ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਜਵੱਦੀ ਨੇੜੇ ਸਿੱਧਵਾਂ ਨਹਿਰ ‘ਤੇ ਪੁਲਿਸ ਤਫਤੀਸ਼ ਕਰਨ ਲਈ ਪਹੁੰਚੀ ਹੈ |
ਤਸਵੀਰ ‘ਚ ਵਿਖਾਈ ਦੇ ਰਿਹਾ ਇਸਲਾਮ ਨਾਂ ਦਾ 30 ਸਾਲਾਂ ਓਹੀ ਨੌਜਵਾਨ ਹੈ ਜੋ ਲੰਘੀ 18 ਅਪ੍ਰੈਲ ਨੂੰ ਯੂਪੀ ਦੇ ਜਿਲ੍ਹਾ ਸ਼ਾਮਲੀ ਦੇ ਕਸਬਾ ਜਲਾਲਾਬਾਦ ਤੋਂ ਲੁਧਿਆਣਾ ਦੇ ਗਾਂਧੀ ਨਗਰ ਮਾਰਕੀਟ ਵਿਖੇ ਕੰਮ ਕਾਜ ਲਈ ਕਪੜਾ ਖਰੀਦਣ ਆਇਆ ਸੀ | ਇਥੇ ਆ ਕੇ ਉਹ ਆਪਣੇ ਪਿੰਡ ਦੇ ਹੀ ਇੱਕ ਵਿਅਕਤੀ ਅਤੇ ਦੂਰ ਦੇ ਰਿਸ਼ਤੇਦਾਰ ਮਹਿਫ਼ੂਜ਼ ਜੋ ਕਿ ਭਾਂਡੇ ਵੇਚਣ ਦਾ ਕੰਮ ਕਰਦਾ ਸੀ ਦੇ ਕੋਲ ਟਿੱਬਾ ਰੋਡ ਦੇ ਗੁਰੂ ਗੋਬਿੰਦ ਸਿੰਘ ਨਗਰ ਇਲਾਕੇ ‘ਚ ਉਸਦੇ ਘਰ ਠਹਿਰਿਆ | ਅਗਲੇ ਦਿਨ ਜਦ ਇਸਲਾਮ ਦੇ ਭਰਾ ਮਹਿਬੂਬ ਨੇ ਉਸਨੂੰ ਫੋਨ ਕੀਤਾ ਤਾਂ ਉਸਦਾ ਫੋਨ ਬੰਦ ਆਉਂਦੈ | ਬਾਰ ਬਾਰ ਫੋਨ ਕਰਨ ‘ਤੇ ਜਦ ਕੋਈ ਗੱਲ ਨਾ ਹੋਈ ਤਾਂ ਇਸਲਾਮ ਦੇ ਭਰਾ ਮਹਿਬੂਬ ਨੇ ਮਹਿਫੂਜ਼ ਦੇ ਫੋਨ ’ਤੇ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਇਸਲਾਮ ਇੱਥੋਂ ਜਲਾਲਾਬਾਦ ਚਲਾ ਗਿਆ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਇਸਲਾਮ ਉਥੇ ਵੀ ਨਹੀਂ ਪਹੁੰਚਿਆ, ਇਸ ਲਈ ਉਸ ਦਾ ਭਰਾ ਉਸ ਨੂੰ ਲੱਭਣ ਲੁਧਿਆਣਾ ਪਹੁੰਚ ਗਿਆ। ਉਦੋਂ ਤੋਂ ਮਹਿਫੂਜ਼ ਵੀ ਫਰਾਰ ਸੀ। ਜਦੋਂ ਉਸਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮਹਿਫੂਜ਼ ਪਾਣੀਪਤ ਵਿੱਚ ਆਪਣੇ ਇੱਕ ਜਾਣਕਾਰ ਕੋਲ ਰਹਿ ਰਿਹਾ ਸੀ।ਜਿਥੋਂ ਉਹ ਪੁਲਿਸ ਦੇ ਕਾਬੂ ਆ ਗਿਆ |
previous post
