ਬੇਹੱਦ ਗ਼ੁਰਬਤ ਦੀ ਦਾਸਤਾਨ ਬਿਆਨ ਕਰ ਰਿਹਾ ਪਿੰਡ ਦੇ ਵਿੱਚੋ ਵਿਚ ਬਿਨਾਂ ਗੇਟ ਦੇ ਇਹ ਮਕਾਨ |
ਹਾਲ ਇਹ ਹੈ ਕਿ ਮੀਂਹ ਕਣੀ ‘ਚ ਟੱਬਰ ਦੇ ਜੀਆਂ ਨੂੰ ਸਿਰ ਲੁਕਾਉਣ ਲਈ ਅਕਸਰ ਆਂਢ ਗੁਆਂਢ ਦੀ ਮਦਦ ਲੈਣੀ ਪੈਂਦੀ ਹੈ | ਪੜ੍ਹਾਈ ਦੇ ਬੜੀ ਦੂਰ ਦੀ ਗੱਲ ਹੈ ਇਸ ਪਰਿਵਾਰ ਦੇ ਜਵਾਕਾਂ ਨੂੰ ਇੱਕ ਵੇਲੇ ਦੀ ਰੋਟੀ ਵੀ ਮੁਸ਼ਕਲ ਨਾਲ ਨਸੀਬ ਹੁੰਦੀ ਹੈ | ਹਾਲ ਇਹ ਹੈ ਕਿ ਅਕਸਰ ਕਈ ਵਾਰ ਭੁੱਖੇ ਢਿੱਡ ਵੀ ਸੌਨਾ ਪੈਂਦਾ ਹੈ |
ਦਿਲ ਨੂੰ ਵਲੂੰਧਰ ਕੇ ਰੱਖ ਦੇਣ ਵਾਲਾ ਇਹ ਸੀਨ ਹੈ ਜ਼ਿਲ੍ਹਾ ਸੰਗਰੂਰ ਦੇ ਕਸਬਾ ਲਹਿਰਾਗਾਗਾ ਦੇ ਨੇੜਲੇ ਪਿੰਡ ਚੂੜਲ ਦਾ, ਜਿੱਥੇ ਇਹ ਪਰਿਵਾਰ ਬੇਹੱਦ ਤਰਸਯੋਗ ਹਾਲਤ ‘ਚ ਜ਼ਿੰਦਗੀ ਕੱਟਣ ਨੂੰ ਮਜ਼ਬੂਰ ਹੈ, ਕਿਓਂਕਿ ਇਹਨਾਂ ਦੇ ਘਰ ‘ਚ ਕਮਾਉਣ ਵਾਲਾ ਕੋਈ ਨਹੀਂ | ਕਿਓਂਕਿ ਇਸ ਘਰ ਦੇ ਮੁਖੀ ਯਾਨੀ ਬੱਚਿਆਂ ਦੇ ਪਿਤਾ ਕਰਨੈਲ ਸਿੰਘ ਦੀ ਕਰੀਬ ਗਿਆਰਾਂ ਸਾਲ ਪਹਿਲਾਂ ਕੈਂਸਰ ਦੀ ਬਿਮਾਰੀ ਕਾਰਨ ਇਲਾਜ ਖੁਣੋਂ ਮੌਤ ਹੋ ਗਈ ਸੀ |
