ਜੇਕਰ ਪੰਜਾਬ ਵਿੱਚੋਂ ਜਾਂਦੀ ਹੈ ਪਰਵਾਸੀ ਲੇਬਰ ਤਾਂ
ਇੰਡਸਟਰੀ ਦੇ ਨਾਲ ਨਾਲ ਖੇਤੀਬਾੜੀ ਕਾਰੋਬਾਰ ਤੇ ਵੀ ਪਵੇਗਾ ਵੱਡਾ ਅਸਰ
ਫੈਕਟਰੀਆਂ ਵਿੱਚ 60 ਤੋਂ 65 ਪਰਸੈਂਟ ਤੱਕ ਕੰਮ ਕਰਦੀ ਪ੍ਰਵਾਸੀ ਲੇਬਰ
ਪੰਜਾਬ ਵਿੱਚ ਪਹਿਲਾਂ ਹੀ ਲੇਬਰ ਦੀ ਘਾਟ ਨਾਲ ਜੂਝ ਰਹੀ ਇੰਡਸਟਰੀ ਦੀ ਵਧੀ ਚਿੰਤਾ । ਪੰਜਾਬ ਵਿੱਚ ਲੇਬਰ ਨੂੰ ਕੱਢਣ ਲਈ ਪੈ ਰਹੇ ਮਤਿਆਂ ਨੂੰ ਦੱਸਿਆ ਸੋਚੀ ਸਮਝੀ ਸਾਜ਼ਿਸ਼ । ਕਿਹਾ ਪੰਜਾਬ ਵਿੱਚ ਬੰਦ ਹੋ ਜਾਣਗੀਆਂ ਅਨੇਕਾਂ ਫੈਕਟਰੀਆਂ । ਫੈਕਟਰੀਆਂ ਵਿੱਚ 60 ਤੋਂ 65 ਪਰਸੈਂਟ ਤੱਕ ਕੰਮ ਕਰਦੀ ਪ੍ਰਵਾਸੀ ਲੇਬਰ ।
ਪੰਜਾਬ ਭਰ ਵਿੱਚ ਲਗਾਤਾਰ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਨਾਂ ਵਿੱਚ ਪਰਵਾਸੀਆਂ ਖਿਲਾਫ ਪਿੰਡਾਂ ਵਿੱਚ ਮਤੇ ਪਾਏ ਜਾ ਰਹੇ ਹਨ ਜਾਂ ਫਿਰ ਪ੍ਰਵਾਸੀਆਂ ਨੂੰ ਪੰਜਾਬ ਛੱਡ ਕੇ ਜਾਣ ਲਈ ਕਿਹਾ ਜਾ ਰਿਹਾ ਹੈ। ਬੇਸ਼ੱਕ ਸਰਕਾਰ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਜਾ ਰਿਹਾ ਹੈ । ਪਰ ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਪੂਰੇ ਪੰਜਾਬ ਭਰ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ। ਉਥੇ ਹੀ ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢਣ ਦੀ ਗੱਲ ਨੂੰ ਲੈ ਕੇ ਕਾਰੋਬਾਰੀਆਂ ਦੇ ਚਿਹਰਿਆਂ ਉੱਪਰ ਚਿੰਤਾ ਸਾਫ ਨਜ਼ਰ ਆ ਰਹੀ ਹੈ।
ਲੁਧਿਆਣਾ ਦੇ ਕਾਰੋਬਾਰੀ ਬਦਿਸ ਜਿੰਦਲ ਅਤੇ ਕਾਰੋਬਾਰੀ ਅਵਤਾਰ ਸਿੰਘ ਭੋਗਲ ਨਹੀਂ ਕਿਹਾ ਕਿ ਪੰਜਾਬ ਭਰ ਵਿੱਚ ਇੰਡਸਟਰੀ ਵਿੱਚ ਕੰਮ ਕਰਨ ਵਾਲੀ ਲੇਬਰ ਵਿੱਚ 60 ਤੋਂ 65% ਤੱਕ ਪ੍ਰਵਾਸੀ ਕੰਮ ਕਰ ਰਹੇ ਹਨ। ਉਹਨਾਂ ਨੇ ਕਿਹਾ ਇੰਡਸਟਰੀ ਪਹਿਲਾਂ ਹੀ ਲੇਬਰ ਦੀ ਘਾਟ ਨਾਲ ਜੂਝ ਰਹੀ ਹੈ ਅਤੇ 25% ਤੱਕ ਲੇਬਰ ਇੰਡਸਟਰੀ ਵਿੱਚ ਘੱਟ ਹੈ। ਉਹਨਾਂ ਨੇ ਕਿਹਾ ਜੇਕਰ ਪ੍ਰਵਾਸੀਆਂ ਨੂੰ ਇਸ ਤਰ੍ਹਾਂ ਕੱਢਿਆ ਜਾਵੇਗਾ ਤਾਂ ਪੰਜਾਬ ਦੀ ਇੰਡਸਟਰੀ ਬੰਦ ਹੋ ਸਕਦੀ ਹੈ। ਇਨਾ ਹੀ ਨਹੀਂ ਬਦਿਸ ਜਿੰਦਲ ਨੇ ਕਿਹਾ ਕਿ ਇਹ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਪ੍ਰਵਾਸੀ ਪੰਜਾਬ ਵਿੱਚ ਕੰਮ ਕਰਦੇ ਹਨ ਉੱਥੇ ਹੀ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਵੀ ਹੋਰਨਾਂ ਸੂਬਿਆਂ ਦੇ ਵਿੱਚ ਕੰਮ ਕਰਦੇ ਹਨ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ।
ਉੱਥੇ ਹੀ ਕਾਰੋਬਾਰੀ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਸਿਰਫ ਇੰਡਸਟਰੀ ਹੀ ਨਹੀਂ ਖੇਤੀਬਾੜੀ ਵੀ ਪ੍ਰਵਾਸੀਆਂ ਦੇ ਸਿਰ ਤੇ ਚਲਦੀ ਹੈ ਜਦੋਂ ਝੋਨੇ ਦੀ ਬਿਜਾਈ ਹੁੰਦੀ ਹੈ ਤਾਂ ਕਿਸਾਨ ਰੇਲਵੇ ਸਟੇਸ਼ਨ ਤੇ ਲੇਬਰ ਲਈ ਖੜੇ ਹੁੰਦੇ ਹਨ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਇੰਡਸਟਰੀ ਦੇ ਨਾਲ ਨਾਲ ਖੇਤੀਬਾੜੀ ਨੂੰ ਵੀ ਵੱਡਾ ਨੁਕਸਾਨ ਝੱਲਣਾ ਪਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
