ਕਿਸਾਨ ਅੰਦੋਲਨ ਅਤੇ ਭਾਰਤ ਬੰਦ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ.. ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਹੈ, ਕਿ ਅਰਵਿੰਦ ਕੇਜਰੀਵਾਲ ਦੇ ਸਿੰਘੂ ਬਾਰਡਰ ਤੋਂ ਬਾਪਸ ਆਉਣ ਤੋਂ ਬਾਅਦ ਨਜ਼ਰ ਬੰਦ ਵਰਗੇ ਹਾਲਾਤ ਬਣ ਗਏ ਹਨ.. ਸੀ ਐਮ ਅਰਵਿੰਦ ਕੇਜਰੀਵਾਲ ਦੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਹਨ ।

‘ਆਪ’ ਦਾ ਇਲਜ਼ਾਮ ਹੈ ਕਿ ਗ੍ਰਹਿ ਮੰਤਰਾਲਾ ਦੇ ਅਦੇਸ਼ ਤੇ ਪੁਲਿਸ ਨੇ ਨਗਮ ਨਿਗਮ ਦੇ ਤਿੰਨੇ ਮੇਅਰ ਨੂੰ ਅਰਵਿੰਦ ਕੇਜਰੀਵਾਲ ਦੇ ਘਰ ਦੇ ਮੁੱਖ ਦਰਵਾਜੇ ਅੱਗੇ ਧਰਨੇ ਤੇ ਬੈਠਾ ਦਿੱਤਾ ਹੈ ਅਤੇ ਇਸਦਾ ਬਹਾਨਾ ਬਣਾ ਕੇ ਪੁਲਿਸ ਨੇ ਮੁੱਖ ਮੰਤਰੀ ਦੇ ਘਰ ਦੇ ਅੱਗੇ ਬੇਰੀਗੇਟਿੰਗ ਕਰ ਦਿੱਤੀ ਹੈ,, ਜਿਸ ਕਰਕੇ ਅਰਵਿੰਦ ਕੇਜਰੀਵਾਲ ਆਪਣੇ ਘਰ ਤੋਂ ਨਾ ਬਾਹਰ ਆ ਸਕਦੇ ਹਨ ਤੇ ਨਾ ਹੀ ਕੋਈ ਅੰਦਰ ਜਾ ਸਕਦਾ ਹੈ..
‘ਆਪ’ ਵਿਧਾਇਕ ਸੋਰਭ ਭਾਰਦਵਾਜ ਨੇ ਕਿਹਾ ਕਿ ਜਦੋ ਤੋਂ ਮੁੱਖ-ਮੰਤਰੀ ਸਿੰਘੂ ਬਾਰਡਰ ਤੇ ਕਿਸਾਨਾਂ ਨਾਲ ਮਿਲਕੇ ਅਤੇ ਕਿਸਾਨਾਂ ਨੂੰ ਸਮਰਥਨ ਦੇਕੇ ਆਏ ਹਨ,, ਕੇਂਦਰ ਸਰਕਾਰ ਨੇ ਗ੍ਰਹਿ ਮੰਤਰਾਲਾ ਦੇ ਇਸ਼ਾਰੇ ਤੇ ਦਿੱਲੀ ਪੁਲਿਸ ਨੇ ਮੁੱਖ-ਮੰਤਰੀ ਨੂੰ ਆਪਣੇ ਹੀ ਘਰ ਵਿੱਚ ਬੈਰਿਗੇਡ ਲਗਾਕੇ ਲਗਭਗ ਨਜ਼ਰ ਬੰਦ ਕਰ ਦਿੱਤਾ ਹੈ, ਉਹਨਾਂ ਨਾ ਕੋਈ ਮਿਲ ਸਕਦਾ ਹੈ ਤੇ ਨਾ ਉਹ ਬਾਹਰ ਆ ਸਕਦੇ ਹਨ,, ਸਾਡੇ ਵੱਲੋਂ ਸੀ.ਐਮ. ਹਾਉਸ ਤੱਕ ਮਾਰਚ ਕੱਢਿਆ ਜਾਵੇਗਾ।
‘ਆਮ ਆਦਮੀ ਪਾਰਟੀ’ ਦੇ ਇਲਜ਼ਾਮਾ ਤੇ ਦਿੱਲੀ ਪੁਲਿਸ ਦੇ ਉੱਤਰੀ ਜ਼ਿਲ੍ਹੇ ਦੇ ਡੀ.ਸੀ.ਪੀ. ਦਾ ਕਹਿਣਾ ਹੈ ਕਿ ਇਹ ਝੂਠ ਅਤੇ ਬੇਬੁਨਿਆਦੀ ਇਲਜ਼ਾਮ ਹੈ । ਕਾਬਿਲੇ ਗੋਰ ਹੈ ਕਿ ਕਿਸਾਨੀ ਸੰਘਰਸ਼ ਨੂੰ ਲੈਕੇ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦਾ ਜਿਆਦਾ ਥਾਵਾਂ ਤੇ ਪੂਰਨ ਅਸਰ ਵੇਖਣ ਨੂੰ ਮਿਲਿਆ ।
