Htv Punjabi
Punjab Video

ਬਦਮਾਸ਼ ਦੀ ਤਸਵੀਰ ਫੜ ਪਿਤਾ ਨੇ ਦੇਖੋ ਕਿਹੜੀ ਲਗਾਈ ਗੁਹਾਰ

ਅੱਖਾਂ ‘ਚ ਹੰਝੂ ਭਰ ਤੇ ਹੱਥ ‘ਚ ਇੱਕ ਤਸਵੀਰ ਫੜ ਇਨਸਾਫ ਦੀ ਗੁਹਾਰ ਲਗਾ ਰਿਹਾ ਇਹ ਬਜ਼ੁਰਗ ਵਿਅਕਤੀ | ਇਹ ਤਸਵੀਰ ਓਸੇ ਬਦਮਾਸ਼ ਦੀ ਹੈ ਜਿਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਬਜ਼ੁਰਗ ਦੇ ਨੌਜਵਾਨ ਪੁੱਤ ‘ਤੇ ਗੋਲੀਆਂ ਮਾਰ ਅਤੇ ਤੇਜ਼ਧਾਰ ਹਥਿਆਰਾਂ ਦਾ ਇਸਤੇਮਾਲ ਕਰ ਜਾਨਲੇਵਾ ਹਮਲਾ ਕੀਤਾ ਸੀ ਜਿਸੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋਈ ਸੀ | ਇਸ ਹਮਲੇ ਦੇ ਚਲਦਿਆਂ ਇਸਦਾ ਪੁੱਤਰ ਇਸ ਵੇਲੇ ਚੰਡੀਗੜ੍ਹ ਦੇ ਇੱਕ ਹਸਪਤਾਲ ‘ਚ ਬੇਹੱਦ ਗੰਭੀਰ ਹਾਲਤ ‘ਚ ਜ਼ੇਰੇ ਇਲਾਜ ਹੈ | ਇਥੇ ਹੀ ਬਸ ਨਹੀਂ ਉਹ ਬਦਮਾਸ਼ ਏਨਾ ਸਭ ਕਰਨ ਦੇ ਬਾਵਜ਼ੂਦ ਵੀ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹੈ ਅਤੇ ਪਰਿਵਾਰ ਦੀਆਂ ਬੱਚੀਆਂ ਅਤੇ ਔਰਤਾਂ ਤੱਕ ਨੂੰ ਫੋਨ ਤੇ ਧਮਕੀਆਂ ਦੇ ਰਿਹਾ ਹੈ |
ਮਾਮਲਾ ਹੈ ਜਿਲ੍ਹਾ ਫਿਰੋਜ਼ਪੁਰ ਦਾ, ਜਿੱਥੇ ਲੰਘੀ 23 ਮਈ ਨੂੰ ਪਿੰਡ ਪੀਰ ਅਹਿਮਦ ਖਾਨ ਦੇ ਰਹਿਣ ਵਾਲੇ ਮਲੂਕ ਸਿੰਘ ਨਾਂ ਦੇ ਇਸ ਬਜ਼ੁਰਗ ਦੇ ਪੁੱਤ ਸੁਖਵਿੰਦਰ ਸਿੰਘ @ ਬੱਬੂ ‘ਤੇ ਸਰਵਣ @ ਫੁੱਮਣੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਰੰਜਸ਼ਣ ਜਾਨਲੇਵਾ ਹਮਲਾ ਕੀਤਾ ਸੀ | ਜਿਸ ਕਰਕੇ ਸੁਖਵਿੰਦਰ ਇਸ ਵੇਲੇ ਬੇਹੱਦ ਗੰਭੀਰ ਹਾਲਤ ‘ਚ ਜ਼ੇਰੇ ਇਲਾਜ ਹੈ | ਇਸ ਬਾਰੇ ‘ਚ ਬਜ਼ੁਰਗ ਮਲੂਕ ਨੇ ਇੱਕ ਪ੍ਰੈਸ ਵਾਰਤਾ ਕਰ ਇਨਸਾਫ ਦੀ ਗੁਹਾਰ ਲਗਾਈ |

Related posts

ਕਾਹਦਾ ਸੈਰ ਸਪਾਟਾ? ਇੱਥੇ ਲੋਕ ਕਰੋਨਾ ਨਾਲ ਮਰ ਰਹੇ ਨੇ, ਦੇਖੋ ਸੈਰ ਸਪਾਟਾ ਵਾਲੇ ਕਿਵੇਂ ਬਰਬਾਦ ਹੋਣ ਕੰਢੇ ਨੇ!

Htv Punjabi

ਬਾਈਕ ਸਵਾਰ ਨੌਜਵਾਨ ਦੇ ਢਿੱਡ ਚੋਂ ਆਰ ਪਾਰ ਹੋ ਗਿਆ ਅਵਾਰਾ ਜਾਨਵਰ ਦਾ ਸਿੰਙ, ਦੇਖੋ ਕਿਵੇਂ ਹੋਈ ਦਰਦਨਾਕ ਮੌਤ 

Htv Punjabi

ਪੰਜਾਬ ਸਰਕਾਰ ਦੇ ਇਸ ਫ਼ੈਸਲੇ ‘ਤੇ ਦੂਲੋਂ ਹੋਇਆ ਤੱਤਾ, ਕਹਿੰਦਾ ਧਿਆਨ ਨਾਲ ਕਰੋ ਫ਼ੈਸਲੇ ਐਦਾਂ ਤਾਂ ਹਜ਼ਾਰਾਂ ਬੰਦੇ ਮਗਰ ਪੈ ਜਾਣਗੇ

Htv Punjabi