Htv Punjabi
India Tech

ਭਾਰਤ ‘ਚ ਅੱਜ ਤੋਂ ਸ਼ੁਰੂ ਹੋਇਆ ਐਪਲ ਦਾ ਪਹਿਲਾ ਸਟੋਰ, ਐਂਡਰਾਇਡ ਸਮਾਰਟਫੋਨ ਵੀ ਕਰ ਸਕਦੇ ਹੋ ਅਕਸਚੈਂਜ

ਐਪਲ ਨੇ ਭਾਰਤ ‘ਚ ਆਪਣਾ ਪਹਿਲਾ ਆਨਲਾਈਨ ਰਿਟੇਲ ਸਟੋਰ ਓਪਨ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਸਟੋਰ ਦੇ ਹੋਮਪੇਜ ‘ਤੇ ਲਿਖਿਆ, ਨਮਸਤੇ. ਐਪਲ ਦਾ ਆਨਲਾਈਨ ਸਟੋਰ ਓਪਨ ਹੋ ਗਿਆ ਹੈ। ਇੱਥੇ ਸਭ ਨੂੰ ਖਰੀਦਦਾਰੀ ਕਰਨ ਦੇ ਕੁੱਝ ਵਧੀਆ ਫਾਇਦੇ ਮਿਲਣਗੇ, ਗਾਹਕਾਂ ਨੂੰ ਕੰਪਨੀ ਦੇ ਆਨਲਾਈਨ ਸਟੋਰ www.apple.com/in/shop ‘ਤੇ ਜਾਣਾ ਪਵੇਗਾ, ਹੁਣ ਤੱਕ ਕੰਪਨੀ ਆਪਣੇ ਪ੍ਰੋਡੱਕਟ ਥਰਡ ਪਾਰਟੀ ਦੇ ਰਾਂਹੀ ਵੇਚਦੀ ਸੀ।

ਐਪਲ ਦੇ ਆਨਲਾਈਨ ਸਟੋਰ ‘ਤੇ ਤੁਸੀਂ ਆਪਣੇ ਪੁਰਾਣੇ ਆਈਫੋਨ ਦੇ ਨਾਲ ਐਂਡਰਾਇਡ ਸਮਾਰਟਫੋਨ ਨੂੰ ਵੀ ਬਦਲ ਸਕਦੇ ਹੋ। ਇਸ ਦੇ ਲਈ ਤੁਹਾਨੂੰ ਫੋਨ ਦਾ ਸੀਰੀਅਲ ਨੰਬਰ ਜਾਂ ਈਐਮਆਈ ਨੰਬਰ ਪਾ ਕੇ ਕੁੱਝ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ। ਜਿਸਦੇ ਬਾਅਦ ਪੁਰਾਣੇ ਫੋਨ ਦੀ ਐਂਕਸਚੇਜ਼ਰ ਅਸਲ ਕੀਮਤ ਸਾਹਮਣੇ ਆ ਜਾਵੇਗੀ। ਐਪਲ ਸਟੋਰ ‘ਤੋਂ ਖਰੀਦੇ ਹਰ ਪ੍ਰੋਡਕਟ ਦੀ ਡਿਲਵਰੀ 72 ਘੰਟਿਆਂ ਦੇ ਅੰਦਰ ਹੋਵੇਗੀ।

ਐਪਲ ਨੇ ਆਨਲਾਈਨ ਸਟੋਰ ‘ਤੇ ਕਸਟਮਰ ਹੈਲਪ ਦਾ ਆਪਸ਼ਨ ਅੰਗਰੇਜ਼ੀ ਅਤੇ ਹਿੰਦੀ ਦੋਹਾਂ ‘ਚ ਰੱਖਿਆ ਹੈ। ‘ਐਪਲ ਐਕਸਪਰਟ’ ਗਾਹਕਾਂ ਨੂੰ ਨਵੇਂ ਪ੍ਰੋਡਕਟਸ ਦੇ ਬਾਰੇ ‘ਚ ਪਤਾ ਲਗਾਉਣ ਦੇ ਲਈ ਮਦਦ ਕਰੇਗੀ ਅਤੇ ਮੈਕ ਡਿਵਾਇਸ ਨੂੰ ਕਸਟਮ ਕਾਨਫਿੰਗਰ ਵੀ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਕਸਟਮਰਸ ਨੂੰ ਟ੍ਰੈਡ-ਇਨ ਪ੍ਰੋਗਰਾਮ ਦੇ ਨਾਲ ਵਿੱਤੀ ਆਪਸ਼ਨ ਵੀ ਮਿਲਣਗੇ।

Related posts

ਚੇਨੱਈ ਦੀ ਫਲਾਪ ਬੈਟਿੰਗ ‘ਤੇ ਸਹਿਵਾਗ ਨੇ ਕੀਤਾ ਅਜਿਹਾ ਕੁਮੈਂਟ ਸਾਰੇ ਵੇਖਦੇ ਰਹਿ ਗਏ

htvteam

ਗਰੀਬਾਂ ਨੇ ਕਰਫਿਊ ‘ਚ ਮੰਗਿਆ ਰਾਸ਼ਨ, ਪਏ ਇੱਟਾਂ ਰੋੜੇ, 2 ਜ਼ਖਮੀ, ਇੱਕ ਦੀ ਹਾਰਟ ਅਟੈਕ ਨਾਲ ਮੌਤ 

Htv Punjabi

ਭਾਰਤ-ਚੀਨ ਫੌਜੀਆਂ ‘ਚ ਫਿਰ ਹੋਈ ਝੜਪ, ਭਾਰਤੀ ਫੌਜ ਵੱਲੋਂ ਕਰਾਰਾ ਜਵਾਬ

htvteam