ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ
ਪਤਨੀ ਦੀ ਇੰਸਟਾਗ੍ਰਾਮ ਤੇ ਹੋਈ ਸੀ ਦੋਸਤੀ
ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ, ਅਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ
ਪੁੱਛਗਿੱਛ ਦੌਰਾਨ ਅਰੋਪੀਆਂ ਨੇ ਕਬੂਲ ਕੀਤਾ ਜ਼ੁਰਮ
ਸਕਰੀਨ ਤੇ ਜਿਸ ਨੌਜਵਾਨ ਨੂੰ ਤੁਸੀਂ ਪੁਲਿਸ ਗ੍ਰਿਫ਼ਤ ਚ ਦੇਖ ਰਹੇ ਹੋ ਇਸਨੇ ਪ੍ਰੇਮਿਕਾ ਦੇ ਪਿਆਰ ਪਿੱਛੇ ਅਜਿਹਾ ਕੰਮ ਕਰ ਦਿੱਤਾ,,ਸੁਣਕੇ ਪੁਲਿਸ ਵੀ ਹੈਰਾਨ ਹੋਗੀ,,ਕਪੂਰਥਲਾ ਪੁਲਿਸ ਵੱਲੋਂ 24 ਘੰਟਿਆਂ ਵਿੱਚ ਅੰਨੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਨਵੇਂ ਖੁਲਾਸੇ ਕੀਤੇ ਹਨ ਐਸ ਐਸ ਪੀ ਕਪੂਰਥਲਾ ਗੌਰਵ ਤੁਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਦਿਨ ਪਿੰਡ ਡੈਨਵਿੰਡ ਨੇੜਿਓਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ ਜਿਸ ਦੀ ਪਹਿਚਾਣ ਲਖਵਿੰਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਫੂਲੇਵਾਲ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਸੀ ਉਹਨਾਂ ਨੇ ਅੱਗੇ ਦੱਸਿਆ ਕਿ ਮਿਰਤਿਕ ਰਾਤ ਸਮੇਂ ਨੌਕਰੀ ਤੋਂ ਆਪਣੇ ਪਿੰਡ ਵਾਪਿਸ ਆ ਰਿਹਾ ਸੀ ਤਾਂ ਪਿੰਡ ਡੈਣਵਿੰਡ ਦੇ ਸਮਸ਼ਾਨ ਘਾਟ ਨੇੜੇ ਅਣਪਛਾਤਿਆਂ ਵੱਲੋਂ ਮਿਰਤਿਕ ਨੂੰ ਘੇਰ ਕੇ ਉਸ ਦੇ ਸਿਰ ਵਿੱਚ ਖੰਡੇ ਨਾਲ ਕਈ ਵਾਰ ਕੀਤੇ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਪੁਲਿਸ ਨੇ ਮਿਰਤਿਕ ਲਖਵਿੰਦਰ ਸਿੰਘ ਦੇ ਭਰਾ ਬਲਵਿੰਦਰ ਸਿੰਘ ਪੁੱਤਰ ਲਛਮਣ ਸਿੰਘ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰਕੇ ਜਦੋਂ ਮ੍ਰਿਤਕ ਦੀ ਪਤਨੀ ਤਮੰਨਾ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾਂ ਜੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਸ ਦੇ ਪ੍ਰੇਮੀ ਕੁਲਦੀਪ ਕੁਮਾਰ ਉਰਫ ਦੀਪਾ ਨਾਲ ਨਜਾਇਜ਼ ਸਬੰਧ ਹਨ ਜਿਸ ਨਾਲ ਮਿਲ ਕੇ ਉਸ ਨੇ ਆਪਣੇ ਪਤੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਜਿਸ ਕਾਰਨ ਉਸ ਦੇ ਪ੍ਰੇਮੀ ਕੁਲਦੀਪ ਕੁਮਾਰ ਉਰਵ ਦੀਪਾ ਅਤੇ ਦੀਪਾਂ ਨੇ ਆਪਣੇ ਦੋਸਤ ਨਾਲ ਮਿਲ ਕੇ ਲਖਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਹੈ।
ਪੁਲਿਸ ਵਲੋ ਦੋਸ਼ੀ ਕੁਲਦੀਪ ਕੁਮਾਰ ਦੀਪਾਂ ਪੁੱਤਰ ਹਰਮੇਸ਼ ਲਾਲ ਵਾਸੀ ਮਕਾਨ ਨੰਬਰ 32 ਅਦਰਸ਼ ਨਗਰ ਪਿੱਪਲਾਵਾਲਾ ਮੰਦਰ ਹੁਸਿਆਰਪੁਰ ਅਤੇ ਮਿਰਤਿਕ ਦੀ ਪਤਨੀ ਤਮੰਨਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹਨਾਂ ਨੇ ਕਈ ਹੋਰ ਵੀ ਖੁਲਾਸੇ ਕੀਤੇ ਹਨ। ਹੋਰ ਕੀ ਕਹਿਣਾ ਹੈ ਜ਼ਿਲਾ ਪੁਲਿਸ ਮੁਖੀ ਦਾ ਆਓ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਾਂ ਦਿੰਦੇ ਹਾਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
