਕੀਮਤ ਨਾਲ ਬਣੇ ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ ਅਤੇ ਇਹ ਪੰਜਾਬ ਦਾ ਪਹਿਲਾ ਕਿਸਾਨ ਹੈ ਜਿਸ ਵੱਲੋਂ ਇਹ ਵੱਖਰੀ ਪਹਿਲ ਕੀਤੀ ਗਈ ਹੈ। ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਦੇ ਨਾਲ ਜਿੱਥੇ ਲੇਬਰ ਦੀ ਘਾਟ ਪੂਰੀ ਹੋਵੇਗੀ ਉਥੇ ਹੀ ਮਹਿੰਗੇ ਭਾਅ ਦਾ ਡੀਜ਼ਲ ਤੋਂ ਇਲਾਵਾ ਦਿਨੋ-ਦਿਨ ਡਿੱਗਦੇ ਪਾਣੀ ਦੇ ਮਿਆਰ ਤੇ ਵੀ ਇਹ ਕਾਰਗਰ ਸਾਬਤ ਹੋਵੇਗੀ।

ਇਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਮਹਿੰਗੇ ਭਾਅ ਦਾ ਡੀਜ਼ਲ, ਮਹਿੰਗੀ ਲੇਬਰ ਅਤੇ ਲੱਖਾਂ ਰੁਪਏ ਦੀਆਂ ਮਸ਼ੀਨਾਂ ਦੇ ਨਾਲ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਕਿਸਾਨ ਸੰਤੋਖ ਸਿੰਘ ਸੁੱਖਾ ਵੱਲੋਂ ਵੱਖਰੀ ਪਹਿਲ ਕੀਤੀ ਗਈ ਹੈ ਉਨ੍ਹਾਂ ਵੱਲੋਂ 8 ਹਜਾਰ ਰੁਪਏ ਦੀ ਲਾਗਤ ਵਾਲੀ ਡਰੱਮ ਸੀਡਰ ਦੇ ਨਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਅਤੇ ਉਸ ਵਿਚ ਕਾਮਯਾਬੀ ਹੋਏ ਹਨ ਕਿਉਂਕਿ ਕਿਸਾਨ ਵੱਲੋਂ ਆਪਣੇ ਖੇਤ ਵਿਚ 6 ਏਕੜ ਦੇ ਨਾਲ ਡਰੱਮ ਸੀਡਰ ਨਾਲ ਬਿਜਾਈ ਕੀਤੀ ਹੈ ਇਥੇ ਹੀ ਕਾਰਗਰ ਸਿੱਧ ਹੋਈ ਹੈ। ਕਿਸਾਨ ਸੰਤੋਖ ਸਿੰਘ ਨੇ ਦੱਸਿਆ ਕਿ ਇਹ ਮੈਂ ਸਭ ਕੁਝ ਸੋਸ਼ਲ ਮੀਡੀਆ ਤੋਂ ਟ੍ਰੇਨਿੰਗ ਲਈ ਹੈ ਅਤੇ ਇਸ ਨੂੰ ਮੈਂ ਪਿਛਲੇ 3 ਸਾਲਾਂ ਤੋਂ ਕਰਦਾ ਆ ਰਿਹਾ ਹਾਂ ਅਤੇ ਹੁਣ ਮੈਂ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਵੀ ਸਿੱਧੀ ਬਿਜਾਈ ਦੇ ਜ਼ਰੀਏ ਉਨ੍ਹਾਂ ਨੂੰ ਟਰੇਨਿੰਗ ਦੇ ਰਿਹਾ ਹੈ ।ਦੂਜੇ ਪਾਸੇ ਖੇਤੀਬਾੜੀ ਅਫ਼ਸਰ ਨੇ ਮੰਨਿਆ ਕਿ ਇਹ ਜੋ ਵੱਖਰੀ ਪਹਿਲ ਕੀਤੀ ਗਈ ਹੈ ਇਹ ਸੰਤੋਖ ਸਿੰਘ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਨਾਲ ਬਿਲਕੁਲ ਖ਼ਰਚਾ ਕਿਸਾਨ ਤੇ ਨਹੀਂ ਆਉਂਦਾ।

ਇਸ ਮੌਕੇ ਕਿਸਾਨ ਸੰਤੋਖ ਸਿੰਘ ਸੁੱਖਾ ਨੇ ਕਿਹਾ ਕਿ ਇਹ ਸੇਧ ਯੂ-ਟਿਊਬ ਦੇ ਰਾਹੀਂ ਇਹ ਸਭ ਟਰੇਨਿੰਗ ਲਈ ਹੈ। ਮੈਂ ਪਿਛਲੇ 3 ਸਾਲ ਤੋਂ ਇਹ ਟ੍ਰੇਨਿੰਗ ਲੈਂਦਾ ਆਇਆ ਹਾਂ ਅਤੇ ਕਾਮਯਾਬ ਹੋਇਆ ਹਾਂ ਅਤੇ ਮੈਂ ਆਪਣੇ ਖੇਤ ਵਿੱਚ 6 ਏਕੜ ਵਿੱਚ ਝੋਨੇ ਦੀ ਅਗੇਤੀ ਡਰੱਮ ਸੀਡਰ ਨਾਲ ਬਿਜਾਈ ਕੀਤੇ ਉਥੇ ਹੀ ਹੋਰ ਕਿਸਾਨਾਂ ਜੇ ਖੇਤਾਂ ਵਿੱਚ ਵੀ ਸਿੱਧੀ ਬਿਜਾਈ ਕੀਤੀ ਹੈ ਅਤੇ ਉਹ ਕਾਮਯਾਬ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦਿੱਤੇ ਜਿਵੇਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਤੇ ਲੇਬਰ ਦੀ ਕਮੀ ਵਿਖਾਈ ਦੇ ਰਹੇ ਇਹ ਡਰੱਮ ਸੀਡਰ ਕਿਸਾਨਾਂ ਲਈ ਕਾਰਗਰ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਪਹਿਲੀ ਵਾਰੀ ਮੇਰੇ ਵੱਲੋਂ ਤਜਰਬਾ ਕੀਤਾ ਗਿਆ ਹੈ ਅਤੇ ਇਹ ਤਜਰਬਾ ਬਿਲਕੁਲ ਕਾਰਗਰ ਸਾਬਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਡਰੱਮ ਸੀਡਰ ਬਿਜਾਈ ਕਰਨਾ ਜਿੱਥੇ ਉਹ ਮਹਿੰਗੀ ਲੇਬਰ ਅਤੇ ਮਹਿੰਗੇ ਪੈਟਰੋਲ ਡੀਜ਼ਲ ਦੇ ਖ਼ਰਚੇ ਤੋਂ ਬਚ ਸਕਦੇ ਹਨ ਅਤੇ ਇਸ ਨਾਲ ਕੋਈ ਪ੍ਰਦੂਸ਼ਣ ਵੀ ਨਹੀਂ ਹੁੰਦਾ ਅਤੇ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਆਰਾਮ ਦੇ ਨਾਲ ਡਰੱਮ ਸੀਡਰ ਨਾਲ ਸਿੱਧੀ ਬਿਜਾਈ ਕਰ ਸਕਦਾ ਹੈ।

ਇਸ ਮੌਕੇ ਤੇ ਖੇਤੀਬਾੜੀ ਅਫਸਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਇਹ ਜੋ ਕਿਸਾਨ ਸੰਤੋਖ ਸਿੰਘ ਵੱਲੋਂ ਉਪਰਾਲਾ ਕੀਤਾ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨੂੰ ਸਮੇਂ-ਸਮੇਂ ਤੇ ਟ੍ਰੇਨਿੰਗ ਵੀ ਦਿੰਦੇ ਰਹਿੰਦੇ ਹਾਂ ਅਤੇ ਇਨ੍ਹਾਂ ਵੱਲੋਂ ਨਵੇਂ-ਨਵੇਂ ਤਜਰਬੇ ਕਰਨ ਵਿਚ ਸਹਾਈ ਸਿੱਧ ਹੋ ਰਹੇ ਹਨ ਅਤੇ ਇਨ੍ਹਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੇਕਰ ਸਾਰੇ ਕਿਸਾਨ ਹੀ ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਕਰਨ ਲੱਗ ਜਾਣ ਤਾਂ ਇਸ ਨਾਲ ਕਿਸਾਨਾਂ ਨੂੰ ਬਹੁਤ ਮੁਨਾਫਾ ਹੋਵੇਗਾ।

Vo/3 ਇਸ ਮੌਕੇ ਤੇ ਕਿਸਾਨ ਬਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਪਿੰਡ ਦੇ ਕਿਸਾਨ ਸੰਤੋਖ ਸਿੰਘ ਵੱਲੋਂ ਪਹਿਲਕਦਮੀ ਕੀਤੀ ਗਈ ਹੈ। ਇਨ੍ਹਾਂ ਦੀ ਪਹਿਲਕਦਮੀ ਹੁਣ ਰੰਗ ਲਿਆ ਰਹੀ ਹੈ ਇਸ ਦੇ ਨਾਲ ਜਿੱਥੇ ਮਹਿੰਗੇ ਭਾਅ ਦੇ ਡੀਜ਼ਲ ਪੈਟਰੋਲ ਅਤੇ ਮਹਿੰਗੀ ਲੇਬਰ ਦੀ ਲੋੜ ਨਹੀਂ ਇਹ ਬਿਲਕੁਲ ਇਕੱਲਾ ਵਿਅਕਤੀ ਹੀ ਸਿੱਧੀ ਬਿਜਾਈ ਕਰ ਸਕਦਾ ਹੈ ਅਤੇ ਅਸੀਂ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਡਰੱਮ ਸੀਟਰ ਦੇ ਨਾਲ ਉਹ ਸਿੱਧੀ ਬਿਜਾਈ ਕਰਨ ਤਾਂ ਹੀ ਅਸੀਂ ਆਉਣ ਵਾਲੇ ਸਮੇਂ ਵਿਚ ਮਹਿੰਗਾਈ ਦੀ ਮਾਰ ਤੋਂ ਬਚ ਸਕਦੇ ਹਾਂ।

Related posts

ਪਹਿਲਾਂ ਮਹੰਤਾਂ ਨੇ ਨਵੇਂ ਵਿਆਹੇ ਮੁੰਡੇ ਨਾਲ ਬੈਠ ਕੇ ਪੀਤੀ ਸ਼ਰਾਬ, ਨਸ਼ਾ ਹੋਇਆ ਤਾਂ, ਫੜਕੇ ਲੈ ਗਏ ਬੰਦ ਕਮਰੇ ‘ਚ, ਫੇਰ ਕੀਤਾ ਗਲਤ ਕੰਮ!  

Htv Punjabi

ਜ਼ੀਰੇ ਆਲਾ ਮਸਲਾ ਅਜੇ ਮੁੱਕਿਆ ਨੀਂ; ਫੈਕਟਰੀ ਦੇ ਮਾਲਕ ਨੇ ਪਾ ਲਿਆ ਨਵਾਂ ਪੰਗਾ!

htvteam

ਸਾਦਿਕ ਬੈਂਕ ਘਪਲੇ ਚ ਪੁਲਿਸ ਦੀ ਵੱਡੀ ਕਾਰਵਾਈ

htvteam