ਦਿਵਾਲੀ ਵਾਲੇ ਦਿਨ ਵੀ ਡਿਊਟੀ ਤੇ ਹਾਜ਼ਰ ਰਹਿਣਗੇ ਫਾਇਰ ਬ੍ਰਿਗੇਡ ਅਧਿਕਾਰੀ
ਤਿਉਹਾਰ ਦੇ ਮੱਦੇ ਨਜ਼ਰ ਛੁੱਟੀਆਂ ਕੀਤੀਆਂ ਕੈਂਸਲ
ਲੁਧਿਆਣਾ ਚ 7 ਫਾਇਰ ਸਟੇਸ਼ਨਾਂ ਦੇ ਨਾਲ 3 ਆਰਜੀ ਫਾਇਰ ਸਟੇਸ਼ਨ ਹੋਰ ਬਣਾਏ
ਫਾਇਰ ਬ੍ਰਿਗੇਡ ਅਧਿਕਾਰੀ ਨੇ ਲੋਕਾਂ ਨੂੰ ਵੀ ਕੀਤੀ ਅਪੀਲ
ਦਿਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਇਸ ਦਿਨ ਲੋਕ ਵੱਡੀ ਗਿਣਤੀ ਵਿੱਚ ਪਟਾਕੇਬਾਜ਼ੀ ਕਰਦੇ ਹਨ ਅਤੇ ਲੜੀਆਂ ਤੇ ਦੀਪ ਮਾਲਾ ਕੀਤੀ ਜਾਂਦੀ ਹੈ । ਪਟਾਕਿਆਂ ਚਲਾਉਣ ਕਾਰਨ ਕਈ ਵਾਰ ਅੱਗ ਜਨੀ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ । ਜਿਨਾਂ ਦੇ ਨੁਕਸਾਨ ਤੋਂ ਬਚਾਉਣ ਵਾਸਤੇ ਫਾਇਰ ਬ੍ਰਿਗੇਡ ਅਧਿਕਾਰੀ ਦਿਵਾਲੀ ਵਾਲੇ ਦਿਨ ਵੀ ਆਨ ਡਿਊਟੀ ਰਹਿੰਦੇ ਹਨ । ਜਿੱਥੇ ਫਾਇਰ ਬ੍ਰਿਗੇਡ ਸਟੇਸ਼ਨਾਂ ਵਿੱਚ ਅਧਿਕਾਰੀ ਮੌਜੂਦ ਰਹਿੰਦੇ ਹਨ ਉਥੇ ਹੀ ਤਿਉਹਾਰ ਨੂੰ ਦੇਖਦੇ ਹੋਏ ਕੁਝ ਜਗ੍ਹਾ ਉੱਪਰ ਆਰਜੀ ਫਾਇਰ ਬ੍ਰਿਗੇਡ ਸਟੇਸ਼ਨ ਵੀ ਬਣਾਏ ਜਾਂਦੇ ਹਨ । ਇਸ ਲੜੀ ਵਿੱਚ ਇਸ ਵਾਰ ਵੀ ਲੁਧਿਆਣਾ ਵਿੱਚ ਤਿੰਨ ਵਾਧੂ ਫਾਇਰ ਬ੍ਰਗੇਡ ਸਟੇਸ਼ਨ ਬਣਾਏ ਗਏ ਹਨ। ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਸਕਣ। ਜਿਸ ਨੂੰ ਲੈ ਕੇ ਫਾਇਰ ਬ੍ਰਿਗੇਡ ਅਧਿਕਾਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਲੁਧਿਆਣਾ ਫਾਇਰ ਬ੍ਰਗੇਡ ਸਟੇਸ਼ਨ ਮਾਸਟਰ ਜਸਵਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਪਿਛਲੀ ਵਾਰ ਦਿਵਾਲੀ ਦੇ ਤਿਹਾਰ ਉੱਪਰ 60 ਤੋਂ 70 ਅਗਜਨੀ ਦੇ ਮਾਮਲੇ ਸਾਹਮਣੇ ਆਏ ਸਨ । ਅਤੇ ਇਸ ਨੂੰ ਲੈ ਕੇ ਫਾਇਰ ਬ੍ਰਗੇਡ ਵੱਲੋਂ ਜਿੱਥੇ ਸੱਤ ਮੌਜੂਦਾ ਸਟੇਸ਼ਨਾਂ ਤੇ ਨਾਲ ਨਾਲ ਤਿੰਨ ਵਾਧੂ ਸਟੇਸ਼ਨ ਵੀ ਬਣਾਏ ਗਏ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਕੋਲੇ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਉਪਲਬਧ ਹੈ ਤਾਂ ਜੋ ਭੀੜੀਆਂ ਗਲੀਆਂ ਵਿੱਚ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਕਿਹਾ ਕਿ ਤਿਉਹਾਰ ਦੇ ਮੱਦੇ ਨਜ਼ਰ ਅਧਿਕਾਰੀਆਂ ਦੀਆਂ ਛੁੱਟੀਆਂ ਹਰ ਵਾਰ ਦੀ ਤਰ੍ਹਾਂ ਕੈਂਸਲ ਕਰ ਦਿੱਤੀਆਂ ਗਈਆਂ ਹਨ। ਜਿੱਥੇ ਲੋਕ ਆਪਣੇ ਪਰਿਵਾਰਾਂ ਨਾਲ ਦਿਵਾਲੀ ਮਨਾਉਂਦੇ ਹਨ ਉੱਥੇ ਹੀ ਲੋਕਾਂ ਦੀ ਸੁਰੱਖਿਆ ਲਈ ਫਾਇਰ ਬ੍ਰਿਗੇਡ ਅਧਿਕਾਰੀ ਆਪਣੀਆਂ ਡਿਊਟੀਆਂ ਤੇ ਤੈਨਾਤ ਰਹਿਣਗੇ।
ਉਹਨਾਂ ਨੇ ਲੋਕਾਂ ਨੂੰ ਵੀ ਧਿਆਨ ਰੱਖਣ ਲਈ ਅਪੀਲ ਕੀਤੀ ਹੈ ਕੀ ਲੋਕ ਐਮਰਜਂਸੀ ਵਾਹਨਾਂ ਨੂੰ ਰਸਤਾ ਜਰੂਰ ਦੇਣਾ ਕਿਉਂਕਿ ਕਈ ਵਾਰ ਕਿਸੇ ਜਗ੍ਹਾ ਉੱਪਰ ਵੱਡੀ ਅਣਹੋਣੀ ਵਾਪਰੀ ਹੁੰਦੀ ਹੈ ਜਾਂ ਕਿਸੇ ਦੀ ਜਾਨ ਬਚਾਉਣ ਵਾਸਤੇ ਗੱਡੀ ਜਾ ਰਹੀ ਹੁੰਦੀ ਹੈ। ਉੱਥੇ ਹੀ ਉਹਨ੍ਾਂ ਨੇ ਘਰ ਦੇ ਉੱਪਰ ਵਾਧੂ ਸਮਾਨ ਨੂੰ ਵੀ ਛੱਤਾਂ ਤੋਂ ਹਟਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅੱਗ ਜਾਨੀ ਜਾਂ ਨੁਕਸਾਨ ਨਾ ਵਾਪਰੇ ਅਤੇ ਲੋਕਾਂ ਨੂੰ ਕਾਟਨ ਦੇ ਕੱਪੜੇ ਪਾ ਕੇ ਹੀ ਪਟਾਕੇ ਚਲਾਉਣ ਦੀ ਸਲਾਹ ਵੀ ਉਹਨਾਂ ਵੱਲੋਂ ਦਿੱਤੀ ਗਈ ਹੈ। ਉੱਥੇ ਹੀ ਉਹਨਾਂ ਨੇ ਦੱਸਿਆ ਕਿ ਬੇਸ਼ੱਕ ਡੋਲੇ ਲੋਕਾਂ ਨੂੰ ਪਸੰਦ ਹਨ ਪਰ ਇਸ ਦੇ ਨਾਲ ਕਈ ਵਾਰ ਅਗਜਨੀ ਦੇ ਮਾਮਲੇ ਸਾਹਮਣੇ ਆਏ ਹਨ ਕਿਉਂਕਿ ਡੋਲਾ ਜਦੋਂ ਡਿੱਗਦਾ ਹੈ ਤਾਂ ਉਸਦੇ ਵਿੱਚ ਅੱਗ ਰਹਿੰਦੀ ਹੀ ਹੈ ਲੋਕਾਂ ਨੂੰ ਜਰੂਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
