ਤਸਵੀਰਾਂ ਜਿਲ੍ਹਾ ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਕਰਮੂਵਾਲਾ ਦੀਆਂ ਨੇ ਜਿੱਥੇ ਪੁਲਿਸ ਸੂਚਨਾ ਮਿਲਣ ਤੋਂ ਬਾਅਦ ਪਿੰਡ ਕਰਮੂਵਾਲਾ ਚ ਪੁੱਜੀ ਐ ,,,,,ਪੁਲਿਸ ਨੂੰ ਦੱਸੇ ਗਏ ਨਾਂ ਦੇ ਵਿਅਕਤੀ ਦਾ ਘਰ ਜਦੋਂ ਨਾ ਲੱਬਿਆ ਤਾਂ ਪੁਲਿਸ ਨੇ ਕਾਗਰਸੀ ਸਰਪੰਚ ਸੁਖਜਿੰਦ ਕੌਰ ਦੇ ਘਰ ਪਹੁੰਚ ਕੀਤੀ ਐ,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਗੱਡੀ ਚੋਂ ਬਾਹਰ ਨਿਕਲ ਕੇ ਇਕ ਪੁਲਿਸ ਮੁਲਾਜ਼ਮ ਅਤੇ ਮਹਿਲਾ ਪੁਲਿਸ ਘਰ ਦੇ ਅੰਦਰ ਦਾਖਲ ਹੋ ਜਾਂਦੇ,,,,ਜਿਸ ਦੌਰਾਨ ਸਰਪੰਚਣੀ ਸੁਖਜਿੰਦਰ ਕੌਰ ਨੇ ਪੁਲਿਸ ਮੁਲਾਜ਼ਮਾਂ ਤੇ ਕੁੱਟਮਾਰ ਅਤੇ ਥੱਪੜ ਮਾਰਨ ਦੇ ਗੰਭੀਰ ਇਲਜ਼ਾਮ ਲਗਏ ਨੇ ਅਤੇ ਪੁਲਿਸ ਦੀ ਇਕ ਪੁਰਾਣੀ ਵੀਡੀਓ ਵੀ ਸੁਖਜਿੰਦਰ ਕੌਰ ਨੇ ਸਾਂਝੀ ਕੀਤੀ ਐ ਜਿਸ ਵਿੱਚ ਪੁਲਿਸ ਉਨਾਂ ਦੇ ਘਰ ਦਾ ਗੇਟ ਟੱਪਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਨੇ ਇਸਦੇ ਨਾਲ ਹੀ ਸੁਖਜਿੰਦਰ ਨੇ ਆਪ ਫਿਰੋਜ਼ਪੁਰ ਦਿਹਾਤੀ ਆਪ ਦੇ ਵਿਧਾਇਕ ਰਜਨੀਸ਼ ਦਹੀਂਆ ਤੇ ਇਲਜ਼ਾਮ ਲਗਾਏ ਨੇ ਕਿ ਆਪ ਦੀ ਸਰਕਾਰ ਉਸ ਤੇ ਝੂਠਾ ਪਰਚਾ ਪਾਕੇ ਫਸਾਉਣਾ ਚਾਉਦੀ ਐ,,,,,
ਜਦੋਂ ਇਸ ਮਾਮਲੇ ਬਾਰੇ ਆਪ ਦੇ ਵਿਧਾਇਕ ਰਜਨੀਸ਼ ਦਹੀਆ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਆਪਣੇ ਉਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ,,,,,,ਉਧਰ ਇਸ ਪੂਰੇ ਮਾਮਲੇ ਬਾਬਤ ਐਸ ਪੀ ਡੀ ਰਣਧੀਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿਲਾ ਸਰਪੰਚ ਨੇ ਖੁਦ ਛਾਲ ਮਾਰੀ ਸੀ ਜਿਸਦੀ ਵੀਡੀਓ ਉਨ੍ਹਾਂ ਕੋਲ ਮੌਜੂਦ ਹੈ,,,,,,ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਤੱਥ ਸਾਹਮਣੇ ਆਉਣਗੇ ਉਸਦੇ ਤਹਿਤ ਕਾਰਵਾਈ ਕੀਤੀ ਜਾਵੇਗੀ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
