Htv Punjabi
Punjab Video

ਦਿਨ-ਦਿਹਾੜੇ ਬੈਂਕ ‘ਚ ਵੜ੍ਹਗੇ ਚੋਰ ਮੈਡਮਾਂ ਸਾਹਮਣੇ ਕੱਢਲੇ ਆਪਣੇ….

ਲੁੱਟ ਖੋਹ ਦੀਆਂ ਵਾਰਦਾਤਾ ਕਾਰਨ ਲੋਕ ਆਪਣੇ ਪੈਸੇ ਨੂੰ ਘਰ ਦੀ ਬਜਾਏ ਬੈਕਾਂ ਚ ਜਮਾ ਕਰਾ ਦਿੰਦੇ ਨੇ ਕਿ ਉਹਨਾਂ ਦਾ ਪੈਸਾ ਬੈਕਾਂ ਚ ਸੁਰਖਿਅਤ ਹੈ, ਪਰ ਹੁਣ ਸੂਬੇ ਚ ਚੋਰਾਂ ਦੀ ਗਿਣਤੀ ਏਨੀ ਵੱਧ ਗਈ ਹੈ ਕਿ ਚੋਰ ਹੁਣ ਬੈਂਕਾਂ ਨੂੰ ਵੀ ਨਹੀ ਬਖਸਦੇ… ਤੇ ਇੱਥੇ ਹੀ ਅਜਿਹਾ ਮਾਮਲਾ ਚੋਗਾਵਾਂ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦਿਨ -ਦਿਹਾੜੇ ਚੋਰਾਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਲੁੱਟਿਆਂ ਗਿਆ ਤੇ ਇਸ ਮੌਕੇ ਬੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਪਿੰਡ ਚੋਗਾਵਾਂ ਚ ਕੁੱਝ ਦਿਨ ਪਹਿਲਾ ਬੈਂਕ ਨੂੰ ਅੱਗ ਲੱਗ ਗਈ ਸੀ ਜਿਸਦਾ ਅਸੀ ਕੰਮ ਕਰਵਾ ਰਹੇ ਸੀ ਤੇ ਸਾਰੇ ਕੈਮਰੇ ਵੀ ਸੜ ਗਏ ਸੀ ਤੇ ਸਾਡੇ ਏਜੰਟ ਕੰਮ ਰਹੇ ਸੀ ਤੇ ਬੈਂਕ ਚ ਕੈਸ਼ ਇੱਕਠਾ ਕਰਕੇ ਲੈਕੇ ਆੳੇੁਂਦੇ ਸੀ ਤੇ ਉਹਨਾਂ ਵੱਲੋਂ 25 ਹਜ਼ਾਰ ਜਮਾ ਕਰਵਾਇਆ ਗਿਆ ਤੇ ਲੈਣ ਦੇਣ ਤੋਂ ਬਾਅਦ 17 ਹਜ਼ਾਰ ਰੁਪਏ ਬਚੇ ਸੀ ਤੇ 1 ਵਜੇ ਦੇ ਕਰੀਬ 4 ਨੌਜਵਾਨ ਆਏ ਅਤੇ ਉਹਨਾਂ ਨੇ ਪਿਸਤੌਲਾ ਦਿਖਾਉਣੀਆਂ ਸ਼ੁਰੂ ਕਰ ਦਿੱਤੀਆ ਤੇ ਡਰਾਉਣਾ ਸ਼ੁਰੂ ਕਰ ਦਿੱਤਾ ਤੇ ਸਾਰੇ ਪੈਸੇ ਲੈਕੇ ਫਰਾਰ ਹੋ ਗਏ ਤੇ ਬੈਂਕ ਚ ਸੁਰੱਖਿਅਤ ਗਾਰਡ ਵੀ ਨਹੀ ਸੀ ਤੇ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ।

ਮੌਕੇ ਤੇ ਪੁਹੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੱਝ ਚੋਰਾਂ ਵੱਲੋਂ ਚੋਗਾਵਾਂ ਚ ਨੈਸ਼ਨਲ ਬੈਂਕ ਨੂੰ ਦਿਨ ਦਿਹਾੜੇ ਲੁੱਟਿਆ ਗਿਆ ਤੇ ਲੁਟੇਰੇ ਨਕਦੀ ਲੈ ਕੇ ਫਰਾਰ ਹੋ ਗਏ ਤੇ ਅਸੀ ਮੌਕੇ ਤੇ ਪਹੁੰਚੇ ਹਾਂ ਤੇ ਫਿਲਹਾਲ ਜਾਂਚ ਕੀਤੀ ਜਾ ਰਹੀ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ।

ਚੋਰਾਂ ਦੀ ਗਿਣਤੀ ਘੱਟਣ ਦੀ ਬਜਾਏ ਸੂਬੇ ਚ ਵੱਧ ਰਹੀ ਹੈ ਤੇ ਜਿਸਨੂੰ ਰੋਕਣ ਲਈ ਪੁਲਿਸ ਪ੍ਰਸ਼ਾਸ਼ਨ ਪੂਰਾ ਜ਼ੋਰ ਲਗਾ ਰਹੀ ਤੇ ਉੱਥੇ ਹੀ ਅਜਿਹਾ ਮਾਮਲਾ ਚੋਗਾਵਾਂ ਦਾ ਹੈ ਜਿੱਥੇ ਚੋਰਾਂ ਵੱਲੋਂ ਬੈਂਕ ਨੂੰ ਦਿਨ ਦਿਹਾੜੇ ਲੱੁਟਿਆ ਗਿਆ ਤੇ ਅਜੇ ਕੁੱਝ ਬੀਤੇ ਦਿਨ ਹੀ ਪਹਿਲਾ ਅੰਮ੍ਰਿਤਸਰ ਸ਼ਹਿਰ ਚ ਰਾਣੀ ਦੇ ਬਾਗ ਵਿਖੇ ਵੀ ਪੰਜਾਬ ਨੈਸ਼ਨਲ ਬੈਂਕ ਚ ਲੁਟੇਰਿਆ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸਨੂੰ ਪੁਲਿਸ ਦੀ ਟੀਮ ਨੇ ਦੋ ਲੁਟੇਰਿਆ ਨੂੰ ਕਾਬੂ ਕਰ ਲਿਆ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਦੇਖੋ ਜੀ ਕਿਸਾਨਾਂ ਤੇ ਨੌਜਵਾਨਾਂ ਨੇ ਚੱਕਤਾ ਕੰਮ ਹੋਗੇ ਤਿਆਰ ਬਰ ਤਿਆਰ

htvteam

ਪੁਰਾਣੇ ਤੋਂ ਪੁਰਾਣਾ ਟਾਈਫਾਈਡ ਬੁਖਾਰ ਦਿਨਾਂ ‘ਚ ਹੋਏਗਾ ਠੀਕ, ਬੱਸ ਯੰਗ ਵੈਦ ਦਾ ਮੰਨੋ ਕਹਿਣਾ

htvteam

ਗਲੀ ਚ ਇਕੱਲੀ ਜਨਾਨੀ ਦੇਖ ਮੁੰਡਿਆਂ ਦੀ ਵਿਗੜੀ ਨੀਅਤ, ਦੇਖੋ ਵੀਡੀਓ

htvteam

Leave a Comment