ਕਚਹਿਰੀ ਦੇ ਵਿੱਚ ਤਰੀਕ ਭੁਗਤਨ ਆਏ ਕੈਦੀਆਂ ਦੇ ਨਾਲ ਹੋ ਗਿਆ ਕੁਝ ਅਜਿਹਾ,, ਕਿ ਸੜਕ ਤੇ ਬਣ ਗਿਆ ਫਿਲਮੀ ਸੀਨ ਜਿਸਨੂੰ ਦੇਖ ਨਾਲ ਮੌਜੂਦ ਪੁਲਿਸ ਮੁਲਾਜ਼ਮਾਂ ਦੀਆਂ ਵੀ ਲੱਤਾਂ ਕੰਬ ਗਈਆਂ,, ਦੇਖਦੇ ਦੇਖਦੇ ਤਿੰਨ ਕੈਦੀਆਂ ਚ ਆ ਗਈ ਅਜਿਹੀ ਸ਼ੈ ਕਿ ਇੱਕ ਕੇਦੀ ਦਾ ਬਣਾ ਤਾ ਕਚੁੰਬਰ,,ਜੀ ਹਾਂ ਫਰੀਦਕੋਟ ਦੀ ਸੇਂਟਰਲ ਜੇਲ੍ਹ ਚ ਬੰਦ ਕੈਦੀਆਂ ਦੀ ਫਰੀਦਕੋਟ ਦੀ ਅਦਾਲਤ ਚ ਪੇਸ਼ੀ ਦੌਰਾਨ ਆਪਸ ਚ ਝੜਪ ਹੋ ਗਈ ਜਿਸ ਦੌਰਾਨ ਜ਼ਿਲਾ ਕਚਹਿਰੀਆਂ ਚ ਬਣੇ ਬਖਸ਼ੀ ਖਾਨੇ ਚ ਤਿੰਨ ਕੈਦੀਆਂ ਵੱਲੋ ਮਿਲ ਕੇ ਇਕ ਕੈਦੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਜਿਸ ਕੁੱਟਮਾਰ ਦੌਰਾਨ ਮਨਪ੍ਰੀਤ ਨਾਮਕ ਕੈਦੀ ਬੁਰੀ ਤਰਾਂ ਜਖਮੀ ਹੋ ਗਿਆ ਜਿਸਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਜਾਇਆ ਗਿਆ।ਜਾਣਕਾਰੀ ਦਿੰਦੇ ਹੋਏ ਐਸਪੀ ਜਸਮੀਤ ਸਿੰਘ ਨੇ ਦਿੱਤੀ,,,,,,,,,,
ਦਸ ਦਈਏ ਕੀ ਫਰੀਦਕੋਟ ਦੀ ਜੇਲ੍ਹ ਚੋ ਕੁੱਜ ਕੈਦੀਆਂ ਨੂੰ ਪੇਸ਼ੀ ਲਈ ਫਰੀਦਕੋਟ ਦੀ ਅਦਾਲਤ ਚ ਲਿਆਂਦਾ ਗਿਆ ਸੀ ਜਿਨ੍ਹਾਂ ਦੀ ਬਖਸ਼ੀ ਖਾਨੇ ਚ ਬਹਿਸ ਤੋਂ ਬਾਅਦ ਝੜਪ ਹੋ ਗਈ ਜਿਸ ਦੌਰਾਨ ਬਲਜੀਤ ਸਿੰਘ,ਬਲਜਿੰਦਰ ਬਿਲਾ ਅਤੇ ਪ੍ਰਦੀਪ ਦੀਪਾ ਨਾਮਕ ਕੇਦੀਆਂ ਵੱਲੋਂ ਮਿਲ ਕੇ ਮਨਪ੍ਰੀਤ ਨਾਮਕ ਕੈਦੀ ਦੀ ਕੁੱਟਮਾਰ ਕੀਤੀ ਗਈ ਜੋ ਜਖਮੀ ਹੋ ਗਿਆ ਜਿਸਨੂੰ ਮੈਡੀਕਲ ਹਸਪਤਾਲ ਲਿਜਾਈਆ ਗਿਆ।ਉਨ੍ਹਾਂ ਦੱਸਿਆ ਕਿ ਇਹ ਵੱਖ ਵੱਖ ਮਾਮਲਿਆਂ ਜਿਨ੍ਹਾਂ ਚ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਹਤਿਆ ਮਾਮਲੇ ਦਾ ਅਰੋਪੀ ਵੀ ਸ਼ਮਿਲ ਹੈ ਜੋ ਵੱਖ ਵੱਖ ਗੈਂਗਸਟਰ ਗੈਂਗ ਨਾਲ ਜੁੜੇ ਹੋਏ ਹਨ।ਉਨ੍ਹਾਂ ਕਿਹਾ ਕਿ ਇਹ ਕੋਈ ਗੈਂਗਵਾਰ ਨਹੀਂ ਬਲਕਿ ਮਮੂਲੀ ਰੰਜਿਸ਼ ਦਾ ਨਤੀਜਾ ਹੈ ।ਉਨ੍ਹਾਂ ਕਿਹਾ ਕਿ ਜਖਮੀ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..