Htv Punjabi
Punjab Video

ਡੌਂਕੀ ‘ਤੇ 35 ਲੱਖ ਲਾਕੇ ਚੱਲੇ ਸੀ ਅਮਰੀਕਾ

ਸੋਸ਼ਲ ਮੀਡੀਆ ਉੱਤੇ ਇੰਡੋਨੇਸ਼ੀਆ ਦੀ ਬਾਲੀ ਪੁਲਿਸ ਦੀ ਗ੍ਰਿਫਤ ‘ਚ ਆਏ ਇਹ ਉਹੀ ਦੋ ਉਹੀ ਪੰਜਾਬੀ ਨੇ ਜਿੰਨ੍ਹਾਂ ਬਾਰੇ ਖਬਰਾਂ ਉੱਡ ਰਹੀਆਂ ਨੇ ਕੀ ਇਨ੍ਹਾਂ ਨੂੰ ਛੇਤੀ ਹੀ ਇੰਡੋਨੇਸ਼ੀਆ ‘ਚ ਫਾਂਸੀ ਹੋਣ ਵਾਲੀ ਐ। ਜਿਵੇਂ ਹੀ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਤੇ ਫੋਟੋਆਂ ਵਾਇਰਲ ਹੋਈਆਂ ਤਾਂ ਇੰਨ੍ਹਾਂ ਮੁੰਡਿਆਂ ਦੇ ਪਰਿਵਾਰਾਂ ਦੀ ਭਾਲ ਸ਼ੁਰੂ ਹੋ ਗਈ। ਅਸਲ ‘ਚ ਇੰਡੋਨੇਸ਼ੀਆ ਪੁਲਿਸ ਦੀ ਗ੍ਰਿਫਤ ‘ਚ ਨਜ਼ਰ ਆਉਣ ਵਾਲੇ ਇੰਨ੍ਹਾਂ ਦੋਵਾਂ ਮੁੰਡਿਆਂ ‘ਚੋਂ ਇਕ ਦਾ ਨਾਂ ਗੁਰਮੀਤ ਅਤੇ ਦੂਜੇ ਦਾ ਨਾਂ ਅਜੇਪਾਲ ਸਿੰਘ ਐ ਜੋ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੱਗੋਮੱਹਲ ਦੇ ਰਹਿਣ ਵਾਲੇ ਨੇ।

ਜੋ ਦੋਵੇਂ ਡੋਂਕਰਾਂ ਦੇ ਜ਼ਰੀਏ 35 ਲੱਖ ਰੁਪਏ ਦੇਕੇ ਅਮਰੀਕਾ ਜਾ ਰਹੇ ਸਨ। ਜਿਵੇਂ ਹੀ ਦੋਵੇਂ ਮੁੰਡੇ ਇੰਡੋਨੇਸ਼ੀਆ ਪਹੁੰਚੇ ਤਾਂ ਪਰਿਵਾਰ ਮੁਤਾਬਿਕ ਡੋਂਕਰਾਂ ਨੇ ਉਨ੍ਹਾਂ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ ਤੇ ਹਜ਼ਾਰਾਂ ਡਾਲਰ ਖੋਹ ਲਏ। ਇਸੇ ਦੌਰਾਨ ਦੋਵਾਂ ਇਕ ਡੋਂਕਰ ਦੇ ਘਰ ਜਿੱਥੇ ਦੋਵਾਂ ਨੂੰ ਬੰਧਕ ਬਣਾਕੇ ਰੱਖਿਆ ਹੋਇਆ ਸੀ ਤਾਂ ਉਸਦੀ ਦੂਜੇ ਨਾਲ ਤੂੰ-ਤੂੰ ਮੈਂ ਮੈਂ ਹੋ ਗਈ ਤੇ ਲੜਾਈ ਦੌਰਾਨ ਫਿਰਦੋਸ ਨਾਂ ਦਾ 40 ਸਾਲਾ ਡੋਂਕਰ ਮਾਰਿਆ ਗਿਆ। ਜਿਸ ਤੋਂ ਬਾਅਦ ਦੋਵਾਂ ਨੂੰ ਇਹ ਸਹੀ ਮੌਕਾ ਡੋਂਕਰਾਂ ਦੇ ਚੁੰਗਲ “ਚੋਂ ਨਿਕਲਣ ਦਾ ਲੱਗਾ ਤਾਂ ਉਹ ਭੱਜ ਨਿਕਲੇ ਪਰ ਇੰਡੋਨੇਸ਼ੀਆ ਪੁਲਿਸ ਨੇ ਦੋਵਾਂ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। ਹੁਣ ਪਰਿਵਾਰ ਵਾਲੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ।

ਦਾਦੀ ਮੁਤਾਬਿਕ ਉਨ੍ਹਾਂ ਦੀ ਕੋਠੀ ਵੀ ਹੁਣ ਗਹਿਣੇ ਹੋ ਗਈ। ਸੋ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਕੌਣ ਹੁਣ ਹਾਲਾਤਾਂ ਹੱਥੋਂ ਮਜਬੂਰ ਹੋਕੇ ਡੋਂਕੀ ਲਗਾਉਣ ਗਏ ਫਸੇ ਇੰਨ੍ਹਾਂ ਮੁੰਡਿਆਂ ਦੀ ਮਦਦ ਲਈ ਕੌਣ ਅੱਗੇ ਆਏਗਾ ਤੇ ਜੇਕਰ ਇੰਨ੍ਹਾਂ ਦਾ ਜੁਰਮ ਸਾਬਿਤ ਹੁੰਦਾ ਐ ਤਾਂ ਇੰਡੋਨੇਸ਼ੀਆ ਦੇ ਕਾਨੂੰਨ ਮੁਤਾਬਿਕ ਇਨ੍ਹਾਂ ਨੂੰ ਜੇਲ੍ਹ ‘ਚ 15 ਸਾਲ ਲੰਘਾਉਣੇ ਪੈ ਸਕਦੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਸ਼ਿਕ-ਮਾਸ਼ੂਕ ਤੋਂ  ਚੋਰੀ ਕਰਵਾਉਣ ਜਾ ਰਿਹਾ ਸੀ  ਵਿਆਹ, ਫੇਰ ਮਾਸ਼ੂਕ ਨੇ ਸੜਕ ‘ਤੇ ਬੁਲਾਤੇ ਬੱਕਰੇ

Htv Punjabi

ਆਹ ਕਿੱਥੋਂ ਨਿੱਕਲੀਆਂ ਨੋਟਾਂ ਦੀਆਂ ਗੱਥੀਆਂ

htvteam

ਮੁਲਾਜ਼ਮ ਗਏ ਸਨ ਚੋਰੀ ਦਾ ਪਤਾ ਕਰਨ, ਬਦਲੇ ‘ਚ ਪਹੁੰਚੇ ਹਸਪਤਾਲ

Htv Punjabi

Leave a Comment