ਇਹ ਤਸਵੀਰਾਂ ਜਲੰਧਰ ਦੇ ਲਵਲੀ ਆਟੋ ਦੀਆਂ ਨੇ ਜਿਨ੍ਹਾਂ ਦੇ ਨਾਲ ਬੀਤੀ ਦਿਨੀ ਅਜਿਹਾ ਕੁਝ ਹੋ ਗਿਆ ਕੇ ਜਿਸ ਨਾਲ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ ਅੱਗੇ ਦੀ ਕਹਾਣੀ ਸੁਣਨ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਐ ਕੀ ਲੋਕਾਂ ਬੈਂਕਾਂ ਵਿੱਚ ਆਪਣਾ ਪੈਸਾ ਇਸ ਲਈ ਜਮ੍ਹਾਂ ਕਰਵਾਉਂਦੇ ਹਨ ਤਾਂ ਕੀ ਸੁਰੱਖਿਤ ਰਹੇ ਪਰ ਜਨਾਬ ਅੱਜ ਕੱਲ ਤਾਂ ਬੈਂਕਾਂ ਦੇ ਖਾਤੇ ਵੀ ਮਹਿਫੂਜ਼ ਨਹੀਂ ਰਹੇ ਇਸ ਗੱਲ ਦਾ ਉਦੋਂ ਖੁਲਾਸਾ ਹੋਇਆ ਜਦੋਂ ਲਵਲੀ ਆਟੋ ਵਾਲਿਆਂ ਦੇ ਖਾਤੇ ਚੋਂ ਲੱਖਾਂ ਰੁਪਏ ਉਡਾਏ ਗਏ ਹਨ ਇਹ ਕਿਸਨੇ ਉਡਾਏ ਇਹ ਤਾਂ ਹਲੇ ਤੱਕ ਨਹੀਂ ਪਤਾ ਚੱਲਿਆ ਮੀਡੀਆ ਨਨੂੰ ਜਾਣਕਾਰੀ ਦਿੰਦੇ ਹੋਏ ਲਵਲੀ ਆਟੋ ਦੇ ਅਕਾਂਉਡੈਂਟ ਹੇਮੰਤ ਸ਼ਰਮਾਂ ਹੋਰਾਂ ਨੇ ਦੱਸਿਆ ਕੀ ਉਨ੍ਹਾਂ ਦੇ ਐਸ ਬੀ ਆਈ ਖਾਤੇ ਚੋਂ ਲੱਖਾਂ ਰੁਪਏ ਉਡਾਏ ਗਏ ਹਨ ਜਿਸਦੇ ਬਾਬਤ ਉਨ੍ਹਾਂ ਪ੍ਰਸ਼ਾਸਨ ਨੂੰ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,
ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਜਦੋਂ ਇਸ ਮਾਮਲੇ ਬਾਬਤ ਐਸ.ਬੀ.ਆਈ ਬੈਂਕ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਚੁੱਪੀ ਧਾਰਦੇ ਹੋਏ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟਿਆ ਉੱਧਰ ਜਲੰਧਰ ਪੁਲਿਸ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਜਿਸਦੀ ਮੀਡੀਆ ਨੂੰ ਐਫ ਆਈ ਆਰ ਕਾਪੀ ਵੀ ਸਾਂਝੀ ਕੀਤੀ ਐ,ਅਜਿਹਾ ਚ ਦੇਖਣ ਵਾਲੀ ਗੱਲ ਰਹੇਗੀ ਕੀ ਪੁਲਿਸ ਮੁਲਜ਼ਮਾ ਤੱਕ ਪਹੁੰਚਣ ਚ ਕਾਮਯਾਬ ਰਹੇਗੀ ਜਾਂ ਨਹੀਂ ਖੈਰ ਆਖਿਰ ਲੱਖਾਂ ਰੁਪਏ ਕਿਵੇਂ ਬੈਂਕ ਖਾਤੇ ਚੋਂ ਉਡ ਸਕਦੇ ਹਨ ਮਾਮਲਾ ਸ਼ੱਕੀ ਜਾਪਦਾ ਬਾਕੀ ਪੁਲਿਸ ਦੀ ਜਾਂਚ ਤੋਂ ਬਾਅਦ ਸਭ ਕੁਝ ਸਾਫ ਹੋਣ ਦੀ ਉਮੀਦ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
