ਮਾਮਲਾ ਇਸ ਤਰ੍ਹਾਂ ਹੈ ਬੀਤੇ ਦਿਨ ਚੌਂਕੀ ਸੰਨ ਸਿਟੀ ਮੌੜ ਦੇ ਇੰਚਾਰਜ ਜਗਵਿੰਦਰ ਸਿੰਘ ਇਲਾਕੇ ‘ਚ ਲਾਈ ਨਾਕਾਬੰਦੀ ਖਤਮ ਕਰਕੇ ਗ਼ੈਰ ਸਮਾਜਿਕ ਅਨਸਰਾਂ ਦੀ ਭਾਲ ਲਈ ਆਪਣੀ ਟੀਮ ਦੇ ਨਾਲ ਗਸ਼ਤ ‘ਤੇ ਨਿਕਲੇ ਸਨ | ਇਸ ਦੌਰਾਨ ਉਹਨਾਂ ਨੂੰ ਇੱਕ ਸ਼ੱਕੀ ਨੌਜਵਾਨ ਨਜ਼ਰ ਆਇਆ |ਫੇਰ ਜਦ ਉਹਨਾਂ ਮੋਹਿਤ ਕੁਮਾਰ ਉਰਫ ਮੋਤੀ ਨਾਂ ਦੇ ਉਸ ਨੌਜਵਾਨ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨੌਜਵਾਨ ਜੇਬ ‘ਚੋਂ ਕੋਈ ਚੀਜ਼ ਕੱਢ ਕੇ ਸੁੱਟ ਦੌੜ ਗਿਆ | ਜਦੋਂ ਪੁਲਿਸ ਨੇ ਉਹ ਪੁੜੀ ਦੇਖੀ ਤਾਂ ਉਸ ਵਿਚ ਹੈਰੋਇਨ ਸੀ | ਜਿਸ ਤੋਂ ਬਾਅਦ ਪੁਲਿਸ ਪਾਰਟੀ ਉਸ ਨੌਜਵਾਨ ਦੇ ਘਰ ਜਾ ਜਦੋਂ ਉਸਨੂੰ ਕਾਬੂ ਕਰਦੀ ਹੈ ਤਾਂ ਉਸ ਨੌਜਵਾਨ ਦੀਆਂ ਜਵਾਨ ਭੈਣਾਂ ਸਣੇ ਪੂਰਾ ਪਰਿਵਾਰ ਅਤੇ ਆਂਢ ਗੁਆਂਢ ‘ਚ ਰਹਿਣ ਵਾਲੇ ਉਸਦੇ ਰਿਸ਼ਤੇਦਾਰ ਇੱਕ ਪੁਲਿਸ ਪਾਰਟੀ ‘ਤੇ ਇੱਟਾਂ ਨਾਲ ਹਮਲਾ ਕਰ ਦਿੰਦੇ ਨੇ | ਇਸ ਦੌਰਾਨ ਪਰਿਵਾਰ ਦੀਆਂ ਜਵਾਨ ਕੁੜੀਆਂ ਆਪਣੇ ਭਰਾ ਨੂੰ ਪੁਲਿਸ ਕੋਲੋਂ ਛੁੜਵਾਉਣ ਲਈ ਹੱਥੀਂ ਪੈ ਜਾਂਦੀਆਂ ਨੇ |
previous post