Htv Punjabi
Crime Punjab Video

ਪਿੰਡ ਦੀ ਨੂੰਹ ਨੂੰ ਮਿਲਣ ਆਇਆ ਆਸ਼ਿਕ !

ਨੂੰਹ ਨੂੰ ਮਿਲਣ ਆਏ ਆਸ਼ਿਕ ਨੂੰ ਸਹੁਰੇ ਨੇ ਫੜਿਆ ਰੰਗੇ ਹੱਥੀ
ਫਿਰ ਨੂੰਹ ਨੂੰ ਤੋਰਤਾ ਆਸ਼ਿਕ ਦੇ ਨਾਲ
ਰਾਤ ਦੇ ਹਨੇਰੇ ਚ ਮਿਲਣ ਆਇਆ ਸੀ ਪ੍ਰੇਮੀ
ਮੌਕੇ ਤੇ ਸੱਦੀ ਪੁਲਿਸ, ਕਾਰਵਾਈ ਕੀਤੀ ਸ਼ੁਰੂ
ਰਾਤੀਂ ਮਿਲ਼ਣ ਨਾਂ ਆਈ ਵੇ ਪਿੰਡ ਪਹਿਰਾ ਲੱਗਦਾ, ਗਾਇਕ ਬੱਬੂ ਮਾਨ ਦੇ ਇਸ ਗੀਤ ਦੀਆਂ ਸਤਰਾਂ ਉਸ ਵੇਲੇ ਸੱਚ ਹੋ ਗਈਆ ਜਦੋਂ ਰਾਤ ਦੇ ਹਨੇਰੇ ਵਿੱਚ ਇੱਕ ਵਿਆਹੁਤਾ ਔਰਤ ਨੂੰ ਮਿਲਣ ਆਏ ਦੋ ਅਗਿਆਤ ਨੌਜਵਾਨ ਲੋਕਾਂ ਦੇ ਕ਼ਾਬੂ ਆ ਗਏ ਜਿਹਨਾਂ ਨੂੰ ਫ਼ੜ ਕੇ ਚੰਗ਼ਾ ਕੁਟਾਪਾ ਚਾੜ੍ਹਿਆ ਗਿਆ ਹੈ । ਇਹ ਦਿਲਚਸਪ ਮਾਮਲਾ ਜ਼ਿਲਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਦਾ ਹੈ ਜਿਥੇ ਇਕ ਵਿਆਹੁਤਾ ਔਰਤ ਦੇ ਸੋਸ਼ਲ ਮੀਡੀਆ ਜ਼ਰੀਏ ਇੱਕ ਨੌਜਵਾਨ ਨਾਲ ਪ੍ਰੇਮ ਸੰਬੰਧ ਬਣ ਗਏ। ਜਿਸ ਦਾ ਪਤੀ (ਮੁੰਬਈ ) ਬਾਹਰ ਰਹਿ ਰਿਹਾ ਸੀ।

ਅੱਜ ਰਾਤ ਗੁਵਾਢੀਆਂ ਵਲੋਂ ਜਿਵੇਂ ਹੀ ਦੋ ਅਗਿਆਤ ਨੌਜਵਾਨਾਂ ਦੀ ਨੇੜਲੇ ਘਰ ਵਿੱਚ ਸ਼ਮੂਲੀਅਤ ਦੇਖੀਂ ਤਾਂ ਉਹਨਾਂ ਰੋਲਾਂ ਪਾ ਦਿੱਤਾ ਜਿਵੇਂ ਹੀ ਹੋਰ ਲੋਕ ਇਕੱਠੇ ਹੋਏ ਤਾਂ ਉਹਨਾਂ ਅਗਿਆਤ ਨੌਜਵਾਨਾਂ ਨੂੰ ਕਾਬੂ ਕਰਕੇ ਪਹਿਲਾਂ ਤਾਂ ਖੂਬ ਛਿੱਤਰ ਪਰੇਡ ਕੀਤੀ ਤੇ ਫਿਰ ਜਦੋਂ ਪੁਛਗਿੱਛ ਕੀਤੀ ਤਾਂ ਉਨ੍ਹਾਂ ਚੋ ਇੱਕ ਨੌਜਵਾਨ ਨੇ ਖ਼ੁਦ ਮੰਨਿਆ ਕਿ ਉਹ ਇਸ ਔਰਤ ਨੂੰ ਮਿਲਣ ਆਇਆ ਹੈ ਤੇ ਦੂਜ਼ਾ ਨੌਜਵਾਨ ਉਸ ਦਾ ਦੋਸਤ ਹੈ । ਮੌਕੇ ਤੇ ਪਹੁੰਚੇ ਕੁੱਝ ਪੱਤਰਕਾਰਾਂ ਵੱਲੋਂ ਜਦੋਂ ਉਹਨਾਂ ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੀ ਕਿਹਾ ਆਓ ਉਨ੍ਹਾਂ ਨੌਜਵਾਨਾਂ ਦੀ ਜ਼ੁਬਾਨੀ ਸੁਣ ਲੈਂਦੇ ਹਾਂ।

ਦੱਸ ਦਈਏ ਕਿ ਇਸ ਵਿਆਹੁਤਾ ਔਰਤ ਦੇ ਸਹੁਰਾ ਪਰਿਵਾਰ ਵੱਲੋਂ ਪਿੰਡ ਦੇ ਕੁੱਝ ਮੋਹਤਵਾਰ ਵਿਅਕਤੀਆਂ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਉਸਦੇ ਪ੍ਰੇਮੀ ਨਾਲ ਤੋਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਨੂੰ ਦੋਵੇਂ ਧਿਰਾਂ ਨੇ ਲਿਖਤੀ ਸਹਿਮਤੀ ਦਿੱਤੀ ਹੈ।‌ ਪਹਿਲਾਂ ਹੀ ਸ਼ਾਦੀ ਸ਼ੁਦਾ ਇਸ ਨੌਜਵਾਨ ਨੂੰ ਜਦੋਂ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਉਸ ਦਾ ਜੁਵਾਬ ਬੇਹੱਦ ਹਾਸੋਹੀਣਾ ਸੀ। ਭਾਵੇਂ ਕੈਮਰੇ ਸਾਹਮਣੇ ਇਸ ਨੌਜਵਾਨ ਨੇ ਇਸ ਔਰਤ ਨੂੰ ਸਵੀਕਾਰ ਕਰ ਲਿਆ ਹੈ ਪਰ ਉਸਦੀ ਪਹਿਲੀ ਪਤਨੀ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਇਹ ਅਜੇ ਦੇਖਣਾ ਹੋਵੇਗਾ।

ਦੋਵੇਂ ਧਿਰਾਂ ਵੱਲੋਂ ਲਏ ਇਸ ਫ਼ੈਸਲੇ ਨੂੰ ਕੁੱਝ ਲੋਕ ਗੈਰ ਸਿਧਾਂਤਕ ਅਤੇ ਗੈਰ ਜ਼ਿੰਮੇਵਾਰ ਦੱਸ ਕੇ ਨਿਖੇਦੀ ਕਰ ਰਹੇ ਹਨ ਪਰ ਤੁਸੀਂ ਕੁਮੈਟਸ ਕਰਕੇ ਦੱਸਿਓ ਕਿ ਅਜਿਹਾ ਕਰਨਾ ਵਾਜਿਬ ਹੈ ਜਾਂ ਨਹੀਂ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਹੀਦ ਫੌਜੀ ਦਾ ਅਤਿੰਮ ਸਸਕਾਰ ਵੇਲੇ ਹੋਇਆ ਅਪਮਾਨ !

htvteam

ਇਸ ਤੋਂ ਪਹਿਲਾਂ ਕੀ ਤੁਸੀਂ ਆਪਣੇ ਜਵਾਨ ਪੁੱਤ-ਧੀ ਖੋ-ਲਓ ਦੇਖੋ ਵੀਡੀਓ

htvteam

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

htvteam

Leave a Comment