ਦਿਲ ਨੂੰ ਝੰਜੋੜ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਇਹ ਖ਼ਬਰ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਨਾਲ ਸਬੰਧਿਤ ਹੈ | ਜਿੱਥੇ ਇੱਕ ਕਲਯੁਗੀ ਬਾਪ ਨੇ ਆਪਣੇ ਹੀ ਖੂਨ ਯਾਨੀ ਆਪਣੀ ਹੀ ਨਾਬਾਲਿਗ ਧੀ ਨਾਲ ਜੋ ਮਹਾਂ ਪਾਪ ਕੀਤਾ ਹੈ ਉਹ ਬਿਲਕੁਲ ਵੀ ਬਖ਼ਸ਼ੇ ਜਾਣਯੋਗ ਨਹੀਂ | ਉਸਦੀ ਮੁਆਫੀ ਉਸ ਪਾਪੀ ਨੂੰ ਇਥੇ ਤਾਂ ਕੀ ਅੱਗੇ ਵੀ ਨਸੀਬ ਨਹੀਂ ਹੋ ਸਕਦੀ | ਪਰ ਉਸਤੋਂ ਵੀ ਸ਼ਰਮਨਾਕ ਅਤੇ ਮੰਦਭਾਗੀ ਗੱਲ ਇਹ ਸੀ ਕਿ ਪਾਪੀ ਘਰਵਾਲੇ ਨੂੰ ਬਚਾਉਣ ਦੇ ਲਈ ਬੱਚੀ ਦੀ ਮਾਂ ‘ਤੇ ਨਾਨੀ ਪੀੜਤ ਬੱਚੀ ਦੇ ਹੀ ਖ਼ਿਲਾਫ਼ ਨੇ ਜੋ ਬੱਚੀ ਨੂੰ ਹੀ ਖ਼ਤਮ ਕਰਨਾ ਚਾਹੁੰਦੀਆਂ ਸਨ |
