ਅਸਲ ਵਿਚ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕੁੰਭ ਦੇ ਰਹਿਣ ਵਾਲੇ 38 ਸਾਲ ਦੇ ਰਣਵੀਰ ਸਿੰਘ @ ਰਾਣਾ ਦੀ ਬਚਪਨ ‘ਚ ਮਾਂ ਗੁਜਰਨ ਤੋਂ ਬਾਅਦ ਉਸਦੇ ਚਾਚਾ ਚਾਚੀ ਨੇ ਗੋਦ ਲੈ ਲਿਆ ਸੀ | ਹੁਣ ਜ਼ਮੀਨ ਦੀ ਵੰਡ ਨੂੰ ਲੈ ਕੇ ਉਸਨੂੰ 4 ਕਿੱਲੇ ਜ਼ਮੀਨ ਦਿੱਤੀ ਗਈ ਸੀ | ਜਿਸ ਨੂੰ ਲੈ ਕੇ ਰਣਵੀਰ ਪ੍ਰੇਸ਼ਾਨ ਚੱਲ ਰਿਹਾ ਸੀ |
ਲੰਘੀ 9 ਫਰਵਰੀ ਨੂੰ ਰਣਵੀਰ ਆਪਣੇ ਪੁੱਤ ਸੁਖਮਨਵੀਰ ਨੂੰ ਅਲਰਜੀ ਦੀ ਦਵਾਈ ਦਿਵਾਉਣ ਲਈ 12 ਸਾਲ ਦੀ ਧੀ ਹਰਨੂਰ ਕੌਰ ਅਤੇ 9 ਸਾਲ ਦੇ ਇਸ ਪੁੱਤ ਸੁਖਮਨਵੀਰ ਨਾਲ ਮੋਟਰਸਾਈਕਲ ਤੇ ਗੋਬਿੰਦਗੜ੍ਹ ਜਾਂਦੈ, ਪਰ ਵਾਪਿਸ ਨਹੀਂ ਪਰਤਦਾ | ਉਸਤੋਂ ਬਾਅਦ ਰਣਵੀਰ ਦੀ ਘਰਵਾਲੀ ਅਤੇ ਸਹੁਰਾ ਪਰਿਵਾਰ ਨੂੰ ਜੋ ਸੂਚਨਾ ਮਿਲਦੀ ਹੈ ਉਹ ਬੇਹੱਦ ਮੰਦਭਾਗੀ ਤੇ ਦਰਦਨਾਕ ਸੀ |
