Htv Punjabi
Punjab Video

ਦੇਸ਼ ਵਿਦੇਸ਼ ‘ਚ ਚਾਹੁਣ ਵਾਲਿਆਂ ਮੂਸੇਵਾਲਾ ਨੂੰ ਦਿੱਤੀ ਇੰਝ ਸ਼ਰਧਾਂਜਲੀ

ਮਰਹੂਮ ਮਕਬੂਲ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਨੂੰ ਕੈਨੇਡਾ ਦੇ
ਬਰੈਂਪਟਨ ਵਿਖੇ ਸ਼ਰਧਾਂਜਲੀ ਦਿੱਤੀ ਗਈ | ਜਿੱਥੇ ਚਿੰਗੁਆਕੌਂਸੀ ਪਾਰਕ ਵਿਖੇ ਪੰਜਾਬੀਆਂ ਦਾ ਵੱਡਾ ਇਕੱਠ ਹੋਇਆ। ਇਸ ਦੌਰਾਨ ਮੂਸੇਵਾਲਾ ਦੇ ਗਾਣੇ ਵਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਆਪਣੇ ਘਰ ਪੰਜਾਬ ਵਾਪਸ ਪਰਤਣ ਅਤੇ ਇੱਕ ਸੁਪਰਸਟਾਰ ਬਣਨ
ਤੋਂ ਪਹਿਲਾਂ ਮੂਸੇਵਾਲਾ ਨੇ ਆਪਣਾ ਸੰਗੀਤ ਕੈਰੀਅਰ ਬਰੈਂਪਟਨ ਵਿੱਚ ਸ਼ੁਰੂ ਕੀਤਾ ਸੀ। ਮੂਸੇਵਾਲਾ ਨੇ ਯੂਨਾਈਟਿਡ ਕਿੰਗਡਮ ਅਤੇ ਕੈਨੇਡਾ ਵਿੱਚ ਵੀ ਕਾਫੀ ਮਕਬੂਲੀਅਤ ਹਾਸਲ ਕੀਤੀ ਸੀ | ਜਿੱਥੇ
2021 ਵਿਚ ਮੂਸੇਵਾਲਾ ਸਿਆਸਤ ‘ਚ ਆ ਮਾਰਚ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਹ ਕਾਂਗਰਸ ਵੱਲੋਂ ਚੋਣ ਲੜੇ ਸਨ |
ਸਿਰਫ ਕੈਨੇਡਾ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆਂ ‘ਚ ਮੂਸੇਵਾਲਾ ਦੇ ਚਾਹੁਣ ਵਾਲਿਆਂ ਦੇ ਨਾਲ ਨਾਲ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ |
ਸਿੱਧੂ ਮੂਸੇਵਾਲਾ ਦੀ ਆਤਮਾ ਦੀ ਸ਼ਾਂਤੀ ਲਈ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਗੁਰੂ ਘਰ ਵਿੱਚ ਅਰਦਾਸ ਕਰਵਾਈ ਗਈ ਅਤੇ ਕੇਂਡਲ ਜਗਾ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸਾਰੇ ਹੀ ਭਾਈਚਾਰੇ ਦੇ ਲੋਕ ਗੁਰੂ ਘਰ ਵਿੱਚ ਪਹੁੰਚੇ ਅਤੇ ਉਹਨਾਂ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਨੰਗਲ ਅੰਬੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।

Related posts

ਆਹ ਹਸਪਤਾਲ ‘ਚ ਦੇਖੋ ਕੀ ਹੋਇਆ, ਮੋਢਿਆਂ ਤੇ ਚੱਕੇ ਮਰੀਜ਼

htvteam

20 ਮਿੰਟਾਂ ‘ਚ ਮੁੜੀ ਨਜ਼ਰ ਹੋ ਗਿਆ ਕਮਾਲ, ਵੱਡੇ-ਵੱਡੇ ਅੰਗਰੇਜ਼ੀ ਡਾਕਟਰਾਂ ਨੇ ਦੇਤਾ ਸੀ ਜਵਾਬ

htvteam

ਪਿੰਡ ਦੇ ਗੁਰਦੁਆਰੇ ‘ਚ ਹੋਈ ਅਜਿਹੀ ਅਨਾਉਂਮੈਂਟ,ਅਨਾਉਂਸਮੈਂਟ ਸੁਣਕੇ ਪੂਰਾ ਪਿੰਡ ਆ ਗਿਆ ਬਾਹਰ

htvteam