ਮਾਮਲਾ ਹੈ ਜਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਕਾਮਲਵਾਲਾ ਦਾ, ਜਿੱਥੇ ਮਹਿੰਦਰ ਸਿੰਘ ਨਾਂ ਦਾ ਵਿਅਕਤੀ ਆਪਣੇ ਪੁੱਤਾਂ ਤੇ ਨੂੰਹਾਂ ਸਣੇ ਪਿੰਡ ‘ਚ ਰਹਿੰਦਾ ਹੈ ਤੇ ਖੇਤੀ ਕਰਦਾ ਹੈ | ਮਹਿੰਦਰ ਸਿੰਘ ਤੇ ਇਸਦੇ ਭਰਾ ਜੋਗਿੰਦਰ ਸਿੰਘ ਦਾ ਪਿੰਡ ਦੇ ਹੀ ਕੁੱਝ ਲੋਕਾਂ ਦੇ ਨਾਲ ਜਮੀਨੀ ਵਿਵਾਦ ਚੱਲ ਰਿਹਾ ਹੈ | ਲੰਘੀ 26 ਅਪ੍ਰੈਲ ਸ਼ਾਮ ਵੇਲੇ ਮਹਿੰਦਰ ਸਿੰਘ ਆਪਣੇ ਪੁੱਤ ਜਰਨੈਲ ਸਿੰਘ ਦੇ ਨਾਲ ਖੇਤਾਂ ‘ਚੋਂ ਪੱਠੇ ਵੱਡ ਰਿਹਾ ਸੀ | ਨਾਲ ਦੇ ਖੇਤ ‘ਚ ਮਹਿੰਦਰ ਸਿੰਘ ਦਾ ਭਰਾ ਜੋਗਿੰਦਰ ਸਿੰਘ ਵੀ ਕੰਮ ਲੱਗਾ ਹੋਇਆ ਸੀ | ਕੰਮ ਨਬੇੜ ਮਹਿੰਦਰ ਸਿੰਘ ਖੇਤਾਂ ‘ਚੋਂ ਮੱਝਾਂ ਲੈ ਕੇ ਜਿਵੇਂ ਹੀ ਘਰ ਪਰਤਦਾ ਹੈ ਇਸਦੇ ਪਰਿਵਾਰ ਤੇ ਇਸ ਨਾਲ ਗੁੰਡਾਗਰਦੀ ਦਾ ਜੋ ਨੰਗਾ ਨਾਚ ਹੁੰਦੈ ਉਸਨੂੰ ਦੇਖ ਕੇ ਪੂਰਾ ਪਿੰਡ ਦਹਿਸ਼ਤ ‘ਚ ਆ ਜਾਂਦੈ |
previous post
