Htv Punjabi
Punjab

ਮੁਲਾਜ਼ਮ ਗਏ ਸਨ ਚੋਰੀ ਦਾ ਪਤਾ ਕਰਨ, ਬਦਲੇ ‘ਚ ਪਹੁੰਚੇ ਹਸਪਤਾਲ

ਤਰਨਤਾਰਨ : ਇੱਥੋਂ ਦੇ ਕਸਬਾ ਭਿੱਖੀਵਿੰਡ ਦੇ ਪਿੰਡ ਰਤੋਕੇ ਵਿੱਚ ਬਿਜਲੀ ਚੋਰੀ ਫੜਣ ਗਏ ਪਾਵਰਕਾਮ ਦੇ ਜੇਈ ਅਤੇ ਲਾਈਨਮੈਨ ਨੂੰ ਪਿੰਡ ਦੇ ਕੁਝ ਲੋਕਾਂ ਨੇ ਘੇਰ ਕੇ ਰੱਜ ਕੇ ਕੁੱਟਿਆ l ਜਿਸ ਕਾਰਨ ਦੋਨਾਂ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਿਲ ਹਸਪਤਾਲ ਘਰਿਆਲਾ ਵਿੱਚ ਦਾਖਲ ਕਰਾਇਆ ਗਿਆ ਹੈ l ਮੁਲਜ਼ਮਾਂ ਨੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਗੱਡੀ ਵੀ ਤੋੜ ਦਿੱਤੀ l ਬਿਜਲੀ ਬੋਰਡ ਦੇ ਜੇਈ ਲਖਵੰਤ ਸਿੰਘ ਅਤੇ ਲਾਈਨਮੈਨ ਬਲਜੀਤ ਸਿੰਘ ਨੇ ਦੱਆਿ ਕਿ ਉਹ ਸਬ ਡਿਵੀਜ਼ਨ ਖੇਮਕਰਨ ਬਿਜਲੀ ਘਰ ਵਿੱਚ ਤੈਨਾਤ ਹਨ l ਐਤਵਾਰ ਸ਼ਾਮ ਨੂੰ ਬਿਜਲੀ ਚੋਰੀ ਕਰਨ ਲਈ ਪਿੰਡ ਰੱਤੋਕੇ ਪਹੁੰਚੇ l ਪਿੰਡ ਵਿੱਚ ਇੱਕ ਪਰਿਵਾਰ ਦੇ ਮੈਂਬਰ ਕੁੰਡੀ ਪਾ ਕੇ ਆਟਾ ਚੱਕੀ ਚਲਾ ਰਹੇ ਸਨ l ਚੋਰੀ ਫੜਨ ਤੋਂ ਬਾਅਦ ਚੱਕੀ ਮਾਲਿਕ ਅਤੇ ਉਸ ਦੇ ਪਰਿਵਾਰ ਤੇ ਕਾਰਵਾਈ ਦੇ ਸੰਬੰਧ ਵਿੱਚ ਪੁੱਛਗਿਛ ਕੀਤੀ ਗਈ ਤਾਂ ਪਰਿਵਾਰ ਦੇ ਲੋਕਾਂ ਅਤੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਰਕੇ ਉਨ੍ਹਾਂ ਨੂੰ ਗੰਭੀਰ ਸੱਟਾਂ ਆਈਆਂ ਹਨ l ਇਸ ਦੇ ਇਲਾਵਾ ਪਿੰਡ ਵਾਲਿਆਂ ਨੇ ਉਨ੍ਹਾਂ ਦੀ ਗੱਡੀ ਵੀ ਭੰਨ ਦਿੱਤੀ l ਬਿਜਲੀ ਵਿਭਾਗ ਦੇ ਕਰਮਚਾਰੀ ਜਖ਼ਮੀ ਹਾਲਤ ਵਿੱਚ ਬਹੁਤ ਮੁਸ਼ਕਿਲ ਨਾਲ ਉੱਥੇ ਤੋਂ ਬਚ ਕੇ ਨਿਕਲੇ l ਇਸ ਦੀ ਸੂਚਨਾ ਉਨ੍ਹਾਂ ਨੇ ਥਾਣਾ ਖੇਮਕਰਨ ਦੀ ਪੁਲਿਸ ਨੂੰ ਦਿੱਤੀ l ਉੱਧਰ ਇਸ ਪੂਰੀ ਘਟਨਾ ਤੇ ਪਾਵਰਕਾਮ ਕਰਮਚਾਰੀ ਸੰਵਠਨ ਦੇ ਨੇਤਾ ਅਤੇ ਐਸਡੀਓ ਪੂਰਨ ਸਿੰਘ ਅਮਰਕੋਟ ਨੇ ਦੱਸਿਆ ਕਿ ਮੈਨੇਜਮੈਂਟ ਦੀ ਸਖਤ ਹਿਦਾਇਤਾਂ ਤੇ ਮੁਲਾਜ਼ਿਮ ਰਾਤ ਨੂੰ ਵੀ ਬਿਜਲੀ ਚੋਰੀ ਫੜਨ ਦੇ ਲਈ ਪਿੰਡਾਂ ਵਿੱਚ ਛਾਪੇਮਾਰੀ ਕਰਦੇ ਹਨ l ਇਸੀ ਦੇ ਕਾਰਨ ਰਤੋਕੇ ਵਿੱਚ ਛਾਪੇਮਾਰੀ ਕੀਤੀ ਗਈ, ਪਰ ਬਿਜਲੀ ਚੋਰੀ ਕਰਨ ਵਾਲੇ ਪਰਿਵਾਰ ਨੇ ਮੁਲਾਜ਼ਿਮਾਂ ਨੂੰ ਜਖ਼ਮੀ ਕਰ ਦਿੱਤਾ l

Related posts

ਰਣਜੀਤ ਐਵੇਨਿਊ ਇਲਾਕੇ ਵਿੱਚ ਨਜਾਇਜ਼ ਹੁੱਕਾ ਬਾਰ ‘ਤੇ ਰੇਡ

Htv Punjabi

ਕੁੜੀ ਨਾਲ ਇੱਕ ਨਹੀ ਦੋ ਨਹੀਂ ਸਗੋਂ ਤਿੰਨ ਪੁਲਿਸ ਵਾਲਿਆਂ ਨੇ ਕੀਤਾ ਧੱਕਾ

htvteam

ਦੇਖੋ ਕਿਵੇਂ ਜਵਾਕਾਂ ਦੀ ਲੜਾਈ ਨੇ ਧਾਰਿਆ ਖੂ-ਨੀ ਰੂਪ ?

htvteam

Leave a Comment