Htv Punjabi
Punjab siyasat

ਨਵੇਂ ਖੇਤੀ ਅਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਗਣਤੰਤਰ ਦਿਵਸ ਨੂੰ ‘ਵਿਰੋਧ ਦਿਵਸ’ ਦੇ ਰੂਪ ’ਚ ਮਨਾਇਆ

ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਸਮਰਾਲਾ ਪੰਜਾਬ ਦੇ ਫੈਸਲੇ ਤਹਿਤ ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜਮਾਂ, ਰੈਗੂਲਾਰ ਮੁਲਾਜਮਾਂ, ਕਿਸਾਨਾਂ, ਸਅਨਤੀ ਮਜਦੂਰਾਂ,ਪੈਨਸ਼ਨੀ ਮੁਲਾਜ਼ਮਾਂ ਵਲੋਂ ‘ਗਣਤੰਤਰ ਦਿਵਸ’ ਨੂੰ ਵਿਰੋਧ ਦਿਵਸ ਦੇ ਰੂਪ ’ਚ ਕਾਲੇ ਚੌਲੇ ਪਾ ਕੇ ਰੋਹ ਭਰਪੂਰ ਰੋਸ ਪ੍ਰਦਰਸ਼ਨ ਕਰਨ ਉਪਰੰਤ ਨਵੇਂ ਖੇਤੀ ਅਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਅੱਗ ਦੇ ਹਵਾਲੇ ਕੀਤੀਆਂ ਗਈਆਂ।

ਇਥੇ ਸਮਰਾਲਾ ਵਿਖੇਇਕੱਠੇ ਹੋਏ ਮੁਲਾਜਮਾਂ, ਕਿਸਾਨਾਂ ਅਤੇ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਦੇ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸਾਮਰਾਜੀ ਵਿੱਤੀ ਸੰਸਥਾ ਕੌਮਾਂਤਰੀ ਮੁਦਰਾ ਫੰਡ ਦੇ ਇਸ਼ਾਰਿਆਂ ਉਪਰ ਪਹਿਲਾਂ ਤੈਅ ਕਾਨੂੰਨਾਂ ’ਚ ਤਬਦੀਲੀ ਕਰਕੇ ਜਰੂਰੀ ਵਸਤਾਂ (ਖੇਤੀ ਪੈਦਾਵਾਰ) ਅਤੇ ਜਰੂਰੀ ਸੇਵਾਵਾਂ (ਬਿਜਲੀ, ਵਿਦਿਆ, ਪਾਣੀ ਤੇ ਸਿਹਤ ਸਹੂਲਤਾਂ) ਇਨ੍ਹਾਂ ਨੂੰ ਨਿੱਜੀ ਦੇਸੀ-ਬਦੇਸ਼ੀ ਧਨਾਢ ਸ਼ਾਹੂਕਾਰਾਂ ਦੇ ਹਵਾਲੇ ਕੀਤਾ ਹੈ। ਇਸੇ ਲੜੀ ਤਹਿਤ ਇਨ੍ਹਾਂ ਖੇਤਰਾਂ ’ਚ ਬੋਰੋਕ-ਟੋਕ ਲੁੱਟ ਦੇ ਰਸਤੇ ’ਚ ਰੁਕਾਵਟ ਬਣਦੇ ਪਹਿਲਾਂ ਤੈਅ ਖੇਤੀ ਅਤੇ ਲੇਬਰ ਕਾਨੂੰਨਾਂ ’ਚ ਤਬਦੀਲੀ ਕਰਕੇ ਮੇਹਨਤਕਸ਼ ਲੋਕਾਂ ਦੇ ਹਰ ਵਰਗ ਦੀ ਤਿੱਖੀ ਲੁੱਟ ਲਈ ਬੰਧੂਆਂ ਮਜਦੂਰਾਂ ਦੇ ਰੂਪ ’ਚ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ। ਜਿਵੇਂ ਖੇਤੀ ਕਾਨੂੰਨਾਂ ’ਚ ਤਬਦੀਲੀ ਮੇਹਨਤਕਸ਼ ਲੋਕਾਂ ਦੇ ਹਰ ਵਰਗ ਲਈ ਤਬਾਹਕੂੰਨ ਹੈ, ਠੀਕ ਉਸੇ ਹੀ ਤਰ੍ਹਾਂ ਲੇਬਰ ਕਾਨੂੰਨ ’ਚ ਤਬਦੀਲੀ ਦੀ ਮੇਹਨਤਕਸ਼ ਲੋਕਾਂ ਦੇ ਹਰ ਵਰਗ ਦੀ ਤਬਾਹੀ ਦਾ ਕਾਰਨ ਬਣੇਗੀ। ਭਾਰਤ ਸਰਕਾਰ ਨੇ ਲੇਬਰ ਕਾਨੂੰਨਾਂ ’ਚ ਤਬਦੀਲੀ ਰਾਹੀ ਸੰਸਾਰ ਦੀ ਮਜਦੂਰ ਜਮਾਤ ਵਲੋਂ 8 ਘੰਟੇ ਦੀ ਕੰਮ ਦਿਹਾੜੀ ਦੀ ਖੂਨ ਦੇ ਕੇ ਕੀਤੀ ਪ੍ਰਾਪਤੀ ਨੂੰ ਪੈਰਾਂ ਹੇਠ ਦਰੜ ਕੇ 12 ਘੰਟੇ ਦੀ ਕੰਮ ਦਿਹਾੜੀ ਦਾ ਫੈਸਲਾ ਕਰ ਦਿੱਤਾ ਹੈ। ਜਥੇਬੰਦੀ ਹੋਣ ਅਤੇ ਵਿਰੋਧ ਪ੍ਰਗਟਾਵੇ ਕਰਨ ਦੇ ਪਹਿਲਾਂ ਹਾਸਿਲ ਨਾ ਮਾਤਰ ਹੱਕ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਤਹਿ ਕਰਨ ਦੇ 15ਵੀ ਲੇਬਰ ਕਾਨਫਰੰਸ ਵਲੋਂ ਤੈਅ ਨਿਯਮ ਨੂੰ ਰੱਦ ਕਰਕੇ ਇਸ ਸਮੇਂ ਮਿਲਦੀ ਨਿਗੁਣੀ ਉਜਰਤ ਦੇ 75 ਪ੍ਰਤੀਸ਼ਤ ਹਿੱਸੇ ਦੀ ਕਟੋਤੀ ਕਰਨ ਦਾ ਅਧਿਕਾਰ ਨਿੱਜੀ ਕੰਪਨੀਆਂ ਨੂੰ ਦੇ ਦਿੱਤਾ ਹੈ।

ਸੰਵਿਧਾਨ ਅਨੁਸਾਰ ਜੋ ਕਿ ਨਾ ਮਾਤਰ ਸਹੂਲਤ ਪਹਿਲਾਂ ਫੈਕਟਰੀ ਐਕਟ ਅਧੀਨ ਕਾਮਿਆਂ ਨੂੰ ਹਾਸਲ ਸੀ, ਕਾਨੂੰਨੀ ਤਬਦੀਲੀ ਨਾਲ 90 ਪ੍ਰਤੀਸ਼ਤ ਗਿਣਤੀ ਮਜਦੂਰਾਂ ਨੂੰ ਫੈਕਟਰੀ ਐਕਟ ਤੋਂ ਬਾਹਰ ਕਰ ਦਿੱਤਾ ਹੈ। ਠੇਕਾ ਲੇਬਰ ਨੂੰ ਲੇਬਰ ਕਾਨੂੰਨ ਵਿਚੋਂ ਬਾਹਰ ਕਰਕੇ ਉਸ ਲਈ ਘੱਟੋ ਘੱਟ ਉਜਰਤਾਂ ਦੇ ਅਧਿਕਾਰ ਨੂੰ ਬਰਾਬਰ ਕੰਮ ’ਤੇ ਬਰਾਬਰ ਤਨਖਾਹ ਰੈਗੂਲਰ ਕਰਨ ਦੇ ਮਾਮੂਲੀ ਹੱਕ ਤੋਂ ਵੀ ਵਾਂਝਾ ਕਰ ਦਿੱਤਾ ਹੈ। ਇਸ ਲਈ ਇਕ ਪਾਸੇ ਭਾਰਤ ਸਰਕਾਰ ਇਸ ਸਮੇਂ ‘ਗਣਤੰਤਰ ਦਿਵਸ’ ਮਨਾ ਰਹੀ ਹੈ, ਉਸੇ ਹੀ ਸਮੇਂ ਵਿਚ ਦੇਸ਼ ਦੇ ਮਜਦੂਰਾਂ, ਮੁਲਾਜਮਾਂ ਅਤੇ ਕਿਸਾਨਾਂ ਨੂੰ ਮਿਲਦੇ ਨਾਮਾਤਰ ਅਧਿਕਾਰਾਂ ਨੂੰ ਖੋਹ ਕੇ ਕਾਰਪੋਰੇਟ ਘਰਾਣਿਆ ਨੂੰ ਕਿਰਤ ਦੀ ਬੇ ਰਹਿਮ ਲੁੱਟ ਕਰਨ ਦੇ ਅਧਿਕਾਰਾਂ ਨਾਲ ਲੈਸ ਕਰ ਰਹੀ ਹੈ। ਇਸ ਲਈ ਇਹ ਗਣਤੰਤਰ ਨਹੀਂ ਸਗੋ ਲੁੱਟ ਤੰਤਰ ਹੈ। ਇਹ ਗਣਤੰਤਰ ਦਿਵਸ ਇਸ ਵਾਰ ਲੋਕਾਂ ਲਈ ਲੁੱਟ ਦੀ ਸੌਗਾਤ ਅਤੇ ਕਿਰਤੀ ਕਾਮਿਆਂ ਅਤੇ ਮਜਦੂਰਾਂ ਲਈ ਤਬਾਹੀ ਦੇ ਵਰੰਟ ਲੈ ਕੇ ਆ ਰਿਹਾ ਹੈ। ਇਸਦੇ ਵਿਰੋਧ ’ਚ ਅੱਜ ਪੰਜਾਬ ਦੇ ਸਮੂਹ ਠੇਕਾ ਮੁਲਾਜਮ, ਹੋਰ ਮਜਦੂਰਾਂ,ਰੈਗੂਲਰ ਮੁਲਾਜਮਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਕਿਰਤੀ ਲੋਕਾਂ ਦੇ ਨਾਲ ਮਿਲ ਕੇ 26 ਜਨਵਰੀ ‘ਵਿਰੋਧ ਦਿਵਸ’ ਦੇ ਰੂਪ ਵਿਚ ਮਨਾ ਕੇ ਸਰਕਾਰ ਤੋਂ ਤਾਬਹਕੁੰਨ ਖੇਤੀ ਅਤੇ ਲੇਬਰ ਕਾਨੂੰਨਾਂ ਨੂੰ ਰੱਦ ਕਰਨ ਦੀ ਜੋਰਦਾਰ ਮੰਗ ਕਰ ਰਹੀ ਹੈ ਕਿ ਨਵੇਂ ਲਿਆਂਦੇ ਖੇਤੀ ਅਤੇ ਲੇਬਰ ਕਾਨੂੰਨਾਂ ਨੂੰ ਰੱੇਦ ਕੀਤਾ ਜਾਵੇ। ਨਹੀਂ ਤਾਂ ਹਾਕਮ ਸਰਕਾਰਾਂ ਵਿਰੁੱਧ ਕਿਸਾਨਾਂ ਦੇ ਨਾਲ ਨਾਲ ਮੁਲਾਜਮਾਂ ਅਤੇ ਕਿਰਤੀ ਮਜਦੂਰਾਂ ਦੇ ਵੱਡੇ ਸੰਘਰਸ਼ਾਂ ਸ਼ੁਰੂ ਹੋਣਗੇ।

Related posts

ਨਸ਼ੇ ਦੇ ਸਰੂਰ ‘ਚ ਸਭ ਕੁਝ ਭੁੱਲ ਗਏ ਪੁਲਿਸੀਏ ?

htvteam

ਬੇਰੁਜ਼ਗਾਰ ਅਧਿਆਪਕਾਂ ਦਾ ਸੰਗਰੂਰ ਲੁਧਿਆਣਾ ਹਾਈਵੇ ‘ਤੇ ਧਰਨਾ, ਸਾਢੇ 5 ਘੰਟੇ ਠੱਪ ਰਹੀ ਆਵਾਜਾਈ

Htv Punjabi

ਸੋਨੇ-ਚਾਂਦੀ ਦਾ ਐਵੇਂ ਕੀਤਾ ਇਸਤੇਮਾਲ ਤੁਹਾਨੂੰ ਨਹੀਂ ਹੋਣ ਦੇਵੇਗਾ ਬੁੱਢਾ

htvteam