Htv Punjabi
Punjab

ਦਰੱਖਤਾਂ ਹੇਠ ਮਰੇ ਪੰਛੀਆਂ (ਤੋਤਿਆਂ) ਨੇ ਲੋਕਾਂ ਦੇ ਵਲੂੰਧਰੇ ਹਿਰਦੇ

ਫਰੀਦਕੋਟ ਦੇ ਲੋਕਾਂ ਖਾਸ ਕਰਕੇ ਵਾਤਾਵਰਨ ਪ੍ਰੇਮੀਆਂ ਅਤੇ ਪੰਛੀਆਂ ਨੂੰ ਪਿਆਰ ਕਰਨ ਵਾਲਿਆਂ ਦੇ ਹਿਰਦੇ ਉਸ ਵਕਤ ਵਲੂੰਧਰੇ ਗਏ ਜਦੋਂ ਫਰੀਦਕੋਟ ਦੇ ਮਿੰਨੀ ਸੈਕਟਰੀਏਟ ਵਿੱਚ ਮਜੂਦ ਜਾਮਣਾਂ ਦੇ ਦਰੱਖਤਾਂ ਹੇਠ ਵੱਡੀ ਗਿਣਤੀ ਤੋਤੇ ਮਰੇ ਪਏ ਦਿਖਾਈ ਦਿੱਤੇ, ਇਸ ਬਾਰੇ ਜਿਲੇ ਦੇ ਸਮਾਜਸੇਵੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਜਦੋਂ ਤੱਕ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਇਹ ਗੱਲ ਜਤਾਈ ਕੇ ਇਨਾਂ ਤੋਤਿਆਂ ਦੀ ਜਾਨ ਜਾਮਣਾਂ ਉਪਰ ਸਪਰੇਅ ਕਰਨ ਨਾਲ ਹੋਈ ਹੈ ਇਥੇ ਦੱਸਣਯੋਗ ਹੈ ਕੇ ਸਰਕਾਰੀ ਜਗ੍ਹਾ ਦੇ ਵਿਚ ਮਜੂਦ ਵੱਡੀ ਗਿਣਤੀ ਵਿੱਚ ਇਨ੍ਹਾਂ ਜਾਮਣਾਂ ਦੇ ਦਰੱਖਤਾਂ ਨੂੰ ਜ਼ਿਲਾ ਪ੍ਰਸਾਸ਼ਨ ਵਲੋਂ ਠੇਕੇ ਤੇ ਦੇ ਦਿੱਤਾ ਜਾਂਦਾ ਹੈ ਅਤੇ ਠੇਕੇਦਾਰ ਇਨ੍ਹਾਂ ਜਾਮਣਾਂ ਉਪਰ ਲਗੇ ਫਲ ਨੂੰ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਇਸ ਉਪਰ ਸਪਰੇਅ ਕਰਦੇ ਹਨ ਤਾਂ ਪੰਛੀਆਂ ਦੇ ਮਾਹਿਰਾਂ ਅਨੁਸਾਰ ਇਨ੍ਹਾਂ ਤੋਤਿਆਂ ਲਈ ਇਹ ਸਪਰੇ ਘਾਤਕ ਸਿੱਧ ਹੁੰਦੀ ਹੈ ਅਤੇ ਇਹਵੀ ਗੱਲ ਸਾਹਮਣੇ ਆ ਰਹੀ ਹੈ ਕੇ ਜਿਲਾ ਪ੍ਰਸਾਸ਼ਨ ਅਤੇ ਠੇਕੇਦਾਰ ਇਨ੍ਹਾਂ ਪੰਛੀਆਂ ਦੀ ਮੌਤ ਦਾ ਕਾਰਨ ਮੀਂਹ, ਹਨ੍ਹੇਰੀ ਦਸ ਰਹੇ ਹਨ।ਪਰ ਪੰਛੀ ਮਾਹਿਰ ਮੀਂਹ ਹਨ੍ਹੇਰੀ ਨਾਲ ਮੌਤ ਹੋਣ ਦੇ ਕਾਰਨ ਨੂੰ ਸਿਰੇ ਤੋਂ ਨਕਾਰ ਰਹੇ ਹਨ।

-ਇਸ ਮੌਕੇ ਵਾਤਾਵਰਨ ਪ੍ਰੇਮੀਆਂ ਅਤੇ ਸਮਾਜਸੇਵੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੱਸਿਆ ਕਿ ਇਹ ਪਹਿਲੀ ਵਾਰ ਹੀ ਨਹੀਂ ਪਿਛਲੇ ਕਾਫੀ ਸਾਲਾਂ ਤੋਂ ਹਰ ਸਾਲ ਇਸੇ ਤਰਾਂ ਇਨ੍ਹਾਂ ਪੰਛੀਆਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੂੰ ਇਸ ਬਾਰੇ ਸਭ ਕੁਝ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਜਾਮਣਾਂ ਦੇ ਦਰੱਖਤਾਂ ਨੂੰ ਠੇਕੇ ਤੇ ਦੇ ਦਿੱਤਾ ਜਾਂਦਾ ਹੈ ਅਤੇ ਠੇਕੇਦਾਰ ਆਪਣੀ ਆਮਦਨ ਵਧਾਉਣ ਦੀ ਖਾਤਰ ਜਦੋਂ ਇਨ੍ਹਾਂ ਜਾਮਣਾਂ ਤੇ ਲਗੇ ਫਲ ਨੂੰ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਜਿਹੜੀ ਸਪਰੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹ ਸਪਰੇ ਇਨ੍ਹਾਂ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ ਸਾਡੀ ਪ੍ਰਸਾਸ਼ਨ ਨੂੰ ਬੇਨਤੀ ਹੈ ਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਅਗੇ ਤੋਂ ਇਨ੍ਹਾਂ ਜਾਮਣਾਂ ਨੂੰ ਠੇਕੇ ਤੇ ਨਾਂ ਦਿੱਤਾ ਜਾਵੇ ਤਾਂ ਜੋ ਬੇਜੁਬਾਨ ਪੰਛੀਆਂ ਨੂੰ ਬਚਾਇਆ ਜਾ ਸਕੇ ਉਨ੍ਹਾਂ ਨਾਲ ਹੀ ਕਿਹਾ ਕਿ ਉਹ ਇਨ੍ਹਾਂ ਪੰਛੀਆਂ ਖਾਤਿਰ ਮਾਨਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ।

ਇਸ ਮੌਕੇ ਡਿਪਟੀ ਡਾਇਰੈਕਟਰ ਡਾਕਟਰ ਰਜੀਵ ਕੁਮਾਰ ਛਾਬੜਾ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਸਾਡੇ ਧਿਆਨ ਵਿੱਚ ਤੁਹਾਡੇ ਰਾਹੀਂ ਆਇਆ ਹੈ ਅਸੀਂ ਹੁਣੇ ਆਪਣੇ ਪੰਛੀ ਮਾਹਿਰ ਡਾਕਟਰਾਂ ਦੀ ਟੀਮ ਭੇਜਕੇ ਸਾਰੇ ਮਾਮਲੇ ਦੀ ਪੜਤਾਲ ਕਰਾ ਰਹੇ ਹਾਂ ਅਤੇ ਮੌਕੇ ਤੇ ਜਾਕੇ ਬਰੀਕੀ ਨਾਲ ਮਰੇ ਪੰਛੀਆਂ ਦੇ ਸੈਂਪਲ ਲੈ ਕੇ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਲਈ ਬਣਦੀ ਕਾਰਵਾਈ ਲਈ ਵੀ ਲਿਖਿਆ ਜਾਵੇਗਾ।

Related posts

ਵੱਡੇ ਭਾਈ ਨੇ ਇਸ ਚੀਜ਼ ਪਿੱਛੇ ਛੋਟੇ ਭਾਈ ਨਾਲ ਹੀ ਕਰਤਾ ਪੁੱਠਾ ਕੰਮ

Htv Punjabi

ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵੱਡੀ ਖੁਸ਼ਖਬਰੀ , ਟੈਨਸ਼ਨ ਵਾਲੇ ਮਾਹੌਲ ‘ਚ ਸ਼ੁਕਰ ਐ ਕੋਈ ਤਾਂ ਚੰਗੀ ਖ਼ਬਰ ਆਈ ! 

Htv Punjabi

ਗੁਰੂ ਘਰਾਂ ਨੂੰ ਸਿਆਸਤ ਦੀ ਚੁੰਗਲ ‘ਚੋ ਛੁਡਾਉਣ ਲਈ ਭਾਈ ਬਡਾਲਾ ਨੇ ਕੀਤਾ ਵੱਡਾ ਐਲਾਨ

htvteam