ਮਾਮਲਾ ਹੈ ਜਿਲ੍ਹਾ ਲੁਧਿਆਣਾ ਦੇ ਹਲਕਾ ਸਮਰਾਲਾ ਦੇ ਪਿੰਡ ਮੁੱਤਿਓਂ ਦਾ, ਜਿੱਥੋਂ ਦਾ ਰਹਿਣ ਵਾਲਾ 35 ਸਾਲਾਂ ਯਾਦਵਿੰਦਰ ਸਿੰਘ ਦੀਪਾ ਪਿਛਲੇ ਕਈ ਸਾਲਾਂ ਤੋਂ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਸ਼ਰਾਬ ਦੇ ਠੇਕਿਆਂ ‘ਤੇ ਕੰਮ ਕਰਦਾ ਸੀ | ਜਿਸ ਕਰਕੇ ਮਹੀਨੇ-ਡੇਢ ਮਹੀਨੇ ਬਾਅਦ ਹੀ ਛੁੱਟੀ ਲੈ ਕੇ ਘਰ ਆਉਂਦਾ ਸੀ। ਰਾਤ ਕਰੀਬ 10 ਵਜੇ ਉਸ ਨੇ ਸਮਰਾਲਾ ਵਿਖੇ ਪਹੁੰਚ ਕੇ ਆਪਣੇ ਘਰ ਫੋਨ ਲਾ ਕੇ ਪਰਿਵਾਰ ਨੂੰ ਦੱਸਿਆ ਕਿ ਉਹ 10-15 ਮਿੰਟ ਵਿੱਚ ਘਰ ਪਹੁੰੰਚ ਰਿਹਾ ਅਤੇ ਫਿਰ ਇਹ ਵੀ ਪੁੱਛਿਆ ਕਿ ਬੱਚਿਆਂ ਲਈ ਖਾਣ ਲਈ ਕੀ ਲੈਕੇ ਆਵਾਂ। ਇਸ ਤੋਂ ਬਾਅਦ ਕਾਫੀ ਦੇਰ ਤਕ ਪਰਿਵਾਰ ਉਸ ਦੀ ਉਡੀਕ ਕਰਦਾ ਰਿਹਾ, ਪਰ ਜਦੋਂ ਉਹ ਘਰ ਨਾ ਪਹੁੰਚਿਆਂ ਤਾਂ ਸਾਰੀ ਰਾਤ ਪਰਿਵਾਰਕ ਮੈਂਬਰਾਂ ਉਸਦੀ ਭਾਲ ਕਰਦੇ ਰਹੇ | ਸਵੇਰ ਸਾਰ ਨਾਲ ਪਰਿਵਾਰ ਜਦ ਭਾਲ ਕਰਦਾ ਕਰਦਾ ਪਿੰਡ ਤੋਂ ਕੁੱਝ ਕਿਲੋਮੀਟਰ ਦੂਰ ਪਹੁੰਚਿਆ ਤਾਂ ਪਿੰਡ ਭਗਵਾਨਪੁਰਾ ਦੇ ਇੱਕ ਖੇਤ ‘ਚ ਖੌਫਨਾਕ ਮੰਜ਼ਰ ਦੇਖ ਉਹਨਾਂ ਦੀ ਅਛੀਕਾਂ ਨਿਕਲ ਗਈਆਂ |
previous post
