Htv Punjabi
Punjab Video

ਪੀਲੇ ਰੰਗ ਦੇ ਥੈਲਿਆਂ ਚੋਂ ਨਿਕਲਿਆ ਕੁਝ ਅਜਿਹਾ, ਦੇਖਕੇ ਨਹੀਂ ਹੋਇਆ ਯਕੀਨ

ਸਰਵਣ ਸਿੰਘ ਬੱਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਏ ਸ਼ਪੈਸ਼ਲ ਆਪ੍ਰੇਸ਼ਨ ਦੌਰਾਨ ਲਸਾੜਾ ਤੋ ਨਾਕਾ ਬੰਦੀ ਦੌਰਾਨ ਬੂਟਾ ਸਿੰਘ ਪੁੱਤਰ ਸਵਰਨ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਸੰਤ ਨਗਰ ਥਾਣਾ ਫਿਲੋਰ ਅਤੇ ਕੁਲਵੰਤ ਸਿੰਘ ਪੁੱਤਰ ਗੁਰਦਿਆਲ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਸੰਤ ਨਗਰ ਥਾਣਾ ਫਿਲੋਰ ਨੂੰ ਸਮੇਤ ਟਰੱਕ ਲਲੈਡ ਨੰਬਰੀ PB-08-BR-9311 ਦੇ ਕਾਬੂ ਕਰਕੇ ਗ੍ਰਿਫਤਾਰ ਕਰਕੇ ਇਹਨਾ ਦੇ ਕਬਜਾ ਵਿੱਚੋਂ 08 ਬੋਰੇ ਹਰੇਕ 18/18 ਕਿਲੋ ਡੋਡੇ ਚੂਰਾ ਪੋਸਤ ਕੁਲ 144 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਇਹਨਾਂ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਦੀਆ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮੇ ਰਜਿਸਟਰ ਕੀਤਾ ਗਿਆ ਹੈ।

ਮੁਢੱਲੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਨਸ਼ਾ ਤਸਕਰਾ ਲੁਕ ਛਿਪ ਕੇ ਕਾਫੀ ਲੰਬੇ ਸਮੇਂ ਤੋਂ ਟਰੱਕ ਵਿੱਚ ਪਿਆਜਾ ਅਤੇ ਲਸਣ ਦੇ ਹੇਠਾਂ ਡੋਡੇ ਚੂਰਾ ਪੋਸਤ ਮੱਧ ਪ੍ਰਦੇਸ਼ ਤੋ ਬੀਰ ਸਿੰਘ ਉਰਫ ਘੋਨਾ ਵਾਸੀ ਝੁਗੀਆ ਮਹਾ ਸਿੰਘ ਹਾਲ ਵਾਸੀ ਪ੍ਰਕਾਸ਼ ਨਗਰ ਪਿੰਡ ਸੈਫਾਬਾਦ ਅਤੇ ਸੁਰਜੀਤ ਸਿੰਘ ਉਰਫ ਜੀਤਾ ਪੁੱਤਰ ਜਸਵਿੰਦਰ ਸਿੰਘ ਵਾਸੀ ਅਕਲਪੁਰ ਥਾਣਾ ਫਿਲੋਰ ਦੇ ਨਾਲ ਮਿਲ ਕੇ ਖਰੀਦ ਕੇ ਲਿਆ ਕੇ ਆਸ ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰ ਰਹੇ ਹਨ। ਜੋ ਦੌਰਾਨੇ ਪੁਛਗਿੱਛ ਇਹਨਾਂ ਦੇ ਹੋਰ ਸਾਥੀਆ ਬਾਰੇ ਵੀ ਪਤਾ ਲੱਗਾ ਹੈ। ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ ਤਹਿਤ ਕਾਫੀ ਕੇਸ ਦਰਜ ਰਜਿਸਟਰ ਹਨ। ਨਸ਼ਾ ਤਸਕਰ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੋ ਪੇਜਾਂ ਮੁਤਾਬਿਕ ਜ਼ਿੰਦਗੀ ਲੈ ਆਓ ਥਾਈਰਾਈਡ ਦਾ ਖ*ਤ*ਰਾ ਘਟਾਓ

htvteam

ਕੰਸਟਰੱਕਸ਼ਨ ਕੰਪਨੀ ਦੇ ਟੈਂਕਰ ਵਿੱਚ ਕਾਰ ਵੱਜੀ, ਪਿਤਾ ਪੁੱਤਰ ਦੀ ਮੌਤ, ਬੁਰੀ ਤਰ੍ਹਾਂ ਫਸੀਆਂ ਦੋਨਾਂ ਦੀਆਂ ਲਾਸ਼ਾਂ

Htv Punjabi

ਮੀਟਰ ਬਦਲਣ ਗਏ ਲਾਈਨਮੈਨਾ ਦੀ ਪੁਲਸੀਏ ਨੇ ਕਰਾਈ ਤਸੱਲੀ

htvteam

Leave a Comment