ਮਾਮਲਾ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦਾ, ਜਿੱਥੇ ਤਲਵੰਡੀ ਰੋਡ ਤੇ ਮੌਜ਼ੂਦ ਹਾਕਰ ਰੈਸਟੋਰੈਂਟ ‘ਚ ਦੁਪਹਿਰ ਇੱਕ ਵਜੇ ਦੇ ਕਰੀਬ ਦੋ ਨੌਜਵਾਨ ਆਉਂਦੇ ਨੇ ਤੇ ਬਾਹਰ ਕਾਊਂਟਰ ਤੇ ਪੀਜ਼ਾ ਆਰਡਰ ਕਰਕੇ ਅੰਦਰ ਜਾ ਕੇ ਬੈਠ ਜਾਂਦੇ ਨੇ | ਉਸ ਤੋਂ ਥੋੜ੍ਹੀ ਦੇਰ ਬਾਅਦ ਦੋ ਹੋਰ ਨੌਜਵਾਨ ਆਏ ਤੇ ਆਰਡਰ ਦੇ ਕੇ ਅੰਦਰ ਚਲੇ ਗਏ | ਉਸ ਤੋਂ ਬਾਅਦ ਜੋ ਕੁੱਝ ਵਾਪਰਿਆ ਸੀਨ ਦੇਖ ਰੈਸਟੋਰੈਂਟ ਦੇ ਸਟਾਫ ਦੇ ਹੋਸ਼ ਉੱਡ ਗਏ ਤੇ ਉਹਨਾਂ ਨੂੰ ਆਪਣੀ ਜਾਨ ਦੇ ਲਾਲੇ ਪੈ ਗਏ |
