Htv Punjabi
Punjab Video

ਹੁਣੇ ਹੁਣੇ ਸ਼ੀਤਲ ਅੰਗੁਰਾਲ ਤੇ ਵੱਡੀ ਕਾਰਵਾਈ ? ਖੁਲਾਸਾ

ਜਲੰਧਰ ਪੱਛਮੀ ਹਲਕੇ ‘ਚ ਚੋਣਾਂ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਸ਼ਹਿਰ ‘ਚ 14 ਜੂਨ ਤੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣੀਆਂ ਸਨ ਪਰ ਹੁਣ ਤੱਕ ਸਾਰੀਆਂ ਪਾਰਟੀਆਂ ਆਪੋ-ਆਪਣੇ ਚਿਹਰਿਆਂ ਨੂੰ ਲੈ ਕੇ ਮੰਥਨ ਕਰ ਰਹੀਆਂ ਹਨ ਪਰ ਇਸੇ ਦੌਰਾਨ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸੰਕੇਤ ਦਿੱਤਾ ਹੈ ਕਿ ਭਾਜਪਾ ਪੱਛਮੀ ਸੀਟ ਤੋਂ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਬਣਾਏਗੀ।ਲਾਈਵ ਹੁੰਦੇ ਹੋਏ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ- ਸਾਡੀ ਪਾਰਟੀ ਵੱਲੋਂ ਸ਼ੀਤਲ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਉਸ ਨੂੰ ਕਿਸੇ ਵੀ ਕੇਸ ‘ਚ ਨਾਮਜ਼ਦ ਕੀਤਾ ਜਾ ਸਕਦਾ ਹੈ। ਰਿੰਕੂ ਨੇ ਕਿਹਾ- ਮੇਰੇ ਸੂਤਰਾਂ ਨੇ ਦੱਸਿਆ ਹੈ ਕਿ ਜੇ ਸ਼ੀਤਲ ਅੰਗੁਰਾਲ ਭਾਜਪਾ ਦਾ ਉਮੀਦਵਾਰ ਬਣਦਾ ਹੈ ਤਾਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।

ਜਲੰਧਰ ‘ਚ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ (ਹੁਣ ਭਾਜਪਾ ‘ਚ ਹਨ) ਨੇ ‘ਆਪ’ ਦੀਆਂ ਨੀਤੀਆਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਲੋਕ ਸਭਾ ਚੋਣ ਵਿੱਚ ਰਿੰਕੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਿੰਕੂ ਨੇ ਕਿਹਾ- ਅੱਜ ਮੈਂ ਲਾਈਵ ਇਸ ਲਈ ਆਇਆ ਹਾਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਆਮ ਆਦਮੀ ਪਾਰਟੀ ਪੰਜਾਬ ‘ਚ ਵਿਰੋਧੀ ਧਿਰ ਨੂੰ ਕਿਸ ਤਰ੍ਹਾਂ ਨਿਸ਼ਾਨਾ ਬਣਾ ਰਹੀ ਹੈ। ਰਿੰਕੂ ਨੇ ਕਿਹਾ ਕਿ ‘ਆਪ’ ਸਿਰਫ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਰਿੰਕੂ ਨੇ ਕਿਹਾ- ਮੈਂ ਡੀਜੀਪੀ ਗੌਰਵ ਯਾਦਵ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸੇ ਵੀ ਪਾਰਟੀ ਦੇ ਦਬਾਅ ਹੇਠ ਕੋਈ ਗੈਰ-ਕਾਨੂੰਨੀ ਕਾਰਵਾਈ ਨਾ ਕਰਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਪਾਈਨਟਮੈਂਟ ਲੈ ਕੇ 2 ਦਿਨ ਤੱਕ ਕਰਵਾ ਸਕਦੇ ਹੋ ਪ੍ਰਾਪਰਟੀ ਰਜਿਸਟਰੀ

Htv Punjabi

ਢਹਿ-ਢੇਰੀ ਘਰਾਂ ਦੀ ਕਹਾਣੀ ਐ ਬੜੀ ਅਜੀਬ

htvteam

ਸਕੂਲ ‘ਚ ਹੋਈ ਛੇੜਛਾੜ ਮਾਮਲੇ ‘ਚ ਦੇਖੋ ਕੌਣ ਫਸ ਸਕਦਾ ਕਸੂਤਾ ?

htvteam

Leave a Comment