Htv Punjabi
Punjab

ਧਰਨੇ ਤੋਂ ਵਾਪਸ ਆ ਰਹੇ ਕਿਸਾਨਾਂ ਦੀ ਬੱਸ ਟਰਾਲੇ ‘ਚ ਵੱਜਣ ਨਾਲ 15 ਜ਼ਖਮੀ, 2 ਦੀ ਹਾਲਤ ਗੰਭੀਰ

ਮੰਗਲਵਾਰ ਨੂੰ ਰਾਤ 9 ਵਜੇ ਕਿਸਾਨਾਂ ਨੂੰ ਲੈ ਕੇ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਜਾ ਰਹੀ ਬੱਸ ਰੋਡ ‘ਤੇ ਖੜੇ ਟਰਾਲੇ ਦੇ ਪਿੱਛੇ ਜਾ ਟਕਰਾਈ। ਇਸ ਦੁਰਘਟਨਾਂ ‘ਚ ਬੱਸ ਵਿਚ ਸਵਾਰ 50 ਕਿਸਾਨਾਂ ‘ਚੋ ਤਕਰੀਬਨ 15 ਕਿਸਾਨ ਜ਼ਖਮੀ ਹੋ ਗਏ ਨੇ,, ਜਿਨ੍ਹਾਂ ਚੋ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਖਮੀ ਕਿਸਾਨਾਂ ਨੂੰ ਨਜ਼ਦੀਕ ਤੋਂ ਲੰਘ ਰਹੀਆਂ ਗੱਡੀਆਂ ਦੇ ਸਹਾਰੇ ਸਿਵਿਲ ਹਸਪਤਾਲ ਭਰਤੀ ਕਰਵਾਇਆ ਗਿਆ।

ਖੇਤੀ ਬਿੱਲਾਂ ਦੇ ਵਿਰੋਧ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ‘ਚ ਪਿਛਲੇ ੮ ਦਿਨਾਂ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਦਾ ਮੰਗਲਵਾਰ ਨੂੰ ਦੇਰ ਸ਼ਾਮ ਧਰਨਾ ਸਮਾਪਤ ਹੋਇਆ ਸੀ ਸਾਰੇ ਕਿਸਾਨ ਆਪਣੇ ਆਪਣੇ ਘਰਾਂ ਨੂੰ ਬੱਸ ਰਾਹੀ ਵਾਪਿਸ ਆ ਰਹੇ ਸਨ। ਜਿਸ ਦੌਰਾਨ ੫੦ ਸਵਾਰੀਆਂ ਵਾਲੀ ਇਕ ਪ੍ਰਵਾਈਵੇਟ ਬੱਸ ਰੋਡ ‘ਤੇ ਖੜੇ ਟਰਾਲੇ ਦੇ ਪਿੱਛੇ ਜਾ ਟਰਕਾਈ। ਡੀਐੱਸਪੀ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਹਾਸਦੇ ‘ਚ ਜਖਮੀ ਕਿਸਾਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਜੀਜਾ ਸਾਲੀ ਕਮਰੇ ਅੰਦਰ ਕਰ ਰਹੇ ਸਨ ਗ਼ਲਤ ਕੰਮ ਉਪਰੋਂ ਆ ਗਿਆ ਘਰਵਾਲਾ

htvteam

ਸਿੱਧੂ ਦੇ ਨਵੇਂ ‘Attach’ ਗੀਤ ‘ਚ ਸਿੱਧੂ ਨੂੰ ਦੇਖ ਭਾਵੂਕ ਹੋਏ ਬਲਕੌਰ ਸਿੰਘ

htvteam

ਡਾਕਟਰ ਤਨਵੀਰ ਸੱਯਦ ਨੇ ਮਾਰਿਆ ਇੱਕ ਹੋਰ ਮੋਰਚਾ ਵਿਸ਼ਵ ਪ੍ਰਸਿੱਧ ਡਾਕਟਰਾਂ ਦੀ ਹਾਜ਼ਰੀ ‘ਚ ਕੀਤਾ ਆਹ ਕਾਰਨਾਮਾ

Htv Punjabi