Htv Punjabi
Crime Punjab Video

ਪੁਲਿਸ ਮੁਲਾਜ਼ਮ ਦ ਦੁੱਧ ਵਾਲੀ ਢੋਲੀ ਨਾਲ ਪਾੜਿਆ ਸਿਰ, ਤੋੜੀ ਰੀੜ ਦੀ ਹੱਡੀ !

ਡੀਆਈਜੀ ਦੇ ਗੰਨਮੈਨ ਦੀ ਕੁੱਟਮਾਰ ਦਾ ਮਾਮਲਾ ਆਇਆ ਸਾਹਮਣੇ

ਦੁੱਧ ਦਾ ਕਾਰੋਬਾਰ ਕਰਨ ਵਾਲੇ ਨੇ ਦੁੱਧ ਵਾਲੀ ਢੋਲੀ ਨਾਲ ਸਿਰ ਭੰਨਿਆ
ਰੀੜ੍ਹ ਦੀ ਹੱਡੀ ਵੀ ਜ਼ਖਮੀ, 7 ਦਿਨਾਂ ਤੱਕ ਮੁਲਾਜਮ ਬੇਹੋਸ਼ ਰਿਹਾ
ਪੁਲਿਸ ਨੇ ਮੁਲਾਜ਼ਮ ਦੇ ਬਿਆਨਾਂ ਤੇ ਦੋਸ਼ੀਆਂ ਤੇ ਮਾਮਲਾ ਕੀਤਾ ਦਰਜ
ਲੁਧਿਆਣਾ ਪੁਲਿਸ ਰੇਂਜ ਦੇ ਡੀਆਈਜੀ ਦੇ ਗੰਨਮੈਨ ਨਾਲ ਇਕ ਦੁੱਧ ਵੇਚਣ ਵਾਲੇ ਨੇ ਮਾਰ ਕੁੱਟ ਕੀਤੀ , ਜਿਸ ਕਾਰਨ ਉਸਦੀ ਪੁਲਿਸ ਮੁਲਾਜਮ ਦੀ ਖੋਪੜੀ ਟੁੱਟ ਗਈ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟ ਲੱਗ ਗਈ। ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਜ਼ਖਮੀ ਕਾਂਸਟੇਬਲ ਲੁਧਿਆਣਾ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਦੀ ਸੁਰੱਖਿਆ ਵਿੱਚ ਤਾਇਨਾਤ ਸੀ। ਮੁੱਢਲੀ ਜਾਂਚ ਅਨੁਸਾਰ, ਦੁੱਧ ਵਾਲੇ ਨੇ ਆਪਣੇ ਪਿਤਾ ਅਤੇ ਤਿੰਨ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਕਾਂਸਟੇਬਲ ‘ਤੇ ਤੇਜ਼ਧਾਰ ਹਥਿਆਰਾਂ ਅਤੇ ਐਲੂਮੀਨੀਅਮ ਦੀ ਦੁੱਧ ਵਾਲੀ ਢੋਲੀ ਨਾਲ ਹਮਲਾ ਕੀਤਾ ਗਿਆ।

ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਏਸੀਪੀ ਸੁਮਿਤਾਰ ਸੂਦ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ 20 ਤਰੀਕ ਨੂੰ ਇੱਕ ਜਾਣਕਾਰੀ ਮਿਲੀ ਸੀ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨਾਲ ਕੁਝ ਲੋਕਾਂ ਨੇ ਮਮੂਲੀ ਗੱਲ ਤੇ ਲੜਾਈ ਝਗੜਾ ਕੀਤਾ। ਅਤੇ ਪੁਲਿਸ ਮੁਲਾਜ਼ਮ ਤੇ ਤਿੰਨ ਲੋਕਾਂ ਨੇ ਹਮਲਾ ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ। ਜਿਨਾਂ ਨੇ ਹਮਲਾ ਕੀਤਾ ਸੀ ਉਹਨਾਂ ਮੁਲਜ਼ਮਾਂ ਵਿਰੁੱਧ ਆਈਪੀਸੀ ਦੀ ਧਾਰਾ 115 (2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 117 (2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 109 (ਕਤਲ ਦੀ ਕੋਸ਼ਿਸ਼), 351 (2) (ਅਪਰਾਧਿਕ ਧਮਕੀ), 351 (3) (ਜਾਨ ਜਾਂ ਗੰਭੀਰ ਸੱਟ ਪਹੁੰਚਾਉਣ ਦੀ ਧਮਕੀ), 191 (3) (ਦੰਗਾ) ਅਤੇ 190 (ਸਾਜ਼ਿਸ਼) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

MLA ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਨੂੰ ਚਕਮਾ ਦੇਕੇ ਫਰਾਰ !

htvteam

ਉਹ ਜੰਗਲੀ ਬੇਰੀ ਜਿਸ ਦੇ PM ਮੋਦੀ ਨੇ ਫੈਨ

htvteam

ਮੋਟਰਸਾਈਕਲ ਸਵਾਰਾਂ ਨੇ ਸਬਜ਼ੀ ਵਾਲੇ ਦੇ ਮੂੰਹ ‘ਤੇ ਸੁੱਟਿਆ ਤੇਜ਼ਾਬ, ਮਦਦ ਲਈ ਦੋਸਤ ਨੂੰ ਸੱਦਿਆ ਤਾਂ ਹਮਲਾਵਰਾਂ ਨੇ ਖੇਡਿਆ ਖ਼ਤਰਨਾਕ ਖੇਡ੍ਹ

Htv Punjabi

Leave a Comment