ਭਰੀ ਪੰਚਾਇਤ ‘ਚ ਹੌਕੇ ਲੈ ਲੈ ਰੋ ਰਹੇ ਆਪਣੇ ਬਜ਼ੁਰਗ ਪਿਤਾ ਦੇ ਅੱਥਰੂ ਪੂੰਝ ਰਿਹਾ ਇਹ ਓਹੀ ਨੌਜਵਾਨ ਹੈ, ਜਿਸਨੇ ਆਪਣੇ ਪੂਰੇ ਟੱਬਰ ਸਣੇ ਜਹਾਨੋ ਰੁਖ਼ਸਤ ਹੋਣ ਦਾ ਫੈਸਲਾ ਲੈ ਲਿਆ ਸੀ | ਕਿਓਂਕਿ ਇਸ ਨੌਜਵਾਨ ਦੀ ਮੁਲਾਜ਼ਮ ਘਰਵਾਲੀ ਦੇ ਇੱਕ ਨਹੀਂ ਬਲਕਿ ਇੱਕੋ ਸਮੇਂ ‘ਤੇ 4/5 ਸਾਥੀ ਮੁਲਾਜ਼ਮਾਂ ਇਥੋਂ ਤੱਕ ਕਿ ਸਿਆਸੀ ਲੀਡਰ ਦੇ ਪੀਏ ਨਾਲ ਵੀ ਨਾਜਾਇਜ਼ ਸਬੰਧਾਂ ਦੇ ਦੋਸ਼ ਲੱਗ ਰਹੇ ਨੇ | ਇਥੇ ਹੀ ਬੱਸ ਨਹੀਂ ਹੌਲਦਾਰ ਘਰਵਾਲੀ ਇਸਦੇ ਪਰਿਵਾਰ ਤੇ ਇਸ ਨਾਲ ਨਾਲ ਕੁੱਟਮਾਰ ਵੀ ਕਰਦੀ ਹੈ ਤੇ ਉਸਦੇ ਸਾਥੀ ਮੁਲਾਜ਼ਮ ਇਸਦੇ ਘਰ ਵੜ ਧਮਕੀਆਂ ਦੇ ਜਾਂਦੇ ਨੇ | ਇਹ ਸਭ ਅਸੀਂ ਨਹੀਂ ਆਖ ਰਹੇ ਬਲਕਿ ਇਹ ਸਾਰੇ ਦੋਸ਼ ਲਗਾਏ ਜਾ ਰਹੇ ਨੇਇਸ ਨੌਜਵਾਨ ਅਤੇ ਇਸਦੇ ਪਿਤਾ ਵੱਲੋਂ |
ਜਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਵਾੜਾ ਤੇਲੀਆਂ ਦੇ ਮਨਜਿੰਦਰ ਸਿੰਘ ਨੇ ਘਰਵਾਲੀ ਵੱਲੋਂ ਝੂਠਾ ਪਰਚਾ ਦਰਜ਼ ਕਰਵਾਉਣ ਸਬੰਧੀ ਇੱਕ ਪ੍ਰੈਸ ਕਾਨਫਰੰਸ ਕਰ ਆਪਣੀ ਪੁਲਿਸ ਮੁਲਾਜ਼ਮ ਘਰਵਾਲੀ ਹੌਲਦਾਰ ਬਲਜੀਤ ਕੌਰ ‘ਤੇ ਜੋ ਦੋਸ਼ ਲਗਾਏ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ |
previous post