Htv Punjabi
Punjab

ਮੁੱਖ ਮੰਤਰੀ ਦੀ ਕੋਠੀ ਘੇਰਨ ਜਾ ਰਹੇ ‘ਆਪ’ ਵਿਧਾਇਕਾਂ ਨੂੰ ਪੁਲਿਸ ਨੇ ਫੜਿਆ, ਵੇਖੋ ਤਸਵੀਰਾਂ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਿਸਵਾਂ ਸਥਿਤ ਕੋਠੀ ਦਾ ਘਿਰਾਓ ਕੀਤਾ ਗਿਆ,, ਦਰਅਸਲ ਆਪ ਵਿਧਾਇਕਾਂ ਵਲੋਂ ਪੰਜਾਬ ਦੇ ਮੰਤਰੀ ਧਰਮਸੋਤ ਦੇ ਵਜੀਫੇ ਘੋਟਾਲੇ ਮਾਮਲੇ ‘ਚ ਪੰਜਾਬ ਸਰਕਾਰ ਵਲੋਂ ਕਲੀਨ ਚਿੱਟ ਦਿੱਤੇ ਜਾਣ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾਂ ਦੀ ਅਗਵਾਹੀ ‘ਚ ਸੀਐੱਮ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਨ।

ਪੁਲਿਸ ਵੱਲੋਂ ਨਿਊ ਚੰਡੀਗੜ੍ਹ ਏਰੀਏ ‘ਚ ਆਪ ਦੇ ਮੰਤਰੀਆਂ ਨੂੰ ਫੜ ਲਿਆ ਗਿਆ ਅਤੇ ਉਹਨਾਂ ਨੂੰ ਮੋਹਾਲੀ ਦੇ ਖਰੜ ਥਾਣੇ ‘ਚ ਪਹੁੰਚਾਇਆ ਗਿਆ। ਇਸ ਬਾਬਤ ਆਪ ਨੇਤਾ ਹਰਪਾਲ ਚੀਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਦਾ ਸੱਤ ਦਿਨਾਂ ਦਾ ਸੈਸ਼ਨ ਬੁਲਾਇਆ ਜਾਵੇ ਅਤੇ ਜਿਹੜਾ ਲਾਈਵ ਹੋਏ। ਉਹਨਾਂ ਨੇ ਕਿਹਾ ਕਿ ਕਰੋੜਾਂ ਰੁਪਏ ਦੇ ਘੋਟਾਲੇ ‘ਚ ਇਕ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਜਿਸ ਦਾ ਉਹ ਪੁਰਜ਼ੋਰ ਵਿਰੋਧ ਕਰਦੇ ਹਨ।

ਹਰਪਾਲ ਚੀਮਾਂ ਨੇ ਕਿਹਾ ਹੈ ਕਿ ਉਹਨਾਂ ਦੀਆਂ ਮੰਗਾਂ ਚੋ ਇੱਕ ਮੰਗ ਇਹ ਵੀ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਵਾਪਿਸ ਲਿਆ ਜਾਵੇ। ਤੁਹਾਨੂੰ ਦੱਸ ਦਈਏ ਕੇ ‘ਆਪ’ ਵੱਲੋਂ ਆਪਣੇ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਦੀ ਕੋਠੀ ਦੀ ਕੋਠੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਪਹਿਲਾਂ ਉਹਨਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਪਰ ਬਾਅਦ ‘ਚ ‘ਆਪ’ ਦੇ ਮੰਤਰੀਆਂ ਨੂੰ ਛੱਡ ਦਿੱਤਾ ਗਿਆ ਸੀ।

Related posts

ਸੁਖਬੀਰ ਨੇ ਕਿਹਾ, ਢੀਂਡਸਾ ਟਕਸਾਲੀ ਨਹੀਂ ਜਾਲੀ ਹਨ, ਢੀਂਡਸਾ ਦਾ ਜਵਾਬ, ਸਾਬਕਾ ਸੀਐਮ ਸਭ ਜਾਣਦੇ ਹਨ

Htv Punjabi

ਆਹ ਦੇਖੋ ਪੂਰੇ ਪਰਿਵਾਰ ਨਾਲ ਕੀ ਹੋਇਆ ?

htvteam

Shiv Saina Leader ਕੋਲ ਪਹੁੰਚਿਆ BJP ਦਾ ਵੱਡਾ ਲੀਡਰ

htvteam