ਵਿਜੀਲੈਂਸ ਨੇ ਐਸਟੀਐਫ ਦਾ ਸਹਾਇਕ ਥਾਣੇਦਾਰ ਰਿਸ਼ਵਤ ਲੈਂਦਾ ਫੜਿਆ
ਇੱਕ ਪ੍ਰਾਈਵੇਟ ਡਰਾਈਵਰ ਨੂੰ ਵੀ ਕੀਤਾ ਕਾਬੂ
ਏਐਸਆਈ ਨੇ ਪੀੜਤ ਤੋਂ ਸੋਨਾ ਅਤੇ ਪੈਸੇ ਵਾਪਸ ਕਰਨ ਦੇ ਬਦਲੇ ਮੰਗੀ ਰਿਸ਼ਵਤ
ਬਠਿੰਡਾ ਵਿਜੀਲੈਂਸ ਪੁਲਿਸ ਦੇ ਵੱਲੋਂ ਐਂਟੀ ਨਾਰਕੋਟਿਕਸ ਟਾਕਸ ਫੋਰਸ ਦੇ ਵਿੱਚ ਤੈਨਾਤ ਏਐਸਆਈ ਥਾਣੇਦਾਰ ਅਤੇ ਉਸਦਾ ਪ੍ਰਾਈਵੇਟ ਡਰਾਈਵਰ ਸਾਥੀ 1 ਲੱਖ 5 ਹਜਾਰ ਰਿਸ਼ਵਤ ਲੈਂਦੇ ਹੋਏ ਬਠਿੰਡਾ ਵਿਜੀਲੈਂਸ ਪੁਲਿਸ ਨੇ ਰੰਗੇ ਹੱਥੀ ਫੜਿਆ,,,,,,,,,,,ਬਠਿੰਡਾ ਵਿਜੀਲੈਂਸ ਦੇ ਵਿੱਚ ਤੈਨਾਤ ਡੀਐਸਪੀ ਨੇ ਦੱਸਿਆ ਕਿ ਏਐਸਆਈ ਦੇ ਵੱਲੋਂ ਅਜੈਬ ਸਿੰਘ ਵਿਅਕਤੀ ਦੇ ਉੱਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਹੋਇਆ ਸੀ,,,,,,,,,
ਦੋਸ਼ੀ ASI ਦੇ ਵੱਲੋਂ ਉਸ ਵਕਤ ਪੀੜਿਤ ਵਿਅਕਤੀ ਦੇ ਕੋਲੋਂ ਪੈਸੇ ਅਤੇ ਗੋਲਡ ਬਰਾਮਦ ਹੋਇਆ ਸੀ ਜੋ ASI ਦੇ ਵੱਲੋਂ ਪਰਚੇ ਵਿੱਚ ਨਹੀਂ ਪਾਇਆ ਗਿਆ ਸੀ ਉਸ ਬਦਲੇ ASI ਪੀੜਿਤ ਤੋਂ ਸੋਨਾ ਅਤੇ ਪੈਸੇ ਵਾਪਸ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਰਿਸ਼ਵਤ ਦੀ ਮੰਗ ਪਹਿਲਾਂ 2 ਲੱਖ ਰੁਪਏ ਦੀ ਕੀਤੀ ਫਿਰ ਡੇਢ ਲੱਖ ਰੁਪਏ ਦੀ ਕੀਤੀ ਅਤੇ ਬਾਅਦ ਦੇ ਵਿੱਚ ਇੱਕ ਲੱਖ ਪੰਜ ਹਜਾਰ ਰੁਪਏ ਦੇ ਵਿੱਚ ਸੌਦਾ ਤੈਅ ਹੋ ਗਿਆ,,,,,,,
ਜਿਸ ਦੀ ਸ਼ਿਕਾਇਤ ਪੀੜਿਤ ਦੇ ਵੱਲੋਂ ਵਿਜੀਲੈਂਸ ਨੂੰ ਕੀਤੀ ਗਈ ਅਤੇ ਅੱਜ ਵਿਜੀਲੈਂਸ ਨੇ ਆਪਣਾ ਜਾਲ ਵਿਛਾਇਆ ਰੰਗੇ ਹੱਥੀ ASI ਅਤੇ ਉਸਦਾ ਰੱਖਿਆ ਪ੍ਰਾਈਵੇਟ ਡਰਾਈਵਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਕਾਬੂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
