Htv Punjabi
Punjab Siyasat Video

ਲਓ ਜੀ ਆਹ ਸ਼ਹਿਰ ‘ਚ ਦੇਖੋ ਚੋਣਾਂ ਦਾ ਮਾਹੌਲ

ਫਿਰੋਜ਼ਪੁਰ, ਜ਼ੀਰਾ ਤੇ ਤਲਵੰਡੀ ਭਾਈ ‘ਚ ਚੋਣਾਂ ਦਾ ਕੰਮ ਹੋਇਆ ਸ਼ੁਰੂ
281 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਵੋਟਰ
ਫਿਰੋਜ਼ਪੁਰ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲਾਂ ਜਿਸ ਚ ਫਿਰੋਜ਼ਪੁਰ, ਜ਼ੀਰਾ ਅਤੇ ਤਲਵੰਡੀ ਭਾਈ ਵਿੱਚ ਅੱਜ ਚੋਣ ਫਕਰਿਆ ਦਾ ਕਾਬਾ ਸ਼ੁਰੂ ਹੋ ਚੁੱਕਾ ਹੈ।ਇਨ੍ਹਾਂ ਚੋਣਾਂ ਨੂੰ ਲੈ ਕੇ ਕੁੱਲ 281 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ।
ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਜੋ ਸ਼ਾਮ 5 ਵਜੇ ਤੱਕ ਜਾਰੀ ਰਹੇਗੀ, ਜਦਕਿ 29 ਮਈ ਨੂੰ ਨਤੀਜੇ ਐਲਾਨੇ ਜਾਣਗੇ।
ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਨਗਰ ਕੌਂਸਲ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ 138 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਉੱਥੇ ਹੀ ਨਗਰ ਕੌਂਸਲ ਜ਼ੀਰਾ ਵਿੱਚ 87 ਅਤੇ ਤਲਵੰਡੀ ਭਾਈ ਵਿੱਚ 56 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਹਨ।

ਇਨ੍ਹਾਂ ਚੋਣਾਂ ਨੂੰ ਲੈ ਕੇ ਹਰ ਵਾਰਡ ਵਿੱਚ ਚੋਣੀ ਚਰਚਾਵਾਂ ਚਰਮ ‘ਤੇ ਹਨ ਅਤੇ ਉਮੀਦਵਾਰਾਂ ਵੱਲੋਂ ਆਖਰੀ ਵੇਲੇ ਤੱਕ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਜਾਰੀ ਰਹੀ।
ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 63 ਵਾਰਡਾਂ ਵਿੱਚ 132 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ।
ਨਗਰ ਕੌਂਸਲ ਫਿਰੋਜ਼ਪੁਰ ਦੇ 33 ਵਾਰਡਾਂ ਲਈ 85 ਪੋਲਿੰਗ ਬੂਥ ਬਣਾਏ ਗਏ ਹਨ।
ਤਲਵੰਡੀ ਭਾਈ ਦੇ 13 ਵਾਰਡਾਂ ਲਈ 16 ਪੋਲਿੰਗ ਬੂਥ ਅਤੇ ਜ਼ੀਰਾ ਦੇ 17 ਵਾਰਡਾਂ ਲਈ 31 ਪੋਲਿੰਗ ਬੂਥ ਤਿਆਰ ਕੀਤੇ ਗਏ ਹਨ।
ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਮੋਡ ਚ ਹੈ।

ਇਨ੍ਹਾਂ ਚੋਣਾਂ ਵਿੱਚ ਕੁੱਲ 1 ਲੱਖ 20 ਹਜ਼ਾਰ 271 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਜਿਨ੍ਹਾਂ ਵਿੱਚ 57 ਹਜ਼ਾਰ 217 ਮਰਦ ਵੋਟਰ, 63 ਹਜ਼ਾਰ 49 ਮਹਿਲਾ ਵੋਟਰ ਅਤੇ 5 ਅਦਰ ਵੋਟਰ ਸ਼ਾਮਲ ਹਨ।
ਹੁਣ ਸਭ ਦੀਆਂ ਨਜ਼ਰਾਂ 29 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਪਤਾ ਲੱਗੇਗਾ ਕਿ ਸ਼ਹਿਰ ਦੀ ਸਿਆਸਤ ਵਿੱਚ ਕਿਹੜਾ ਚਿਹਰਾ ਜਨਤਾ ਦਾ ਭਰੋਸਾ ਜਿੱਤਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭੁਪਿੰਦਰ ਸਿੰਘ ਦੇ ਘਰ ‘ਚ ਪੁਲਿਸ ਨੇ ਮਾਰਿਆ ਛਾਪਾ

htvteam

ਹਵਸ ਮਿਟਾਉਣ ਲਈ ਦੋਸਤ ਨੇ ਦੋਸਤ ਨੂੰ ਬਣਾ ਦਿੱਤਾ ਕੁੜੀ; ਦੇਖੋ ਵੀਡੀਓ

htvteam

ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਗ੍ਰਿਫਤਾਰ

htvteam

Leave a Comment