Htv Punjabi
crime news Punjab Video

ਪੰਜਾਬ ਦੇ ਝਾੜੂ ਵਾਲੇ MLA ਦਾ ਹੋਇਆ ਭਿਆਨਕ ਐਕਸੀਡੈਂਟ

ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਿਧਾਇਕ ਡਾ ਜਸਵੀਰ ਸਿੰਘ ਆਪਣੀ ਨਿੱਜੀ ਅੰਡੇਵਰ ਗੱਡੀ ਪੀ ਬੀ ਜੀਰੋ 2 ਡੀ ਜੈਡ 0300 ਤੇ ਸਵਾਰ ਹੋ ਕੇ ਜਲੰਧਰ ਤੋ ਅੰਮ੍ਰਿਤਸਰ ਦੀ ਤਰਫ ਜਾ ਰਹੇ ਸਨ ਜਿਵੇਂ ਹੀ ਉਹ ਢਿੱਲਵਾ ਬੱਸ ਅੱਡੇ ਨੇੜੇ ਪਹੁੰਚੇ ਤਾਂ ਉਹਨਾਂ ਦੀ ਗੱਡੀ ਵਲੋਂ ਅੱਗੇ ਜਾ ਰਹੀ ਆਈ 20 ਕਾਰ ਨੂੰ ਪਿੱਛੇ ਤੋ ਟੱਕਰ ਮਾਰੀ ਗਈ । ਘਟਨਾ ਸਥਾਨ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਦੀ ਸਪੀਡ ਬਹੁਤ ਤੇਜ ਸੀ ਜਿਸ ਕਾਰਨ ਬੇਕਾਬੂ ਹੋਈ ਗੱਡੀ ਪਹਿਲਾਂ ਫੁੱਟਪਾਥ ਨਾਲ ਟਕਰਾਉਦੀ ਹੈ ਤੇ ਫਿਰ
ਫੁੱਟਪਾਥ ਨਾਲ ਟਕਰਾਉਣ ਕਾਰਨ ਗੱਡੀ ਦੇ ਟਾਇਰ ਫਟ ਜਾਦੇ ਹਨ ਜਿਸ ਕਾਰਨ ਗੱਡੀ ਕਰੀਬ 200 ਫੁੱਟ ਅੱਗੇ ਜਾ ਕੇ ਸੜਕ ਕਿਨਾਰੇ ਖੜੀ ਇਕ ਜਿੰਨ ਕਾਰ ਤੇ ਟਰੈਕਟਰ ਟਰਾਲੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ ।
ਹਾਦਸਾ ਏਨਾ ਭਿਆਨਕ ਸੀ ਕਿ ਦੋਵੇਂ ਕਾਰਾ ਦੇ ਪਰਖੱਚੇ ਉਡ ਗਏ ਪਰ ਗਣੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਵਿਧਾਇਕ ਸਮੇਤ ਸਾਰੇ ਸਵਾਰ ਵਾਲ ਵਾਲ ਬੱਚ ਗਏ ਹਨ ।
ਆਈ 20 ਕਾਰ ਸਵਾਰਾ ਦਾ ਕਹਿਣਾ ਸੀ ਕਿ ਸਾਡੀ ਗੱਡੀ ਪੂਰੀ ਤਰ੍ਹਾਂ ਕੰਡਮ ਹੋ ਚੁੱਕੀ ਹੈ ਪਰ ਵਿਧਾਇਕ ਵਲੋ ਉਹਨਾਂ ਨਾਲ ਕਿਸੇ ਕਿਸਮ ਦੀ ਕੋਈ ਹਮਦਰਦੀ ਜਾ ਮੁਆਵਜ਼ੇ ਦੀ ਗੱਲ ਨਹੀਂ ਕੀਤੀ ਗਈ । ਵਿਧਾਇਕ ਸਹਿਬ ਵਲੋਂ ਗੱਡੀ ਚੋ ਉਤਰਦੇ ਸਾਰ ਪਹਿਲਾ ਕਾਰ ਦੀਆਂ ਨੰਬਰ ਪਲੇਟਾਂ ਨੂੰ ਉਤਾਰਿਆ ਜਾਂਦਾ ਹੈ ਤੇ ਗੱਡੀ ਦੀ ਪਹਿਚਾਣ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।
ਘਟਨਾ ਸਥਾਨ ਤੇ ਪਹੁੰਚੇ ਪੁਲਿਸ ਥਾਣਾ ਢਿੱਲਵਾਂ ਮੁਖੀ ਸੁਖਦੇਵ ਸਿੰਘ ਵਲੋਂ ਮਾਮੂਲੀ ਜਖਮੀਆ ਨੂੰ ਮਲਮ ਪੱਟੀ ਕਰਵਾਉਣ ਉਪਰੰਤ ਹਾਦਸਾਗ੍ਰਸਤ ਗੱਡੀਆਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਕਿ ਪੀੜਤਾਂ ਨੂੰ ਕੀ ਇਨਸਾਫ਼ ਦਿੱਤਾ ਜਾਂਦਾ ਹੈ

Related posts

ਨੌਕਰਾਣੀ ਨੇ ਅਫ਼ਸਰ ਨੂੰ ਬੰਨ੍ਹ ਕੀਤੀ ਗੰਦੀ ਇੱਛਾ ਪੂਰੀ; ਦੇਖੋ ਵੀਡੀਓ

htvteam

ਹੱਥ ਪੈਰ ਬੰਨ ਕੇ ਕੁੜੀ ਨਾਲ ਕੀਤਾ ਕੁਕਰਮ, ਚਾਰ ਨਾਮਜ਼ਦ ਕਰ ਸੱਤ ਦੇ ਖਿਲਾਫ ਕੇਸ ਦਰਜ

Htv Punjabi

ਮੁੱਖ ਮੰਤਰੀ ਭਗਵੰਤ ਮਾਨ ਮਾਣਹਾਨੀ ਮਾਮਲੇ ‘ਚ ਮਾਨਸਾ ਅਦਾਲਤ ‘ਚ ਪੇਸ਼; ਅਗਲੀ ਪੇਸ਼ੀ 5 ਨਵੰਬਰ ਨੂੰ

htvteam