Htv Punjabi
Uncategorized

ਪੂਨਮ ਪਾਂਡੇ ਨੇ ਚੁੱਪ-ਚਪੀਤੇ ਕਰਵਾਇਆ ਵਿਆਹ ਤਾਂ ਬਾਅਦ ‘ਚ ਮੁੜ ਹੋਇਆ ਵੱਡਾ ਕਾਂਢ!

ਐੱਕਟਰੈਸ ਅਤੇ ਮਾਡਲ ਪੂਨਮ ਪਾਂਡੇ ਸੋਸ਼ਲ ਮੀਡੀਆ ਸੈਂਸ਼ੈਸਨ ਹਨ ਤੇ ਉਹ ਆਪਣੀ ਬੋਲਡ ਅਦਾਕਾਰੀ ਦੇ ਲਈ ਸੁਰਖੀਆਂ ‘ਚ ਰਹਿੰਦੀ ਹੇ। ਐਕਟਰੈੱਸ ਨੇ ਹਾਲ ਹੀ ‘ਚ ਬੋਆਏਫ੍ਰੈਡ ਸੈਮ ਅਹਿਮਦ ਨਾਲ ਵਿਆਹ ਕੀਤਾ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਐਕਟਰੈੱਸ ਨੇ ਆਪ ਸੈਟਲ ਕਰਨ ਦਾ ਫੈਸਲਾ ਲਿਆ ਹੈ, ਪਰ ਹੁਣ ਵਿਆਹ ਦੇ ਕੁੱਝ ਦਿਨ ਬਾਅਦ ਹੀ ਪੂਨਮ ਪਾਂਡੇ ਨੇ ਪਤੀ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ।

ਪੂਨਮ ਨੇ ਪਤੀ ਸੈਮ ‘ਤੇ ਕੁੱਟਮਾਰ ਅਤੇ ਧਮਕੀ ਦੇਣ ਦੇ ਇਲਜ਼ਾਮ ਲਗਾਏ ਹਨ, ਜਿਸਦੇ ਬਾਅਦ ਸੈਮ ਨੂੰ ਗੋਆ ਤੋਂ ਗ੍ਰਿਫਤਾਰ ਕੀਤਾ ਗਿਆ। ਸੂਤਰਾਂ ਦੀ ਮੰਨੀਏ ਤਾਂ ਇਹ ਮਾਮਲਾ ਸੋਮਵਾਰ ਰਾਤ ਦਾ ਹੈ, ਦਰਜ ਕੀਤੀ ਗਈ ਸ਼ਿਕਾਇਤ ਦੇ ਅਨੁਸਾਰ ਦੱਖਣੀ ਗੋਆ ਦੇ ਇੱਕ ਪਿੰਡ ‘ਚ ਪੂਨਮ ਪਾਂਡੇ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ, ਇਹ ਘਟਨਾ ਉਸੇ ਦੌਰਾਨ ਹੋਈ ਹੈ।

ਪੀਟੀਆਈ ਦੀ ਰਿਪੋਰਟ ਦੀ ਮੰਨੀਏ ਤਾਂ ਗ੍ਰਿਫਤਾਰ ਹੋਣ ਦੇ ਬਾਅਦ ਸੈਮ ਦਾ ਹੁਣ ਮੈਡੀਕਲ ਟੇਸਟ ਕੀਤਾ ਜਾਵੇਗਾ, ਜਿਸਦੇ ਬਾਅਦ ਸੈਮ ਦੀ ਕੋਰਟ ‘ਚ ਪੇਸ਼ੀ ਹੋਵੇਗੀ, ਦੱਸ ਦਈਏ ਕੇ ਕਪਲ ਵਲੋਂ 10 ਸਤੰਬਰ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਪੂਨਮ ਅਤੇ ਸੈਮ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਵੀ ਕੀਤਾ ਗਿਆ ਸੀ।

Related posts

ਜਦ ਪੇਂਟਰ ਨੂੰ ਨਹੀਂ ਮਿਲੇ ਮਜ਼ਦੂਰੀ ਦੇ 46 ਹਜ਼ਾਰ ਰੁਪੲ, ਗੁੱਸੇ ਵਿੱਚ ਮਾਲਿਕ ਦੇ ਲਈ ਕੰਧ ‘ਤੇ ਲਿਖਿਆ ਇਹ ਖਾਸ ਸੰਦੇਸ਼

Htv Punjabi

ਪੁੱਤ ਨੇ ਹੀ ਚਾੜ੍ਹਿਆ ਆਪਣਾ ਪਰਿਵਾਰ ਗੱਡੀ

Htv Punjabi

60 ਸਾਲਾ ਬਜ਼ੁਰਗ ਦਾ ਕਤਲ ਕਰਕੇ ਮੂੰਹ ਤੇ ਗੁਪਤ ਅੰਗ ਵੱਡ ਦਿੱਤਾ ਹਤਿਆਰਿਆਂ ਨੇ, ਦੇਖੋ ਕੀ ਹੈ ਪੂਰਾ ਮਾਮਲਾ 

Htv Punjabi