ਸ਼ਮਸ਼ਪੁਰ ਚ ਨੌਜਵਾਨ ਦੇ ਕੱਟੇ ਕੇਸ, ਮੂੰਹ ਕਾਲਾ ਕਰਕੇ ਪਾਇਆ ਛਿੱਤਰਾਂ ਦਾ ਹਾਰ
ਵਿਆਹੀ ਮਹਿਲਾ ਨਾਲ ਸੀ ਨੌਜਵਾਨ ਦੇ ਸਬੰਧ
ਨੌਜਵਾਨ ਦੀ ਕੁੱਟਮਾਰ ਦਾ ਵੀਡੀਓ ਆਇਆ ਸਾਹਮਣੇ
ਪੁਲਿਸ ਵੱਲੋਂ ਕਾਰਵਾਈ ਕੀਤੀ ਸ਼ੁਰੂ
ਇਥੋਂ ਨਜ਼ਦੀਕੀ ਪਿੰਡ ਸ਼ਮਸ਼ਪੁਰ ਵਿਖੇ ਇਕ ਸਿੱਖ ਵਿਅਕਤੀ ਦੀ ਕੁੱਟ ਮਾਰ ਕਰਨ, ਦਾਹੜੀ – ਕੇਸ ਕੱਟਣ ਅਤੇ ਮੂੰਹ ਕਾਲਾ ਕਰਕੇ ਜੁਤੀਆਂ ਦਾ ਹਾਰ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਹਸਪਤਾਲ ਵਿੱਚ ਸ਼ਾਮਿਲ ਹੋਏ ਪੀੜਿਤ ਵਿਅਕਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਅੰਮ੍ਰਿਤਧਾਰੀ ਹੈ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਪੀੜਿਤ ਅੰਮ੍ਰਿਤਧਾਰੀ ਨਹੀਂ ਹੈ। ਪੀੜਿਤ ਵਿਅਕਤੀ ਐਸ.ਸੀ ਭਾਈਚਾਰੇ ਨਾਲ ਸਬੰਧਿਤ ਹੈ ਜਦਕਿ ਦੂਸਰੀ ਧਿਰ ਵੀ ਇਸੇ ਭਾਈਚਾਰੇ ਨਾਲ ਸਬੰਧਤ ਦੱਸੀ ਜਾਂਦੀ ਹੈ।
ਹਸਪਤਾਲ ਵਿੱਚ ਦਾਖਲ ਪੀੜਿਤ ਵਿਅਕਤੀ ਦੀ ਮਾਤਾ ਨੇ ਦੱਸਿਆ ਕਿ ਇਸ ਪਿੰਡ ਦੀ ਇੱਕ ਤਿੰਨ ਬੱਚਿਆਂ ਦੀ ਮਾਂ ਕੁੜੀ ਆਪਣੇ ਸਹੁਰੇ ਘਰੋਂ ਤੋਂ ਰੁੱਸ ਕਿ ਆਪਣੇ ਪੇਕੇ ਘਰ ਆਈ ਹੋਈ ਸੀ ਅਤੇ ਉਹ ਕਥਿਤ ਤੌਰ ‘ਤੇ ਅਕਸਰ ਉਨਾਂ ਦੇ ਪੁੱਤਰ ਨੂੰ ਘਰ ਰੋਟੀ ਦੇ ਕਿ ਜਾਂਦੀ ਸੀ ਜਿਸ ਸਬੰਧੀ ਪੀੜਤਾ ਦੀ ਮਾਤਾ ਅਨੁਸਾਰ ਉਸ ਨੇ ਇਹ ਮਾਮਲਾ ਸਰਪੰਚ ਨੂੰ ਵੀ ਦਸਿਆ ਸੀ । ਮਾਤਾ ਨੇ ਹੋਰ ਕਈ ਵੀ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਇਸਤਰੀ ਨੇ ਕਥਿਤ ਤੌਰ ‘ ਤੇ ਉਹਨਾਂ ਦੇ ਇਸ ਪੀੜਤ ਪੁੱਤਰ ਨੂੰ ਸੱਦ ਲਿਆ ਅਤੇ ਫਿਰ ਦੋਵੇਂ ਕਿਤੇ ਚਲੇ ਗਏ ਪਰ ਇਸਤਰੀ ਦੇ ਪਰਿਵਾਰ ਵਾਲੇ ਦੋਵਾਂ ਨੂੰ ਕਿਤੋਂ ਲੱਭ ਲਿਆਏ।
ਉਸ ਦਾ ਕਹਿਣਾ ਕਿ ਇਸਤਰੀ ਦੇ ਘਰ ਵਾਲੇ ਸ ਉਸ ਇਸਤਰੀ ਦੇ ਭਰਾ ਤੇ ਘਰਦੇ ਉਸਦੇ ਪੁੱਤਰ ਨੂੰ ਪਹਿਲਾ ਆਪਣੇ ਘਰ ਤੇ ਫਿਰ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਤੇ ਬਾਅਦ ਵਿੱਚ ਉਟਾਲਾ ਪਿੰਡ ਦੇ ਰਾਹ ਵਿੱਚ ਲਿਜਾ ਕਿ ਸਾਰੀ ਰਾਤ ਕੁੱਟਦੇ ਰਹੇ। ਪੀੜਤ ਦੀ ਮਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੱਜ ਸਵੇਰੇ ਪਤਾ ਲੱਗਿਆ ਕਿ ਉਸ ਦਾ ਪੁੱਤਰ ਜੋ ਕਿ ਅੰਮ੍ਰਿਤਧਾਰੀ ਹੈ ਅਤੇ ਉਸ ਦੇ ਦਾੜੀ ਅਤੇ ਕੇਸ ਕੱਟ ਕਿ ਤੇ ਉਸ ਦਾ ਮੂੰਹ ਕਾਲਾ ਕਰਕੇ ਉਸ ਦੇ ਗਲ ਵਿੱਚ ਛਿੱਤਰਾਂ ਦਾ ਹਾਰ ਪਾ ਕਿ ਪਿੰਡ ‘ਚ ਇੱਕ ਨਿਮ ਦੇ ਦਰਖਤ ਹੇਠਾਂ ਖੜਾ ਕੀਤਾ ਹੋਇਆ ਸੀ।
ਸਥਾਨਕ ਉਪ ਪੁਲਿਸ ਕਪਤਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਸ਼ਮਸ਼ਪੁਰ ਦੇ ਹਸਪਤਾਲ ਦੇ ਵਿੱਚ ਦਾਖਲ ਇੱਕ ਵਿਅਕਤੀ ਨੇ ਸਟੇਟਮੈਂਟ ਲਿਖਵਾਈ ਹੈ ਕਿ ਉਸ ਨੂੰ ਪਿੰਡ ਦੇ ਪੰਜ ਵਿਅਕਤੀਆਂ ਨੇ ਘਰ ਵਿੱਚ ਬੰਦੀ ਬਣਵਾ ਕੇ ਮੇਰੀ ਕੁੱਟਮਾਰ ਕੀਤੀ ਅਤੇ ਉਸਦੇ ਵਾਲ ਕੱਟ ਕੇ ਮੂੰਹ ਕਾਲਾ ਕੀਤਾ ਹੈ ਜਿਸ ਤੇ ਪੁਲਿਸ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ । ਉਹਨਾਂ ਦੱਸਿਆ ਕਿ ਇਸੇ ਪਿੰਡ ਦੀ ਇੱਕ ਇੱਕ ਇਸਤਰੀ ਨੇ ਵੀ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਇਹ ਵਿਅਕਤੀ ਜਬਰਦਸਤੀ ਅਨੰਦਪੁਰ ਸਾਹਿਬ ਲੈ ਗਿਆ ਸੀ। ਉਹਨਾਂ ਕਿਹਾ ਕਿ ਪੁਲਿਸ ਇਸ ਸ਼ਿਕਾਇਤ ਤੇ ਵੀ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ। ਹਸਪਤਾਲ ਵਿੱਚ ਦਾਖਲ ਵਿਅਕਤੀ ਦੀ ਉਮਰ ਲਗਭਗ 40 ਸਾਲ ਅਤੇ ਇਸ ਇਸਤਰੀ ਦੀ ਉਮਰ 37 ਸਾਲ ਦੇ ਕਰੀਬ ਦੱਸੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
