ਤਸਵੀਰ ‘ਚ ਵਿਖਾਈ ਦੇਣ ਵਾਲੇ ਨੌਜਵਾਨ ਨੂੰ ਏਡਜ਼, ਕਾਲਾ ਪੀਲੀਆ ਤੇ ਅਨੇਕਾਂ ਹੀ ਹੋਰ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਸੀ | ਇਹਨਾਂ ਸਭ ਬਿਮਾਰੀਆਂ ਦੀ ਸੌਗਾਤ ਇਸ ਨੌਜਵਾਨ ਨੂੰ ਦਿੱਤੀ ਪੰਜਾਬ ‘ਚ ਵਗ ਰਹੇ ਚਿੱਟੇ ਦੇ ਛੇਵੇਂ ਦਰਿਆ ਨੇ | ਸਿਰਫ ਇਸ ਨੌਜਵਾਨ ਨੂੰ ਹੀ ਨਹੀਂ ਬਲਕਿ ਇਸੇ ਭਰਾ ਅਤੇ ਬਾਪ ਨੂੰ ਵੀ ਬੇਕਾਬੂ ਹੋਇਆ ਚਿੱਟੇ ਦਾ ਛੇਵਾਂ ਦਰਿਆ ਹੜ੍ਹ ਬਣ ਕੇ ਵਹਾ ਕੇ ਲੈ ਗਿਆ |
ਪੰਜਾਬ ‘ਚ ਚਿੱਟੇ ਨਾਲ ਹੋਣ ਵਾਲੀਆਂ ਮੌਤਾਂ ਦੀ ਲੜੀ ‘ਚ ਅੱਜ ਇੱਕ ਹੋਰ ਮੌਤ ਜੁੜੀ ਹੈ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਾਲੇ ਘਣੁਪੁਰ ਵਿਚ |
ਨੌਜਵਾਨ ਦੀ ਇਸ ਬਜ਼ੁਰਗ ਮਾਤਾ ਬਲਜੀਤ ਕੌਰ ਵੱਲ ਗੌਰ ਨਾਲ ਦੇਖੋ, ਨਸ਼ੇ ਨੇ ਇਸਦੇ ਘਰ ਨੂੰ ਪੂਰੀ ਤਰਾਂ ਤਬਾਹ ਕਰਕੇ ਰੱਖ ਦਿਤੈ | ਪਹਿਲਾਂ ਘਰ ਵਾਲਾ ਫਿਰ ਪੁੱਤ ਤੇ ਅੱਜ ਇਸਦਾ ਦੂਜਾ ਪੁੱਤ 40 ਸਾਲ ਦਾ ਹਰਪਾਲ ਸਿੰਘ ਲਾਟੀ, ਸਭ ਚਿੱਟੇ ਦੀ ਬਲਿ ਚੜ੍ਹ ਗਏ | ਲੋਕਾਂ ਦੇ ਘਰਾਂ ਦੇ ਭਾਂਡੇ ਮਾਂਜ ਮਾਂਜ ਇਸਦੇ ਹੱਥਾਂ ਦੀਆਂ ਲਕੀਰਾਂ ਤਾਂ ਬਹੁਤ ਸਮਾਂ ਪਹਿਲਾਂ ਹੀ ਮਿੱਟ ਚੁੱਕੀਆਂ ਸਨ |
ਇਸਦਾ ਪੁੱਤ ਹਰਪਾਲ ਸਿੰਘ ਲਾਟੀ ਨਸ਼ਾ ਵੇਚਣ ਦੇ ਮਾਮਲੇ ‘ਚ ਪੰਜ ਸਾਲ ਦੀ ਜੇਲ੍ਹ ਕੱਟ ਅਜੇ ਤਿੰਨ ਮਹੀਨੇ ਪਹਿਲਾਂ ਹੀ ਛੁੱਟ ਕੇ ਆਇਆ ਸੀ |
previous post
