Htv Punjabi
Punjab Video

ਦਿਖਾਵਾ ਕਰਨ ਵਾਲਿਆਂ ਨਾਲ ਐਂਵੇ ਹੁੰਦਾ ਹੈ

ਜੇਕਰ ਤੁਸੀਂ ਵੀ ਰੱਖਦੇ ਹੋ ਹੱਥਿਆਰਾਂ ਦਾ ਸ਼ੌਂਕ ਤੇ ਸ਼ੋਸ਼ਲ ਮੀਡੀਆ ‘ਤੇ ਪਾਉਂਦੇ ਹੋ ਹਥਿਆਰਾਂ ਦੇ ਨਾਲ ਵੀਡੀਓ ਹੁਣ ਹੋ ਜਾਓ ਸੁਚੇਤ,, ਕਿਉਂਕਿ ਤੁਹਾਨੂੰ ਵੀ ਫੁਕਰੀ ਮਾਰਨੀ ਪੈਦੀ ਹੈ ਮਹਿੰਗੀ,, ਲਾਇਕ ਕੰਮੈਂਟ ਦੇ ਚੱਕਰਾਂ ਦੇ ਵਿੱਚ ਕਿਤੇ ਤੁਹਾਨੂੰ ਵੀ ਨਾ ਖਾਣੀ ਪਵੇ ਜੇਲ੍ਹ ਦੀ ਹਵਾ,,ਮਾਛੀਵਾੜਾ ਸਾਹਿਬ ਦੇ ਪਿੰਡ ਤੱਖਰਾ ਦੇ ਨੌਜਵਾਨ ਨੇ ਚੋਣ ਚ ਆਪਣੇ ਸੋਸ਼ਲ ਅਕਾਊਂਟ ਤੇ ਹਥਿਆਰਾਂ ਨਾਲ ਕੁਝ ਵੀਡੀਓ ਵਾਇਰਲ ਕਰ ਦਿੱਤੀਆਂ,, ਬੱਸ ਫੇਰ ਕੀ ਸੀ ਵੀਡੀਓ ਪੁਲਿਸ ਦੇ ਹੱਥ ਲੱਗ ਗਈਆਂ ਤੇ ਹੁਣ ਥਾਣੇ ‘ਚ ਬਿਠਾ ਲਿਆ।

ਜਾਣਕਾਰੀ ਲਈ ਦੱਸ ਦਈਏ ਕੀ ਰਾਈਫਲ ਨਾਲ ਫਾਇਰ ਕਰਕੇ ਉਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਦੇ ਕਥਿਤ ਦੋਸ਼ ਹੇਠ ਮਾਛੀਵਾੜਾ ਪੁਲਸ ਨੇ ਨੇੜਲੇ ਪਿੰਡ ਤੱਖਰਾਂ ਦੇ ਵਾਸੀ ਰਾਜਵੀਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਸੰਤੋਖ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਤੱਖਰਾਂ ਪਿੰਡ ਦੇ ਵਾਸੀ ਰਾਜਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਆਈ.ਡੀ. ’ਤੇ ਅਸਲੇ ਦਾ ਪ੍ਰਚਾਰ ਕਰਦੇ ਹੋਏ ਹਥਿਆਰ ਨਾਲ ਇੱਕ ਵੀਡੀਓ ਪਾਈ ਹੋਈ ਜਿਸਦਾ ਆਮ ਲੋਕਾਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਥਾਣਾ ਮੁਖੀ ਨੇ ਕਿਹਾ ਕਿ ਹਥਿਆਰਾਂ ਨਾਲ ਅਜਿਹੀਆਂ ਵੀਡੀਓ ਪਾਉਣ ਨਾਲ ਮਾਹੌਲ ਖ਼ਰਾਬ ਹੁੰਦਾ ਹੈ ਅਤੇ ਨਵੀਂ ਪੀਡ਼੍ਹੀ ’ਤੇ ਮਾਡ਼ਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹਥਿਆਰਾਂ ਨਾਲ ਅਜਿਹੀ ਵੀਡੀਓ ਪਾਉਣੀ ਮਾਣਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਹੈ ਜਿਸ ’ਤੇ ਪੁਲਸ ਨੇ ਰਾਜਵੀਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਗਿਰਫ਼ਤਾਰ ਕਰ ਲਿਆ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਜਿਹਡ਼ੇ ਹਥਿਆਰਾਂ ਨਾਲ ਉਸਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾਈ ਹੈ ਉਹ ਕਿਸਦੇ ਹਨ ,,,,,,,,,,

ਥਾਣਾ ਮੁਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਥਿਆਰਾਂ ਸਮੇਤ ਸੋਸ਼ਲ ਮੀਡੀਆ ’ਤੇ ਕੋਈ ਵੀ ਵੀਡੀਓ ਅਪਲੋਡ ਨਾ ਕਰਨ ਅਤੇ ਜੇਕਰ ਕਿਸੇ ਨੇ ਉਲੰਘਣਾ ਕੀਤੀ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਗਰੁੱਪ ਬਣਾ ਮੁੰਡੇ ਕਰ ਰਹੇ ਸਨ ਕਾਲਾ ਕੰਮ; ਫੇਰ ਆ ਗਈ ਪੁਲਿਸ

htvteam

20 ਲੱਖ ਦੀ ਮੰਗ ਕੀਤੀ ਨਾ ਦੇਣ ‘ਤੇ ਪਤਨੀ, ਧੀ ਅਤੇ ਸਹੁਰੇ ‘ਤੇ ਚਲਾਈਆਂ ਗੋਲੀਆਂ

Htv Punjabi

ਗਰਭਵਤੀ ਮਾਸ਼ੂਕ ਦੇ ਚੱਕਰ ‘ਚ ਆਸ਼ਕ ਬਣਿਆ ਹੈਵਾਨ; ਹਵਸ ਦੇ ਅੰਨ੍ਹੇ ਨੇ ਘਰਵਾਲੇ ਨਾਲ ਹੀ ਕੀਤੀਆਂ ਹੱਦਾਂ ਪਾਰ

htvteam

Leave a Comment