Htv Punjabi
Punjab Video

ਪੰਜਾਬ ਦੇ ਸੀਨੀਅਰ ਆਈਏਐੱਸ ਦੇ ਘਰੋਂ ਮਿਲਿਆ ਲੁੱਟ ਦਾ ਖ਼ਜ਼ਾਨਾ

ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸੀਨੀਅਰ ਆਈਏਐੱਸ ਅਫ਼ਸਰ ਸੰਜੈ ਪੋਪਲੀ ਦੇ ਪੁੱਤ ਕਾਰਤਿਕ ਨੇ ਖ਼ੁਦ ਨੂੰ ਗੋਲੀ ਮਾਰ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ |

ਇਸ ਦੇ ਨਾਲ ਹੀ ਪੰਜਾਬ ਵਿਜਿਲੈਂਸ ਨੂੰ IAS ਸੰਜੇ ਪੋਪਲੀ ਦੀ ਚੰਡੀਗੜ੍ਹ ਰਿਹਾਇਸ਼ ਤੋਂ 12 ਕਿਲੋਂ ਸੋਨਾ ਮਿਲਿਆ ਹੈ।ਇਸ ਵਿੱਚ ਸੋਨੇ ਦੇ ਬਿਸਕੁਟ ਅਤੇ 1-1 ਕਿੱਲੋ ਦੀਆਂ 9 ਇੱਟਾਂ ਸ਼ਾਮਲ ਹਨ। ਨਾਲ ਹੀ 3 ਕਿੱਲੋ ਚਾਂਦੀ ਅਤੇ 4 ਆਈਫੋਨ ਤੋਂ ਇਲਾਵਾ ਕੀਮਤੀ ਸਮਾਨ ਬਰਾਮਦ ਹੋਇਆ ਹੈ।

20 ਜੂਨ ਨੂੰ ਵਿਜਿਲੈਂਸ ਵਿਭਾਗ ਨੇ ਆਈਏਐਸ ਸੰਜੇ ਪੋਪਲੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ । ਉਹਨਾਂ ‘ਤੇ ਸੀਵਰੇਜ ਠੇਕੇਦਾਰਾਂ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ਲਗੇ ਹਨ। ਇਕ ਰਿਕਾਰਡਿੰਗ ਵੀ ਸਾਹਮਣੇ ਆਈ ਜਿਸ ਤੋਂ ਬਾਅਦ ਪੋਪਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੀ ਸੈਕਟਰ-11 ਚੰਡੀਗੜ੍ਹ ਸਥਿਤ ਕੋਠੀ ’ਤੇ ਛਾਪੇਮਾਰੀ ਕੀਤੀ ਹੈ। । ਟੀਮ ਨੂੰ ਕੋਠੀ ਵਿੱਚ ਤਲਾਸ਼ੀ ਦੌਰਾਨ ਵੱਖ-ਵੱਖ ਪਿਸਤੌਲਾਂ ਦੇ 73 ਕਾਰਤੂਸ ਮਿਲੇ। ਇਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦੀ ਸ਼ਿਕਾਇਤ ‘ਤੇ ਸੰਜੇ ਪੋਪਲੀ ਵਿਰੁੱਧ ਸੈਕਟਰ-11 ਥਾਣੇ ਵਿਚ ਅਸਲਾ ਐਕਟ ਦੀ ਧਾਰਾ 25/54/59 ਤਹਿਤ ਕੇਸ ਦਰਜ ਕੀਤਾ ਗਿਆ।

Related posts

ਪੁਰਾਣੇ ਤੋਂ ਪੁਰਾਣਾ ਟਾਈਫਾਈਡ ਬੁਖਾਰ ਦਿਨਾਂ ‘ਚ ਹੋਏਗਾ ਠੀਕ, ਬੱਸ ਯੰਗ ਵੈਦ ਦਾ ਮੰਨੋ ਕਹਿਣਾ

htvteam

ਦੁਰਗਿਆਣਾ ਮੰਦਿਰ ਵਿਚ ਵਾਪਰੀ ਸ਼ਰਮਨਾਕ ਵਾਰਦਾਤ

htvteam

ਆਹ ਇਕੱਲੇ ਬੰਦੇ ਨੇ ਥਾਣੇ ਬਾਹਰ ਪਾਇਆ ਘੜਮੱਸ

htvteam