Htv Punjabi
Crime Punjab Siyasat Video

ਨਗਰ ਨਿਗਮ ਚੋਣਾਂ ਦੇ ਵਿੱਚ ਭਖਿਆ ਮਾਹੌਲ

ਪੰਜਾਬ ਨਗਰ ਨਿਗਮ ਚੋਣਾਂ ਵਿਚਾਲੇ ਭੱਖਿਆ ਮਾਹੌਲ
ਕਾਂਗਰਸੀ ਉਮੀਦਵਾਰ ਦੇ ਤੋੜੇ ਹੱਥ-ਪੈਰ
‘ਆਪ’ ਵਿਧਾਇਕ ਦੇ ਸਮਰਥਕਾਂ ‘ਤੇ ਹਮਲੇ ਦਾ ਦੋਸ਼
ਰਾਏਕੋਟ ਦੇ ਵਾਰਡ ਨੰਬਰ ਚਾਰ ਦੇ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਨੂੰ ਆਪ ਦੇ ਉਮੀਦਵਾਰ ਅਮਨਦੀਪ ਮਾਂਗਟ ਦੇ ਕਿਰਪਾਨਾ ਮਾਰ ਕੇ ਕੀਤਾ ਜਖਮੀ, ਗੰਭੀਰ ਰੂਪ ਵਿੱਚ ਡੀਐਮਸੀ ਲੁਧਿਆਣਾ ਵਿੱਚ ਰੈਫਰ।

ਜਿਵੇਂ ਕਿ ਪਹਿਲਾਂ ਅਮੀਰ ਸੀ ਕਿ ਰਾਏਕੋਟ ਸ਼ਹਿਰ ਦੇ ਦੋ ਵਾਰਡਾਂ ਵਿੱਚ ਨਗਰ ਕੌਂਸਲ ਦੀ ਚੋਣ ਖੂਨੀ ਝੜਪ ਦਾ ਰੂਪ ਲੈ ਸਕਦੀ ਹੈ ਉਸੇ ਮੁਤਾਬਕ ਅੱਜ ਸਵੇਰੇ ਵਾਰਡ ਨੰਬਰ ਚਾਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਦੇਵ ਸਿੰਘ ਜੱਗਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਮਾਨ ਮਾਂਗਟ ਦੇ ਸਮਰਥਕਾਂ ਵੱਲੋਂ ਸਰੇਆਮ ਕਿਰਪਾਨਾਂ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਗਿਆ ਗੌਰ ਤਲਬ ਹੈ ਕਿ ਬੀਤੀ ਕੱਲ ਰਾਤ ਵੀ ਇਹਨਾਂ ਦੋਨੇ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਰਾਏਕੋਟ ਸ਼ਹਿਰ ਵਿੱਚ ਜੰਮ ਕੇ ਲੜਾਈ ਝਗੜਾ ਹੋਇਆ ਸੀ ਪ੍ਰੰਤੂ ਨਾ ਸੀ ਪੁਲਿਸ ਨੇ ਅਤੇ ਨਾ ਹੀ ਪ੍ਰਸ਼ਾਸਨ ਨੇ ਇਸ ਤੋਂ ਕੋਈ ਸਬਕ ਲਿਆ ਜਿਸ ਦੇ ਚਲਦੇ ਅੱਜ ਜਦੋਂ ਸਵੇਰੇ ਜਗਦੇਵ ਸਿੰਘ ਚੋਣ ਲਈ ਆਪਣੇ ਬੂਥ ਵੱਲ ਨੂੰ ਜਾ ਰਿਹਾ ਸੀ ਤਾਂ ਅਮਨਦੀਪ ਮਾਂਗਟ ਦੇ ਸਮਰਥਕਾਂ ਨੇ ਉਸ ਤੇ ਸਰੇਆਮ ਕਿਰਪਾਨਾ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਸ ਨੂੰ ਪਹਿਲਾਂ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਦੇਖਦੇ ਹੋਏ ਡੀਐਮ ਸੀ ਲੁਧਿਆਣਾ ਰੈਫਰ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਸਮਰਥਕਾਂ ਨੇ ਜਿੱਥੇ ਅਮਨਦੀਪ ਮਾਂਗਟ ਅਤੇ ਉਸ ਦੇ ਸਮਰਥਕਾਂ ਤੇ ਇਹ ਕਾਤਲਾਨਾ ਹਮਲਾ ਕਰਨ ਦੇ ਦੋਸ਼ ਲਾਏ ਉੱਥੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਵਿੰਦਰ ਸਿੰਘ ਗੋਗੀ ਭੁੱਲਰ ਨੇ ਕਿਹਾ ਕਿ ਕਾਂਗਰਸ ਸਰੇਆਮ ਗੁੰਡਾਗਰਦੀ ਕਰਵਾ ਰਹੀ ਹੈ ਪ੍ਰੰਤੂ ਪੁਲਿਸ ਪ੍ਰਸ਼ਾਸਨ ਪੂਰੀ ਤਰਹਾਂ ਬੇਖਬਰ ਹੈ ਉਹਨਾਂ ਦੋਸ ਲਗਾਇਆ ਕਿ ਪੁਲਿਸ ਸਰੇਆਮ ਸੱਤਾਧਾਰੀ ਪਾਰਟੀ ਦੀ ਮਦਦ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਝਾੜੂ ਵਾਲਿਆਂ ਦੇ ਵਿਧਾਇਕ ਦੇ ਮੁੰਡੇ ਨੇ ਘੇਰੀ ਬੱਸ ? ਫਿਰ ਅੰਦਰ ਬੈਠੀਆਂ ਜਨਾਨੀਆਂ ‘ਤੇ ਬੀਬੀਆਂ ਨੂੰ ਮਾਰੇ ਦਬਕੇ

htvteam

ਨਿੱਕੀ ਜਿਹੀ ਬੱਚੀ ਨੂੰ ਵੀ ਨਹੀਂ ਬਖ਼ਸ਼ਿਆ ਪਾਪੀ ਨੇ; ਸੀਸੀਟੀਵੀ ‘ਚ ਕੈਦ ਹੋਈ ਸਨਸਨੀਖੇਜ਼ ਵਾਰਦਾਤ

htvteam

ਲਗਾਤਾਰ ਵੱਧ ਜਾਂ ਘੱਟ ਰਹੇ ਵਜਨ ਨੂੰ ਭੁੱਲਕੇ ਵੀ ਨਾ ਕਰੋ ਨਜ਼ਰਅੰਦਾਜ਼

htvteam

Leave a Comment