ਖਬਰ ਅੰਮ੍ਰਿਤਸਰ ਦੇ ਇਲਾਕਾ ਖਜਾਨੇ ਗੇਟ ਤੋ ਸਾਹਮਣੇ ਆ ਰਹੀ ਹੈ ਜਿੱਥੇ ਇਕ ਅਧਿਆਪਕ ਜੋ 9 ਫਰਵਰੀ ਨੂੰ ਘਰੋਂ ਤਾਂ ਸਕੂਲ ਪੜਾਉਣ ਗਿਆ ਸੀ ਪਰ ੳਹ ਵਾਪਿਸ ਨਾਂ ਆਇਆ, 9 ਫਰਵੀਰ ਤੋਂ ਹੁਣ ਤੱਕ ਪਰਿਵਾਰ ਸਕੂਲ ਅਧਿਆਪਕ ਪੰਕਜ ਸ਼ਰਮਾ ਨੂੰ ਲੱਭਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਐ,,ਜਦੋ ਪੰਕਜ ਸ਼ਰਮਾ ਦੀ ਕੋਈ ਜਾਣਕਾਰੀ ਨਾਂ ਮਿਲੀ ਤਾਂ ਪਰਿਵਾਰ ਨੇ ਉਸ ਦੀ ਭਾਲ ਲਈ ਗੁੰਮਸ਼ੁਦਗੀ ਦੇ ਪੋਸਟਰ ਬਜ਼ਾਰਾਂ ‘ਚ ਲਗਾ ਦਿੱਤੇ, ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਸੁਖਬੀਰ ਕੌਰ ਪੰਕਜ ਸ਼ਰਮਾ ਦੀ ਪਤਨੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 9 ਫ਼ਰਵਰੀ ਵਾਲ਼ੇ ਦਿਨ ਉਨ੍ਹਾਂ ਦਾ ਪਤੀ ਪੰਕਜ ਸ਼ਰਮਾ ਘਰੋਂ ਆਪਣੇ ਕੰਮ ਸਕੂਲ ਲਈ ਗਏ ਪਰ ਸਕੂਲ਼ ਨਹੀਂ ਪੁੱਜੇ ਤੇ ਨਾ ਹੀ ਘਰ ਵਾਪਸ ਆਏ ਉਹ ਦੀ ਅਜੇ ਤੱਕ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋਈ ਇਸ ਦੇ ਬਾਰੇ ਵਿੱਚ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪਰ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ।
ਜਾਣਕਾਰੀ ਅਨੁਸਾਰ ਗੁੰਗ ਹੋਏ ਪੰਕਜ ਦੀ ਉਮਰ 40 ਸਾਲ ਦੇ ਕਰੀਬ ਹੈ ਤੇ ਦੋ ਬੱਚੇ ਵੀ ਹਨ ਅਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ ਅਜੇ ਤੱਕ ਉਸ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਇਸ ਦੇ ਨਾਲ ਹੀ ਪਰਿਵਾਰ ਦਾ ਆਖਣਾ ਜਿਹੜਾ ਵੀ ਉਸ ਦੀ ਭਾਲ ਕਰੇਗਾ ਉਸ ਨੂੰ ਉਚਿੱਤ ਇਨਾਮ ਦਿੱਤਾ ਜਾਵੇਗਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
