Htv Punjabi
Punjab

ਪੰਜਾਬ ਵਿਧਾਨ ਸਭਾ ਵੱਲੋਂ ਕੇਂਦਰੀ ਖੇਤੀ ਆਰਡੀਨੈਂਸਾ ਖਿਲਾਫ ਮਤਾ ਪਾਸ

ਪੰਜਾਬ ਵਿਧਾਨ ਸਭਾ ਇੱਕ ਰੋਜ਼ਾ ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਆਰਡੀਨੈਸਾਂ ਖਿਲਾਫ ਮਤਾ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਤਾ ਪੇਸ਼ ਕੀਤਾ ਜਿਸ ਨੂੰ ਵਿਧਾਨ ਸਭਾ ‘ਚ ਪਾਸ ਕਰ ਲਿਆ ਗਿਆ। ਇਸ ਤੋਂ ਇਲਾਵਾ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵਲੋਂ ਪੰਜਾਬ ‘ਚ ਕੈਦੀਆਂ ਦੀ ਅਸਥਾਈ ਰਿਹਾਈ ਬਿਲ-੨੦੨੦ ਪੇਸ਼ ਕੀਤਾ ਗਿਆ ਅਤੇ ਤੀਸਰਾ ਬਿਲ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤਾ ਗਿਆ ਜਿਸ ਵਿਚ ਪੰਜਾਬ ਵਿਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧ ਬਿਲ-੨੦੨੦ ਪੇਸ਼ ਕੀਤਾ ਗਿਆ। ਇਹਨਾਂ ਤਿੰਨਾਂ ਬਿੱਲਾਂ ਨੂੰ ਵਿਧਾਨ ਸਭਾ ਵਲੋਂ ਪਾਸ ਕਰ ਦਿਤਾ ਗਿਆ ਸੀ।

ਇੱਥੇ ਇਹ ਵੀ ਜ਼ਿਕਰਯੋਗ ਹੈ ਕੇ ਅਕਾਲੀ ਦਲ ਵਲੋਂ ਇਸ ਇਜ਼ਲਾਸ ਨੂੰ ਸਿਰਫ ਫਾਰਮੈਲਟੀ ਕਿਹਾ ਜਾ ਰਿਹਾ ਸੀ। ਉਹਨਾਂ ਦਾ ਕਹਿਣਾ ਸੀ ਕਿ ਇਕ ਦਿਨ ਦਾ ਸੈਸ਼ਨ ਵਿਰੋਧੀ ਧਿਰ ਦੇ ਸਵਾਲਾਂ ਤੋਂ ਬਚਣਾ ਹੀ ਹੈ। ਇਸ ਦੇ ਨਾਲ ਹੀ ਸਿਰਫ ਉਹਨਾਂ ਵਿਧਾਇਕਾਂ ਨੂੰ ਹੀ ਸੈਸ਼ਨ ‘ਚ ਬੈਠਣ ਦਿੱਤਾ ਗਿਆ ਜਿਹਨਾਂ ਦੀ ਕਰੋਨਾ ਰਿਪੋਰਟ ਨੈਗਟਿਵ ਆਈ ਸੀ।

Related posts

ਕੌਣ ਫੜ੍ਹੇਗਾ ਇਸ ਗਰੀਬ ਪਰਿਵਾਰ ਦੀ ਬਾਂਹ? ਰੋਟੀ ਨੂੰ ਵੀ ਤਰਸ ਰਹੀਆਂ ਨੇ ਧੀਆਂ !

htvteam

ਇਨਸਾਨੀਅਤ ਹੋਈ ਸ਼/ਰਮ/ਸ਼ਾ/ਰ ਬੇ/ਹੋ/ਸ਼ ਵਿਅਕਤੀ ਦਾ ਚੋਰੀ ਕੀਤਾ ਫੋਨ

htvteam

ਪਿੰਡ ਚ ਕੁੱਤੇ ਕੁੱਤੀਆਂ ਨੇ ਮਾਹੌਲ ਕੀਤਾ ਗੰ/ਦਾ ?

htvteam