ਸਿਵਲ ਹਸਪਤਾਲ ਪਹੁੰਚ ਰੋ ਰੋ ਹਾਲੋਂ ਬੇਹਾਲ ਹੋ ਰਹੀ ਇਹ ਅਪਾਹਿਜ ਨੌਜਵਾਨ ਔਰਤ | ਹਾਲ ਇਹ ਹੈ ਕਿ ਇਹ ਗਰੀਬੜੀ ਇਸ ਵੇਲੇ ਏਨੀ ਦੁਖੀ ਹੈ ਕਿ ਇਥੇ ਪਹੁੰਚੇ ਗਲੀ ਮੁਹੱਲੇ ਵਾਲੇ ਵੀ ਗੱਲ ਲਾ ਲਾ ਏਨੂੰ ਹੌਂਸਲਾ ਦੇ ਰਹੇ ਨੇ | ਹੁਣ ਤੁਸੀਂ ਮੁਸ਼ਕਿਲ ਨਾਲ ਤੁਰੇ ਆ ਰਹੇ ਇਸ ਲਾਚਾਰ ਬਜ਼ੁਰਗ ਨੂੰ ਦੇਖੋ | ਦੋ ਵੇਲੇ ਦੀ ਰੋਟੀ ਤੋਂ ਵੀ ਮੁਥਾਜ ਇਹ ਗਰੀਬ ਬਜ਼ੁਰਗ ਆਪਣੇ ਜਵਾਨ ਪੁੱਤ ਦੀ ਲਾਸ਼ ਦੇ ਪੋਸਟ ਮਾਰਟਮ ਲਈ ਧੱਕੇ ਖਾਂਦਾ ਫਿਰ ਰਿਹਾ ਹੈ | 24 ਘੰਟੇ ਬੀਤ ਜਾਣ ਦੇ ਮਗਰੋਂ ਵੀ ਇਸਦੇ ਪੁੱਤ ਦਾ ਪੋਸਟਮਾਰਟਮ ਨਹੀਂ ਹੋ ਰਿਹਾ | ਕਿਉਕਿ ਇਸ ਬਜ਼ੁਰਗ ਨੂੰ ਪੋਸਟਮਾਰਟਮ ਦੀ ਵਰਤੋਂ ਵਿੱਚ ਆਣ ਵਾਲੇ ਸਾਮਾਨ ਖਰੀਦਣ ਦੀ ਜੋ ਲਿਸਟ ਫੜਾ ਦਿੱਤੀ ਗਈ ਹੈ, ਪੱਲੇ ਪੈਸੇ ਨਾ ਹੋਣ ਦੇ ਚਲਦਿਆਂ ਇਹ ਉਸਨੂੰ ਖਰੀਦਣ ਯੋਗ ਵੀ ਨਹੀਂ | ਇਹ ਓਹੀ ਬਜ਼ੁਰਗ ਹੈ ਜਿਸਦੇ ਦੋ ਪੁੱਤਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਘਰ ‘ਚ ਕਮਾਉਣ ਵਾਲਾ ਕੋਈ ਨਹੀਂ |
ਹਿਰਦੇ ਨੂੰ ਵਲੂੰਧਰ ਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ ਬਟਾਲਾ ਦਾ, ਜਿੱਥੇ ਤਿਲਕ ਰਾਜ ਨਾਂ ਦੇ ਇਸ ਅਪਾਹਿਜ ਬਜ਼ੁਰਗ ਵਿਅਕਤੀ ਦਾ 32 ਸਾਲਾ ਪੁੱਤ ਸਰਵਣ ਸਿੰਘ ਇੱਕ ਢਾਬੇ ਤੇ ਕੰਮ ਕਰਦਾ ਸੀ | ਬੀਤੇ ਦਿਨੀ ਨਗਰ ਨਿਗਮ ਦਫਤਰ ਦੇ ਸਾਹਮਣਿਓਂ ਇਕ ਥਾਂ ਤੋਂ ਸ੍ਰਵਨ ਸਿੰਘ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਪਾਈ ਗਈ |
previous post