Htv Punjabi
corona news India Punjab

ਪੰਜਾਬ ‘ਚ ਮੁੜ ਤੋਂ ਲੱਗਿਆ ਕਰਫਿਊ, ਜ਼ੁਰਮਾਨੇ ਹੋਏ ਦੁੱਗਣੇ….

ਪੰਜਾਬ ਵਿੱਚ 1 ਦਸੰਬਰ ਤੋਂ ਲੈਕੇ ਨਾਇਟ ਕਰਫਿਊ ਲਾਗੂ ਹੋ ਗਿਆ ਹੈ । ਰਾਤ ਦੇ ਸਮੇਂ ਵਿਆਹਾਂ ਵਿੱਚ ਭਾਰੀ ਇਕੱਠ ਹੋਣ ਕਰਕੇ ਕਰੋਨਾ ਦਾ ਖਤਰਾ ਵੱਧ ਰਿਹਾ ਹੈ.. ਇਸਦੇ ਚੱਲਦੇ ਹੋਏ ਪੰਜਾਬ ਸਰਕਾਰ ਦੁਆਰਾ ਇਹ ਫੈਸਲਾ ਲਿਆ ਗਿਆ ਹੈ । ਤੁਹਾਨੂੰ ਦੱਸ ਦਈਏ ਕਿ ਪਹਿਲਾਂ ਮਾਸਕ ਨਾ ਪਾਉਣ ਤੇ ਜ਼ੁਰਮਾਨਾਂ ਲਗਾਇਆ ਜਾਦਾ ਸੀ ਬਲਕਿ ਹੁਣ ਜ਼ੁਰਮਾਨਾਂ ਪਹਿਲ਼ਾਂ ਨਾਲੋਂ ਵਧਾ ਦਿੱਤਾ ਗਿਆ ਹੈ.. ਅਤੇ ਇਸ ਦੇ ਨਾਲ ਹੀ ਹੁਣ ਸ਼ੋਸ਼ਲ ਡਿਸਟੇਨਸ ਦਾ ਖਾਸ ਧਿਆਨ ਰੱਖਿਆ ਜਾਵੇਗਾ ।


ਮੰਗਲਵਾਰ ਤੋਂ ਪੰਜਾਬ ਵਿੱਚ ਇੱਕ ਵਾਰ ਫਿਰ ਨਾਈਟ ਕਰਫਿਊ ਲਾਗੂ ਹੋ ਜਾਵੇਗਾ। ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਘਰਾਂ ਨੂੰ ਛੱਡਣ ਦੀ ਮਨਾਹੀ ਰਹੇਗੀ। ਹੋਟਲ, ਰੈਸਟੋਰੈਂਟ ਅਤੇ ਮੈਰਿਜ ਪੈਲੇਸ ਰਾਤ 9.30 ਵਜੇ ਤੱਕ ਖੁੱਲ੍ਹੇ ਰਹਿਣਗੇ। ਕਰਫਿਊ ‘ਚ ਢਿੱਲ ਦੇਣ ਜਾਂ ਵਧਾਉਣ ਦਾ ਅਗਲਾ ਫੈਸਲਾ 15 ਦਸੰਬਰ ਨੂੰ ਲਿਆ ਜਾਵੇਗਾ। ਸੂਬਾ ਸਰਕਾਰ ਨੇ ਇਹ ਕਦਮ ਦਿੱਲੀ-ਐਨਸੀਆਰ ਵਿੱਚ ਕੋਵਿਡ ਦੀ ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਚੁੱਕਿਆ ਹੈ।


ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਕੋਵਿਡ ਦੇ ਚਲਦੇ ਮਾਸਕ ਨਾ ਪਾਉਣ ਤੇ ਜ਼ੁਰਮਾਨਾ 500 ਰੁਪਏ ਸੀ ਜਦੋ ਕਿ ਹੁਣ ਸਰਕਾਰ ਵੱਲੋਂ ਜ਼ੁਰਮਾਨਾ 500 ਨਹੀਂ ਬਲਕਿ 1000 ਰੁਪਏ ਕਰ ਦਿੱਤਾ ਗਿਆ ਹੈ । ਪਿਛਲੇ ਸੱਤ ਦਿਨਾਂ ਤੋਂ ਪੰਜਾਬ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਹਿਲਾਂ, ਕੋਵਿਡ ਦੇ ਮਰੀਜ਼ਾਂ ਦੀ ਔਸਤਨ ਰੋਜ਼ਾਨਾ 300 ਤੋਂ 400 ਤੱਕ ਸੀ, ਜੋ ਹੁਣ ਵੱਧ ਕੇ 700 ਅਤੇ 800 ਦੇ ਵਿਚਕਾਰ ਹੋ ਗਈ ਹੈ।

Related posts

ਕਿਸਾਨਾਂ ਦੀ ਪੰਜਾਬ ਵਾਪਸੀ ‘ਤੇ ਕੀ ਬੋਲੇ ਮੁਸਲਮਾਨ ਭਾਈਚਾਰੇ ਦੇ ਲੋਕ

htvteam

ਗੋਰਿਆਂ ਦੇ ਵੈਦ ਨੇ ਦੱਸਿਆ ਇੱਜ਼ਤ ਬਚਾਉਣ ਤੇ ਧੂਮਾਂ ਪਾਉਣ ਵਾਲਾ ਨੁਸਕਾ; ਦੇਖੋ ਵੀਡੀਓ

htvteam

ਸੋਚੋ ਜਰਾ ਉਸ ਮਾਂ ਬਾਪ ਦਾ ਹਾਲ! ਜਿਨ੍ਹਾਂ ਦੇ ਬੱਚੇ ਨੇ ਕਰਤਾ ਆਹ ਕੰਮ, ਪਤਾ ਲੱਗਦੀਆਂ ਈ ਡੀਸੀ ਨੇ ਭਜਾਈਆਂ ਪ੍ਰਸ਼ਾਸ਼ਨ ਦੀਆਂ ਗੱਡੀਆਂ, ਪੈ ਗਈਆਂ ਭਾਜੜਾਂ 

Htv Punjabi