Htv Punjabi
crime news Punjab

ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਵਿਅਕਤੀ ਦਾ ਕਤਲ, ਬੁੱਢੀ ਮਾਂ ਨੇ ਲਾਈ ਇਨਸਾਫ਼ ਦੀ ਗੁਹਾਰ

ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਨਾਜ਼ੁਕ ਬਣਦੀ ਜਾ ਰਹੀ ਹੈ ਅਤੇ ਆਏ ਦਿਨ ਕਤਲੋਗਾਰਤ ਦੀਆਂ ਘਟਨਾਵਾਂ ਵਧ ਰਹੀਆਂ ਹਨ। ਅਗਰ ਗੱਲ ਕਰੀਏ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੀ ਤਾਂ ਫਿਰੋਜ਼ਪੁਰ ਅੰਦਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਨਸਰ ਕਨੂੰਨ ਤੋਂ ਬੇਖ਼ੌਫ਼ ਹੋਕੇ ਅਜਿਹੀਆਂ ਵਾਰਦਾਤਾਂ ਨੂੰ ਸ਼ਰ੍ਹੇਆਮ ਅੰਜ਼ਾਮ ਦੇ ਰਹੇ ਹਨ। ਫਿਰੋਜ਼ਪੁਰ ਦੇ ਥਾਣਾ ਕੁੱਲਗੜ੍ਹੀ ਅਧੀਨ ਆਉਂਦੀ ਛਾਉਣੀ ਦੀ ਅਨਾਜ਼ ਮੰਡੀ ’ਚ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਹੋਏ ਲੜਾਈ ਝਗੜੇ ਦੌਰਾਨ 3 ਵਿਅਕਤੀਆਂ ਵੱਲੋਂ ਇਕ ਵਿਅਕਤੀ ’ਤੇ ਕਾਪਿਆਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸਨੂੰ ਜ਼ਖਮੀਂ ਹਾਲਤ ਵਿਚ ਪਰਿਵਾਰਕ ਮੈਂਬਰਾਂ ਵੱਲੋਂ ਫਰੀਦਕੋਟ ਮੈਡੀਕਲ ਕਾਲਜ਼ ਵਿਖੇ ਦਾਖਲ ਕਰਵਾਇਆ ਗਿਆ ਜਿਸਦੀ ਇਲਾਜ਼ ਦੌਰਾਨ ਮੌਤ ਹੋ ਗਈ।

ਮ੍ਰਿਤਕ ਦੀ ਪਤਨੀ ਜੀਨਤ ਨੇ ਦੋਸ਼ ਲਗਾਇਆ ਕਿ ਮੋਹਿਤ ਨਾਮ ਦੇ ਵਿਅਕਤੀ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਆਪਣੇ 2 ਸਾਥੀਆਂ ਸਮੇਤ 20 ਜੂਨ ਦੀ ਰਾਤ ਕਰੀਬ 10 ਵਜੇ ਫਿਰੋਜ਼ਪੁਰ ਛਾਉਣੀ ਦੀ ਅਨਾਜ਼ ਮੰਡੀ ਵਿੱਚ ਉਸਦੇ ਪਤੀ ’ਤੇ ਕਾਪਿਆਂ ਨਾਲ ਹਮਲਾ ਕਰ ਦਿੱਤਾ ਸੀ। ਜਿਸ ਕਾਰਨ ਉਹ ਗੰਭੀਰ ਜ਼ਖਮੀਂ ਹੋ ਗਿਆ ਸੀ। ਜਿਸਦੀ ਫਰੀਦਕੋਟ ਮੈਡੀਕਲ ਕਾਲ਼ਜ ’ਚ ਇਲਾਜ਼ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਵਿਅਕਤੀ ਦੀ 65 ਸਾਲਾ ਬਜ਼ੁਰਗ ਮਾਂਂ ਨੇ ਵੈਨ ਪਾਉਂਦਿਆਂ ਕਿਹਾ ਕਿ ਇਕ ਸਾਲ ਪਹਿਲਾਂ ਉਸ ਦਾ ਬੇਟਾ ਉਸ ਤੋਂ ਵਿਛੜ ਗਿਆ ਅਤੇ ਹੁਣ ਦੂਸਰੇ ਦਾ ਕਤਲ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਉਸ ਦਾ ਜੀਣਾ ਬੇਹਾਲ ਹੋ ਗਿਆ ਹੈ ਅਤੇ ਇਨਸਾਫ ਚਾਹੁੰਦੀ ਹੈ। ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਮ੍ਰਿਤਕ ਵਿਅਕਤੀ ਦੇ ਜਵਾਨ ਪੁੱਤ ਨੇ ਕਿਹਾ ਕਿ ਉਸ ਦੇ ਪਿਤਾ ਦਾ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਕਤਲ ਕੀਤਾ ਗਿਆ ਹੈ। ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।

ਦੂਸਰੇ ਪਾਸੇ ਪੁਲਿਸ ਵੱਲੋਂ ਸੋਨੂੰ ਨਾਮ ਦੇ ਵਿਅਕਤੀ ’ਤੇ ਕਾਪਿਆਂ ਨਾਲ ਹਮਲਾ ਕਰਨ ਵਾਲੇ ਮੋਹਿਤ ਸਮੇਤ 2 ਹੋਰ ਨਾਮਲੂਮ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਭਾਵੇਂ ਕਾਤਲਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕਰਨ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ ਗਿਆ ਹੈ। ਅਸਲੀਅਤ ਇਹ ਹੈ ਕਿ ਜਿਸ ਮਾਂ ਦਾ ਪੁੱਤ,ਇਕ ਪਤਨੀ ਦਾ ਪਤੀ ਅਤੇ ਜਿਨ੍ਹਾਂ ਬੱਚਿਆਂ ਦਾ ਪਿਤਾ ਮੌਤ ਦੇ ਘਾਟ ਉਤਾਰ ਕੇ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਲਈ ਇਨਸਾਫ਼ ਦਾ ਪੰਧ ਬਹੁਤ ਲੰਬਾ ਹੈ ਅਤੇ ਉਸ ਸਮੇਂ ਤੱਕ ਉਨ੍ਹਾਂ ਦੀ ਜ਼ਿੰਦਗੀ ‘ਚ ਕੀ ਕੀ ਮਾੜੇ ਹਾਲਾਤਾਂ ਦੇ ਮੋੜ ਆਉਣਗੇ’ ਉਹ ਤਾਂ ਉਹੀ ਦੱਸ ਸਕਦੇ ਹਨ। ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੂੰ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਤਾਂ ਸਮਾਜ ਅੰਦਰ ਮਾੜੇ ਅਨਸਰ ਅਜਿਹਾ ਕਰਨ ਤੋਂ ਪਹਿਲਾਂ ਸ਼ੋ ਵਾਰ ਸੋਚਣ।

Related posts

ਮਸ਼ਹੂਰ ਕਨੇਡੀਅਨ ਕਪਿਲ ਸ਼ਰਮਾ ਨਾਲ ਦੇਖੋ ਕੀ ਹੋਇਆ

htvteam

ਸੁਪਰੀਮੋ ਕੇਜਰੀਵਾਲ ਦੀ ਭੈਣ ਨੂੰ ਲਿਆ ਹਿਰਾਸਤ ‘ਚ

htvteam

ਮੀਡੀਆ ਅਦਾਰੇ ਕੱਢ ਰਹੇ ਨੇ ਪੱਤਰਕਾਰਾਂ ਨੂੰ ਨੌਕਰਿਓਂ ਬਾਹਰ, ਇੰਡਿਅਨ ਜਰਨਲਿਸਟ ਯੂਨੀਅਨ ਨੇ ਚੱਕਿਆ ਵੱਡਾ ਕਦਮ

Htv Punjabi