Htv Punjabi
Punjab siyasat Video

ਪੰਜਾਬ ਸਮੇਤ ਹੋਰ ਕਿਹੜੇ ਸੂਬਿਆਂ ਚ ਵਜਿਆ ਚੋਣ ਬਿਗੁਲ; ਦੇਖੋ ਵੀਡੀਓ

5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ, 15 ਜਨਵਰੀ ਤੱਕ ਕੋਈ ਰੋਡ ਸ਼ੋਅ ਜਾਂ ਰੈਲੀ ਨਹੀਂ ਹੋਵੇਗੀ| ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿਚ 7 ​​ਪੜਾਵਾਂ ਤਹਿਤ ਵੋਟਿੰਗ ਹੋਵੇਗੀ। ਇਸ ਦੀ ਸ਼ੁਰੂਆਤ 10 ਫਰਵਰੀ ਨੂੰ ਉੱਤਰ ਪ੍ਰਦੇਸ਼ ਤੋਂ ਹੋਵੇਗੀ। ਸਾਰੇ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ ਕਿਹਾ ਕਿ ਕੋਰੋਨਾ ਦਰਮਿਆਨ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਖ਼ਤ ਪ੍ਰੋਟੋਕੋਲ ਦਾ ਪਾਲਣ ਕੀਤਾ ਜਾਵੇਗਾ। 15 ਜਨਵਰੀ ਤੱਕ ਕੋਈ ਵੀ ਰੋਡ ਸ਼ੋਅ, ਰੈਲੀ, ਯਾਤਰਾ, ਸਾਈਕਲ ਅਤੇ ਸਕੂਟਰ ਰੈਲੀ ਦੀ ਇਜਾਜ਼ਤ ਨਹੀਂ ਹੋਵੇਗੀ। ਵਰਚੁਅਲ ਰੈਲੀ ਰਾਹੀਂ ਹੀ ਚੋਣ ਪ੍ਰਚਾਰ ਦੀ ਇਜਾਜ਼ਤ ਦਿੱਤੀ ਜਾਵੇਗੀ। ਜਿੱਤ ਤੋਂ ਬਾਅਦ ਕੋਈ ਜਲੂਸ ਨਹੀਂ ਕੱਢਿਆ ਜਾਵੇਗਾ। ਘਰ-ਘਰ ਪ੍ਰਚਾਰ ਕਰਨ ਲਈ ਸਿਰਫ਼ 5 ਲੋਕ ਹੀ ਜਾ ਸਕਦੇ ਹਨ। 15 ਜਨਵਰੀ ਤੋਂ ਬਾਅਦ ਚੋਣ ਕਮਿਸ਼ਨ ਸਥਿਤੀ ਦਾ ਜਾਇਜ਼ਾ ਲੈ ਕੇ ਕੋਈ ਫੈਸਲਾ ਲਵੇਗਾ।

Related posts

ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਿਆ ਨਵਾਂ ਜੱਥੇਦਾਰ

htvteam

ਜਦੋਂ ਆਪਣੇ ਵੈਰੀ ਬਣ ਜਾਣ ਫਿਰ ਐਵੇਂ ਹੁੰਦਾ…

htvteam

ਅੱਧੀ ਰਾਤ ਨੂੰ ਚਾਰ ਦੋਸਤਾਂ ਦੀ ਵਿਗੜੀ ਨੀਅਤ, ਫੇਰ ਕਰਮਚਾਰੀ ਨਾਲ ਕਰਤਾ ਗਲਤ ਕੰਮ

htvteam