Htv Punjabi
Punjab Video

ਸਾਬਕਾ ਵਿਧਾਇਕ ਸਿਮਰਜੀਤ ਬੈਂਸ ਭਗੌੜਾ ਕਰਾਰ; ਥਾਣੇ ਲੱਗੇ ਪੋਸਟਰ

ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ, ਜਿੱਥੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਆਤਮ ਨਗਰ ਹਲਕੇ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਅਤੇ ਉਨ੍ਹਾਂ ਦੇ ਛੇ ਸਾਥੀਆਂ ਨੂੰ ਅਦਾਲਤ ਨੇ ਵਾਂਟੇਡ ਕਰਾਰ ਦਿੱਤਾ ਹੈ ਅਤੇ ਇਸ ਸਬੰਧਿਤ ਪੋਸਟਰ ਵੀ ਥਾਣੇ ਸਣੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਲਗਾ ਦਿੱਤੇ ਗਏ ਹਨ। ਵਾਂਟੇਡ ਕਰਾਰ ਦਿੱਤੇ ਗਏ ਸੱਤ ਲੋਕਾਂ ਵਿਚੋਂ ਦੋ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪ੍ਰਦੀਪ ਕੁਮਾਰ ਉਰਫ਼ ਗੋਗੀ ਸ਼ਰਮਾ, ਸੁਖਚੈਨ ਸਿੰਘ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਉਰਫ਼ ਬੱਬੀ ਦੀ ਫੋਟੋ ਵਾਲੇ ਪੋਸਟਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਲਗਾ ਦਿੱਤੇ ਹਨ।

Related posts

ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸਿੰਘ ਸਾਬ ਨੇ ਸਮੁੱਚੀ ਕੌਮ ਨੂੰ ਦਿੱਤਾ ਸੁਨੇਹਾ

htvteam

ਖੇਤ ਚ ਕਿਸਾਨ ਨੇ ਦੇਖੀ ਅਜਿਹੀ ਸ਼ੈਅ, ਪਈਆਂ ਭਾਜੜਾਂ

htvteam

ਘਰ ‘ਚ ਧਰਿਆ ਹੋਇਆ ਸੀ ਕੁੜੀ ਦਾ ਵਿਆਹ ਕੁੜੀ ਨੇ ਪਾਈਆਂ ਸ਼ਗਨਾਂ ਦੀਆਂ ਚੂੜੀਆਂ ਬੰਨਿਆ ਹੱਥ ਤੇ ਗਾਨਾ

htvteam