ਇੰਡੀਅਨ ਏਅਰਫੋਰਸ ਡੇ ਦੀ 88ਵੀਂ ਪਰੇਡ ਉੱਤਰਪ੍ਰਦੇਸ਼ ਦੇ ਗਾਜ਼ਿਆਬਾਦ ਸਥਿਤ ਹਿੰਡਨ ਏਅਰਬੇਸ ‘ਤੇ ਹੋਈ। ਇਸ ‘ਚ ਪਹਿਲੀ ਵਾਰ ਰਾਫੇਲ ਜੈੱਟ ਵੀ ਸ਼ਾਮਿਲ ਹੋਇਆ ਹੈ। ਚੀਫ ਆਫ ਡਿਫੈਂਸ ਸਟਾਫ ਜਰਨਲ ਬਿਪਿਨ ਰਾਵਤ, ਆਰਮੀ ਚੀਫ ਜਨਰਲ ਮਨੋਜ ਮੁਕੰਦ ਨਰਵਾਣੇ, ਚੀਫ ਆਫ ਨੇਵਲ ਸਟਾਫ ਕਰਮਬੀਰ ਸਿੰਘ ਪ੍ਰੋਗਰਾਮ ‘ਚ ਸ਼ਾਮਿਲ ਸਨ। ਏਅਰਫੋਰਸ ਚੀਫ ਆਰਕੇਐਸ ਭਦੋਰੀਆ ਨੇ ਪਰੇਡ ਦਾ ਜ਼ਾਇਜਾ ਲਿਆ।
ਭਦੋਰੀਆ ਨੇ ਕਿਹਾ,’’ ਉੱਤਰੀ ਸਰਹੱਦ ‘ਤੇ ਮੌਜੂਦ ਵਿਵਾਦ ਦੇ ਵਿੱਚ ਸਾਡੇ ਏਅਰਫੋਰਸ ਨੇ ਜੋ ਜ਼ੋਰਦਾਰ ਤੇਜੀ ਦਿਖਾਈ ਹੈ, ਅਸੀਂ ਘੱਟ ਸਮੇਂ ‘ਚ ਲੜਾਕੂ ਐਸੇਟ੍ਰੇਸ ਤੇਨਾਤ ਕੀਤਾ ਹੈ ਅਤੇ ਆਰਮੀ ਦੀ ਸਾਰੀ ਜ਼ਰੂਰਤਾਂ ਨੂੰ ਦੇਖਦੇ ਹੋਏ ਸਪੋਰਟ ਦਿੱਤਾ। ਭਾਰਤੀ ਹਵਾਈ ਸੈਨਾ ਟ੍ਰਾਂਸਫਾਰਮੇਸ਼ਨ ਦੇ ਬਦਲਾਅ ਦੇ ਦੌਰ ‘ਚ ਹੈ। ਅਸੀਂ ਇੱਕ ਅਜਿਹੇ ਦੌਰ ‘ਚ ਜਾ ਰਹੇ ਹਾਂ, ਜਿਸ ‘ਚ ਨਵੇਂ ਸਿਰੇ ਤੋਂ ਹਵਾਈ ਫੌਜ ਦੀ ਤਾਕਤ ਦੀ ਵਰਤੋਂ ਹੋਵੇਗੀ,,
‘’ਇਹ ਸਾਲ ਸਧਾਰਨ ਨਹੀਂ ਹੈ, ਦੁਨੀਆਂ ਭਰ ‘ਚ ਕਰੋਨਾ ਦੇ ਵਿੱਚ ਦੇਸ਼ ਦਾ ਰਿਸਪਾਂਸ ਮਜਬੂਤ ਰਿਹਾ,, ਸਾਡੇ ਏਅਰ-ਵਾਅਰੀਅਰ ਦੇ ਸੰਕਲਪ ਨੂੰ ਵੇਖਦੇ ਹੋਏ ਇਹ ਤਹਿ ਹੋਇਆ ਕੇ ਹਵਾਈ ਫੌਜ ਮੌਜੂਦਾ ਦੌਰ ‘ਚ ਪੂਰੀ ਤਾਕਤ ਦੇ ਨਾਲ ਕੰਮ ਕਰਦੀ ਰਹੇਗੀ। ਮੈਂ ਦੇਸ਼ ਨੂੰ ਭਰੋਸਾ ਦਿੰਦਾਂ ਹਾਂ ਕੇ ਹਵਾਈ ਫੌਜ ਹਰ ਹਾਲ ‘ਚ ਦੇਸ਼ ਦੀ ਸੁਰੱਖਿਆ ਦੇ ਲਈ ਤਿਆਰ ਹੈ’’