Htv Punjabi
Punjab

ਬਹਿਬਲਕਲਾਂ ਗੋਲੀ ਕਾਂਡ ਦੇ ਮ੍ਰਿਤਕ ਗਵਾਹ ਦੀ ਪਤਨੀ ਦੇ ਬਿਆਨ ‘ਤੇ ਤਿੰਨ ਨਾਮਜ਼ਦ

ਕੋਟਕਪੁਰਾ : ਬਹਿਬਲਕਲਾਂ ਦੇ ਗੋਲੀਕਾਂਡ ਦੇ ਕਰੀਬ 30 ਗਵਾਹਾਂ ਵਿੱਚੋਂ ਇੱਕ ਗਵਾਹ ਸਾਬਕਾ ਸਰਪੰਚ ਸੁਰਜੀਤ ਸਿੰਘ ਦੀ ਮੌਤ ਦੇ ਬਾਅਦ ਪੁਲਿਸ ਨੇ ਅੱਜ ਸ਼ੁੱਕਰਵਾਰ ਨੂੰ ਮ੍ਰਿਤਕ ਸਾਬਕਾ ਸਰਪੰਚ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ‘ਤੇ ਪਿੰਡ ਦੇ ਮਨਜਿੰਦਰ ਸਿੰਘ, ਜਗਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਲਵਲੀ ਦੇ ਖਿਲਾਫ ਪਰਿਵਾਰ ਨੂੰ ਧਮਕਾਉਣ ਅਤੇ ਦੁਖੀ ਕਰਨ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ l ਕੱਲ ਪੁਲਿਸ ਵਿਭਾਗ ਨੇ ਚੰਡੀਗੜ ਤੋਂ ਆਏ ਹੁਕਮਾਂ ‘ਤੇ ਕਾਰਵਾਈ ਵਿੱਚ ਢਿੱਲ ਦਿਖਾਉਣ ਵਾਲੇ ਚੌਂਕੀ ਇੰਚਾਰਜ ਦਾ ਤਬਾਦਲਾ ਕਰ ਦਿੱਤਾ ਸੀ l ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਅਤੇ ਮੁੰਡੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦ ਤੱਕ ਤਿੰਨਾਂ ਮੁਲਜ਼ਮ ਨੌਜਵਾਨਾਂ ਦੀ ਗ੍ਰਿਫਤਾਰੀ ਅਤੇ ਅਸਲਾ ਲਾਇਸੰਸ ਰੱਦ ਨਹੀਂ ਕੀਤੇ ਜਾਂਦੇ ਤਦ ਤੱਕ ਉਹ ਚੁੱਪ ਨਹੀਂ ਹੋਣਗੇ l

Related posts

ਢਾਬੇ ਵਾਲੇ ਵੈਦ ਨੇ ਬਣਾਇਆ ਸਦੀਆਂ ਪੁਰਾਣਾ ਨੁਸਕਾ

htvteam

ਆਹ ਦੇਖੋ ਕਿਵੇਂ ਗੇਟ ਉੱਤੇ ਘਰਵਾਲੀ ਨਾਲ ਕਰ ਗਿਆ ਮਾੜੀ ਕਰਤੂਤ

htvteam

ਕੰਮ ਕਰਾਉਣ ਲਈ ਜਨਾਨੀ ਨੇ ਘਰ ‘ਚ ਵਾੜਿਆ ਮੁੰਡ ! ਦੇਖੋ ਫੇਰ ਕੀ ਹੋਇਆ

htvteam

Leave a Comment